ਪ੍ਰਯਾਗਰਾਜ – ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਅਗਵਾਈ ’ਚ ਬਣਨ ਜਾ ਰਹੀ ਨਵੀਂ ਸਰਕਾਰ ਇਕ ਸਾਲ ਦੇ ਅੰਦਰ ਡਿੱਗ ਜਾਵੇਗੀ। ਇੱਥੇ ਸਰਕਿਟ ਹਾਊਸ ’ਚ ਆਯੋਜਿਤ ਪੱਤਰਕਾਰ ਸੰਮੇਲਨ ’ਚ ਸੰਜੇ ਸਿੰਘ ਨੇ ਕਿਹਾ,’’ਇਹ ਜੋ ਸਰਕਾਰ (ਮੋਦੀ ਸਰਕਾਰ) ਬਣਨ ਜਾ ਰਹੀ ਹੈ, ਇਸ ਦੀ ਉਮਰ 6 ਮਹੀਨੇ ਤੋਂ ਲੈ ਕੇ ਇਕ ਸਾਲ ਦੀ ਹੈ। ਇਸ ਤੋਂ ਜ਼ਿਆਦਾ ਇਹ ਸਰਕਾਰ ਨਹੀਂ ਚੱਲੇਗੀ। ਰਾਜਗ ਦੀ ਇਕ ਸਰਕਾਰ 13 ਦਿਨ ਚੱਲੀ, ਇਕ 13 ਮਹੀਨੇ ਚੱਲੀ ਅਤੇ ਮੌਜੂਦਾ ਸਰਕਾਰ 6 ਮਹੀਨੇ ਤੋਂ ਲੈ ਕੇ ਇਕ ਸਾਲ ਦੇ ਅੰਦਰ ਡਿੱਗ ਜਾਵੇਗੀ।’’ ਉਨ੍ਹਾਂ ਦਾਅਵਾ ਕੀਤਾ,’’ਇਨ੍ਹਾਂ ਦੇ ਘਟਕ ਦਲਾਂ ਦੀਆਂ ਜੋ ਉਮੀਦਾਂ ਇਨ੍ਹਾਂ ਤੋਂ ਹਨ, ਇਹ ਅਜਿਹਾ ਕੁਝ ਕਰਨ ਵਾਲੇ ਨਹੀਂ ਹਨ। ਪਾਰਟੀਆਂ ਨੂੰ ਤੋੜਨ ਦਾ ਇਨ੍ਹਾਂ ਦਾ ਰਵੱਈਆ ਹੈ ਅਤੇ ਉਸ ਤੋਂ ਇਹ ਬਾਜ਼ ਨਹੀਂ ਆਉਣਗੇ। ਇਹ ਰਾਜਨੀਤਕ ਦਲਾਂ ਨੂੰ ਤੋੜਨਗੇ।’’
previous post