India

ਮਹਿਤਾਬ ਦੀ ਪ੍ਰੋ-ਟੈੱਮ ਸਪੀਕਰ ਦੀ ਨਿਯੁਕਤੀ ਨੂੰ ਲੈ ਕੇ ਅੱਜ ਲੋਕ ਸਭਾ ਸੈਸ਼ਨ ’ਚ ਮਾਮਲਾ ਭਖਣ ਦੀ ਸੰਭਾਵਨਾ

ਨਵੀਂ ਦਿੱਲੀ –  ਲੋਕ ਸਭਾ ਸੈਸ਼ਨ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਸੈਸ਼ਨ ਵਿੱਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਜਿਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਸੰਬੋਧਨ ਕਰਨਗੇ। ਇਸ ਸੈਸ਼ਨ ਦੌਰਾਨ ਭਾਜਪਾ ਆਗੂ ਤੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਦੀ ਪ੍ਰੋ-ਟੈਮ ਸਪੀਕਰ ਵਜੋਂ ਨਿਯੁਕਤੀ ਨੂੰ ਲੈ ਕੇ ਵਿਵਾਦ ਵਧਣ ਦੀ ਸੰਭਾਵਨਾ ਹੈ। ਇਸ ਨਿਯੁਕਤੀ ਦੀ ਵਿਰੋਧੀ ਧਿਰ ਨੇ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਕਾਂਗਰਸ ਮੈਂਬਰ ਕੇ ਸੁਰੇਸ਼ ਦੇ ਅਹੁਦੇ ਲਈ ਦਾਅਵੇ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਹੈ। 18ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਤੋਂ ਪਹਿਲਾਂ ਪ੍ਰੋ-ਟੈੱਮ (ਆਰਜ਼ੀ) ਸਪੀਕਰ ਦੇ ਮੁੱਦੇ ’ਤੇ ਐੱਨਡੀਏ ਸਰਕਾਰ ਤੇ ਇੰਡੀਆ ਗੱਠਜੋੜ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਿੱਥੇ ਕਾਂਗਰਸ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ, ਉਥੇ ਵਿਰੋਧੀ ਧਿਰ ਨੇ ਪ੍ਰੋ-ਟੈੱਮ ਸਪੀਕਰ ਦੀ ਮਦਦ ਲਈ ਰਾਸ਼ਟਰਪਤੀ ਵੱਲੋਂ ਬਣਾਈ ਚੇਅਰਪਰਸਨਾਂ ਦੀ ਕਮੇਟੀ ਵਿਚ ਸ਼ਾਮਲ ਨਾ ਹੋਣ ਦੀ ਧਮਕੀ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਭਾਜਪਾ ਆਗੂ ਤੇ ਸੱਤ ਵਾਰ ਲੋਕ ਸਭਾ ਦੇ ਮੈਂਬਰ ਰਹੇ ਭਰਤੂਹਰੀ ਮਹਿਤਾਬ ਨੂੰ ਲੋਕ ਸਭਾ ਦਾ ਪ੍ਰੋ-ਟੈੱਮ ਸਪੀਕਰ ਨਿਯੁਕਤ ਕੀਤਾ ਸੀ। ਰਾਸ਼ਟਰਪਤੀ ਨੇ ਮਹਿਤਾਬ ਦੀ ਮਦਦ ਲਈ ਪੰਜ ਸੀਨੀਅਰ ਮੈਂਬਰਾਂ- ਕੇ. ਸੁਰੇਸ਼ (ਕਾਂਗਰਸ), ਟੀਆਰ ਬਾਲੂ (ਡੀਐੱਮਕੇ), ਰਾਧਾ ਮੋਹਨ ਸਿੰਘ ਤੇ ਫੱਗਣ ਸਿੰਘ ਕੁਲਸਤੇ (ਦੋਵੇਂ ਭਾਜਪਾ) ਤੇ ਸੁਦੀਪ ਬੰਧੋਪਾਧਿਆਏ (ਟੀਐੱਮਸੀ) ਨੂੰ ਨਾਮਜ਼ਦ ਕੀਤਾ ਸੀ। ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਸਰਕਾਰ ਨੇ ਪ੍ਰੋ-ਟੈੱਮ ਸਪੀਕਰ ਦੇ ਅਹੁਦੇ ਲਈ ਅੱਠ ਵਾਰ ਦੇ ਐੱਮਪੀ ਸੁਰੇਸ਼ ਨੂੰ ਨਜ਼ਰਅੰਦਾਜ਼ ਕਰਕੇ ਪ੍ਰਕਿਰਿਆ ਤੇ ਮਰਿਆਦਾ ਦੀ ਉਲੰਘਣਾ ਕੀਤੀ ਹੈ।

Related posts

ਹਰ ਨੌਕਰੀ ‘ਤੇ ਭਾਰਤੀਆਂ ਦਾ ਕਬਜ਼ਾ’, ਆਪਣੇ ਹੀ ਦੇਸ਼ ‘ਚ ਬੇਰੁਜ਼ਗਾਰ ਘੁੰਮ ਰਹੇ ਅਮਰੀਕੀ ਨਾਗਰਿਕ

Bunty

ਭਾਰਤ ਦੇ ਰਾਸ਼ਟਰਪਤੀ ਨੇ ਵਾਰਨਾ ਮਹਿਲਾ ਸਹਿਕਾਰੀ ਸਮੂਹ ਦੇ ਗੋਲਡਨ ਜੁਬਲੀ ਜਸ਼ਨ ਵਿੱਚ ਸ਼ਿਰਕਤ ਕੀਤੀ

Bunty

ਕੋਰੋਨਾ ਮਹਾਮਾਰੀ ਦਾ ਖ਼ਤਰਾ ਅਜੇ ਟਲਿਆ ਨਹੀਂ, ਆ ਸਕਦਾ ਹੈ ਨਵਾਂ ਵੇਰੀਐਂਟ

Bunty