ਅੰਮ੍ਰਿਤਸਰ – ਪੰਥਕ ਹਲਕਿਆਂ ਵਿਚ ਇਹ ਚਰਚਾ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ ਬਾਗੀ ਹੋਏ ਅਕਾਲੀ ਆਪਣੀ ਹੋਂਦ ਨੂੰ ਬਚਾਉਣ ਲਈ ਕਿਸੇ ਸਾਫ ਸੁਥਰੇ ਪੰਥਕ ਚਿਹਰੇ ਦੀ ਭਾਲ ਵਿਚ ਹਨ। ਇਸ ਲਈ ਬਾਗੀ ਅਕਾਲੀਆਂ ਨੇ ਕਈ ਨਾਮਾਂ ’ਤੇ ਵਿਚਾਰ ਕੀਤੀ ਪਰ ਹਾਲ਼ੇ ਤਕ ਕੋਈ ਵੀ ਨਾਮ ਪੱਕਾ ਨਹੀਂ ਕੀਤਾ। ਬਾਗੀ ਅਕਾਲੀ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਆ ਕੇ ਬੀਤੇ ਵਿਚ ਹੋਈਆਂ ਭੁਲਾਂ ਦੀ ਖਿਮਾ ਯਾਚਨਾ ਲਈ ਪੱਤਰ ਦੇਣ ਆ ਰਹੇ ਹਨ। ਜਾਣਕਾਰੀ ਮੁਤਾਬਿਕ ਬਾਗੀ ਅਕਾਲੀ ਇੱਕ ਅਜਿਹੇ ਚਿਹਰੇ ਦੀ ਭਾਲ ਵਿਚ ਹਨ ਜੋ ਰਾਜਨੀਤਕ ਦੇ ਨਾਲ ਨਾਲ ਧਾਰਮਿਕ ਵੀ ਹੋਵੇ। ਇਸ ਲਈ ਬਾਗੀ ਅਕਾਲੀਆਂ ਨੇ ਆਪਣੇ ਤੌਰ ’ਤੇ ਪਹਿਲੀ ਪਸੰਦ ਵਜੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਚੋਣ ਕੀਤੀ। ਜਥੇਦਾਰ ਦੇ ਨਾਲ-ਨਾਲ ਧਾਰਮਿਕ ਸਖਸ਼ੀਅਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਬੀਬੀ ਪਰਮਜੀਤ ਕੌਰ ਖਾਲੜਾ, ਸ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ-ਨਾਲ ਸ੍ਰ. ਮਨਪ੍ਰੀਤ ਸਿੰਘ ਇਆਲੀ ਦੇ ਨਾਮ ਬਾਰੇ ਵੀ ਚਰਚਾ ਚਲ ਰਹੀ ਹੈ। ਪੰਥ ਦਰਦੀ ਮਹਿਸੂਸ ਕਰਦੇ ਹਨ ਕਿ ਜਦ ਮੁੱਖ ਸੇਵਾਦਾਰ ਲਈ ਕੋਈ ਚਿਹਰਾ ਹੀ ਨਹੀਂ ਹੈ ਤਾਂ ਪਾਰਟੀ ਕਿਵੇਂ ਚਲੇਗੀ। ਜਿਥੋਂ ਤਕ ਗਿਆਨੀ ਹਰਪ੍ਰੀਤ ਸਿੰਘ ਦਾ ਸਬੰਧ ਹੈ ਤਾਂ ਉਹ ਹਮੇਸ਼ਾ ਪੰਥਕ ਏਕਤਾ ਦੇ ਹਾਮੀ ਰਹੇ ਹਨ ਉਹ ਕਿਉਂ ਕਿਸੇ ਇਕ ਧੜੇ ਦੀ ਅਗਵਾਈ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੇ ਕਾਰਜਕਾਲ ਵਿੱਚ ਪਹਿਲੀ ਵਾਰ ਹੋ ਰਿਹਾ ਸੀ ਕਿ ਸਾਰੇ ਹੀ ਅਕਾਲੀ ਧੜੇ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਮਾਰਗਦਰਸ਼ਨ ਲੈਣ ਲਈ ਆਉਂਦੇ ਰਹੇ। ਅੱਜ ਵੀ ਉਹਨਾਂ ਦੇ ਜਥੇਦਾਰੀ ਦੇ ਦੌਰ ਨੂੰ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ। ਨਿਧੜਕ ਹੋ ਕੇ ਫੈਸਲੇ ਲੈਣ ਦੀ ਕਲਾ ਦੇ ਕਾਰਨ ਹੀ ਬਾਗੀ ਅਕਾਲੀ ਉਹਨਾਂ ਨੂੰ ਆਪਣਾ ਆਗੂ ਮੰਨਣ ਲਈ ਉਤਾਵਲੇ ਹੋਏ ਹਨ। ਜਿਥੋਂ ਤੱਕ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦਾ ਸਬੰਧ ਹੈ ਉਹ ਰਾਜਨੀਤੀ ਤੋਂ ਹਮੇਸ਼ਾ ਦੂਰ ਰਹੇ ਹਨ। ਬੀਬੀ ਪਰਮਜੀਤ ਕੌਰ ਖਾਲੜਾ ਕਦੀ ਵੀ ਬਾਗੀ ਅਕਾਲੀਆਂ ਦੇ ਨਾਲ ਨਹੀਂ ਤੁਰ ਸਕਦੇ।
