International

ਨਿਊਜ਼ੀਲੈਂਡ ’ਚ ਪੰਜਾਬੀਆਂ ਦੀ ਦੁਕਾਨ ’ਤੇ ਲੁੱਟ

ਔਕਲੈਂਡ – ਨਿਊਜ਼ੀਲੈਂਡ ਸਰਕਾਰ ਬਦਲਣ ਦੇ ਬਾਵਜੂਦ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਕੋਈ ਫਰਕ ਨਹੀਂ ਪਿਆ ਲਗਦਾ ਕਿਉਂਕਿ ਦਿਨ ਅਤੇ ਰਾਤ ਵੇਲੇ ਲੁੱਟ ਦੀਆਂ ਵਾਰਦਾਤਾਂ, ਡਾਕੇ ਅਤੇ ਵੱਖ-ਵੱਖ ਅਪਰਾਧਿਕ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ।
ਬੀਤੀ ਸ਼ਾਮ ਗੁਰਦੀਪ ਸਿੰਘ ਲੂਥਰ (ਪੂਜਾ ਜਿਊਲਰਜ਼) ਕੋਲਮਾਰ ਰੋਡ, ਪਾਪਾਟੋਏਟੋਏ ਵਿਖੇ ਲੁੱਟ ਦੀ ਘਟਨਾ ਵਾਪਰ ਗਈ। 4-5 ਲੁਟੇਰੇ ਜਿਨ੍ਹਾਂ ਵਿਚ ਛੋਟੀ ਉਮਰ ਦੇ ਇਕ-ਦੋ ਬੱਚੇ ਵੀ ਲੱਗ ਰਹੇ ਸਨ, ਨੇ ਦੁਕਾਨ ਦਾ ਪਹਿਲਾਂ ਬਾਹਰਲਾ ਦਰਵਾਜ਼ਾ ਭੰਨਿਆ, ਫਿਰ ਅਗਲੇ ਲੋਹੇ ਦੇ ਜੰਗਲੇ ਵਾਲਾ ਦਰਵਾਜ਼ਾ ਧੱਕ ਕੇ ਖੋਲ੍ਹ ਲਿਆ ਅਤੇ ਦੁਕਾਨ ਦੇ ਕਾਊਂਟਰ ਉਤੇ ਰੱਖੀਆਂ ਸੋਨੇ ਦੇ ਗਹਿਣਿਆ ਵਾਲੀਆਂ ਟ੍ਰੇਆਂ ਲੁੱਟਣੀਆਂ ਸ਼ੁਰੂ ਕੀਤੀਆਂ। ਸ਼ਾਮ 5 ਵਜੇ ਤੋਂ ਬਾਅਦ ਦਾ ਸਮਾਂ ਸੀ ਅਤੇ ਦੁਕਾਨ ਬੰਦ ਕਰਨ ਦੀ ਤਿਆਰੀ ਹੋ ਰਹੀ ਸੀ, ਇਸ ਦਰਮਿਆਨ ਇਹ ਲੋਕ ਦੁਕਾਨ ਅੰਦਰ ਦਾਖ਼ਲ ਹੁੰਦੇ ਹਨ। ਜਿਸ ਸਮੇਂ ਘਟਨਾ ਘਟੀ ਉਸ ਸਮੇਂ ਦੁਕਾਨ ਅੰਦਰ ਇਕ ਔਰਤ ਗਾਹਕ ਅਤੇ ਤਿੰਨ ਬੱਚੇ ਵੀ ਉਥੇ ਹਾਜ਼ਿਰ ਸਨ।
ਦੁਕਾਨ ਮਾਲਕ ਗੁਰਦੀਪ ਸਿੰਘ ਨੇ ਉਨ੍ਹਾਂ ਲੁਟੇਰਿਆਂ ਨੂੰ ਦਰਵਾਜ਼ੇ ਦੇ ਬਾਹਰ ਧੱਕ ਕੇ ਲੋਹੇ ਵਾਲਾ ਗੇਟ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਲੁਟੇਰੇ ਚਾਕੂ ਅਤੇ ਹਥੌੜੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਗਏ। ਉਨ੍ਹਾਂ ਦੇ ਸਪੁੱਤਰ ਨੇ ਉਸ ਵੇਲੇ ਉਨ੍ਹਾਂ ਲੁੱਟੇਰਿਆਂ ਨੂੰ ਇਕ ਤਲਵਾਰ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ, ਉਹ ਕੁਝ ਡਰੇ ਅਤੇ ਕਾਫੀ ਬਚਾਅ ਹੋ ਗਿਆ। ਦੁਕਾਨ ਉਤੇ ਪੂਰਾ ਪਰਿਵਾਰ ਸੀ। ਜ਼ਖਮੀ ਸ. ਗੁਰਦੀਪ ਸਿੰਘ ਹੋਰਾਂ ਨੂੰ ਐਂਬੂਲੈਂਸ ਦੇ ਵਿਚ ਹਸਪਤਾਲ ਲਿਜਾਇਆ ਗਿਆ, ਫਿਰ ਟਾਂਕੇ ਲੱਗਣ ਬਾਅਦ ਸਕੈਨਿੰਗ ਆਦਿ ਲਈ ਸਿਟੀ ਹਸਪਤਾਲ ਭੇਜਿਆ ਗਿਆ। ਦੇਰ ਰਾਤ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਜ਼ਖਮੀ ਸ. ਗੁਰਦੀਪ ਸਿੰਘ ਖਤਰੇ ਤੋਂ ਬਾਹਰ ਹਨ ਅਤੇ ਇਲਾਜ ਅਧੀਨ ਹਨ।

Related posts

ਵਿਦੇਸ਼ ਮੰਤਰੀ ਜੈਸ਼ੰਕਰ ਪੁੱਜੇ ਸ਼੍ਰੀਲੰਕਾ, ਚੋਟੀ ਦੀ ਲੀਡਰਸ਼ਿਪ ਨਾਲ ਕਰਨਗੇ ਮੁਲਾਕਾਤ

Bunty

ਅਮਰੀਕੀ ਪਾਵਰ ਪਲਾਂਟ ਤੇ ਡਰੋਨ ਹਮਲੇ ਦੀ ਯੋਜਨਾ ਬਣਾਉਣ ਵਾਲਾ ਗਿ੍ਰਫ਼ਤਾਰ

Bunty

ਵਿਵਾਦਾਂ ‘ਚ ਇਮਰਾਨ ਖ਼ਾਨ, ਤੋਹਫ਼ੇ ‘ਚ ਮਿਲਿਆ ਕੀਮਤੀ ਹਾਰ ਵੇਚਣ ਦਾ ਦੋਸ਼

Bunty