ਕਾਰਵਾਈ ਸ਼ੁਰੂ ਕੀਤੀ ਤਾਂ ਵਿਰੋਧੀ ਧਿਰ ਦੇ ਮੈਂਬਰ ਨਾਅਰੇਬਾਜ਼ੀ ਕਰਦੇ ਹੋਏ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਗਏ। ਇਸ ਦੌਰਾਨ ਬਿਰਲਾ ਨੇ ਲੋਕ ਸਭਾ ਦੇ ਸਾਬਕਾ ਮੈਂਬਰ ਦੇ ਦੇਹਾਂਤ ਬਾਰੇ ਸਦਨ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਕੰਮਾਂ ’ਤੇ ਚਰਚਾ ਕਰਦੇ ਹੋਏ ਸਦਨ ਨੇ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜਿਵੇਂ ਸ਼੍ਰੀ ਬਿਰਲਾ ਨੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਵਿਰੋਧੀ ਧਿਰ ਦੇ ਮੈਂਬਰ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਗਏ, ਜਿਹਨਾਂ ਨੇ ਹੰਗਾਮਾ ਕਰਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੀਟ ਪੇਪਰ ਲੀਕ ਇੱਕ ਗੰਭੀਰ ਮਾਮਲਾ ਹੈ ਅਤੇ ਇਸ ’ਤੇ ਸੰਸਦ ’ਚ ਚਰਚਾ ਹੋਣੀ ਚਾਹੀਦੀ ਹੈ ਅਤੇ ਸਾਰਿਆਂ ਦੀ ਸਹਿਮਤੀ ਨਾਲ ਇਸ ’ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ, ਪਰ ਇਸ ਵਿਵਸਥਾ ਨੂੰ ਕਾਇਮ ਰੱਖਣਾ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਪ੍ਰਸ਼ਨ ਕਾਲ ਅਤੇ ਜ਼ੀਰੋ ਆਵਰ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਗੰਭੀਰ ਮੁੱਦਾ ਹੈ ਅਤੇ ਇਸ ’ਤੇ ਸਦਨ ’ਚ ਚਰਚਾ ਕਰਵਾਈ ਜਾਵੇਗੀ। ਤੁਸੀਂ ਇਸ ਮਾਮਲੇ ’ਤੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕਰੋ ਪਰ ਅਸੀਂ ਪਹਿਲਾਂ ਹੀ ਵਿਵਸਥਾ ਦੇ ਚੁੱਕੇ ਹਾਂ। ਇਸ ਲਈ ਸੰਸਦ ’ਚ ਮਰਿਆਦਾ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ। ਮੈਂਬਰਾਂ ਨੂੰ ਇਸ ਮੁੱਦੇ ’ਤੇ ਬੋਲਣ ਲਈ ਪੂਰਾ ਸਮਾਂ ਦਿੱਤਾ ਜਾਵੇਗਾ। ਸਰਕਾਰ ਮੈਂਬਰਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵੇਗੀ। ਗਾਂਧੀ ਨੇ ਕਿਹਾ ਕਿ ਇਹ ਇੱਕ ਵੱਡਾ ਮੁੱਦਾ ਹੈ ਅਤੇ ਅਸੀਂ ਇਸ ਮੁੱਦੇ ’ਤੇ ਸੰਸਦ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦਾ ਸਾਂਝਾ ਸੰਦੇਸ਼ ਦੇਣਾ ਚਾਹੁੰਦੇ ਹਾਂ।
