International

ਮੌਰੀਤਾਨੀਆ ‘ਚ , ਕਿਸ਼ਤੀ ਪਲਟਣ ਨਾਲ 89 ਲੋਕਾਂ ਦੀ ਮੌਤ

ਨੌਆਕਚੌਟ – ਮੌਰੀਤਾਨੀਆ ਦੇ ਨੌਆਕਚੋਟ ਤੋਂ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ, ਮਾਰੀਸ਼ਸ ਦੇ ਤੱਟ ਰੱਖਿਅਕਾਂ ਨੇ ਦੱਖਣ-ਪੱਛਮੀ ਮੌਰੀਤਾਨੀਆ ਦੇ ਨਡਿਆਗੋ ਨੇੜੇ 89 ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪ੍ਰਵਾਸੀ ਇੱਕ ਮੱਛੀ ਫੜਨ ਵਾਲੀ ਕਿਸ਼ਤੀ ‘ਤੇ ਸਵਾਰ ਸਨ, ਜੋ ਅਟਲਾਂਟਿਕ ਮਹਾਸਾਗਰ ਤੋਂ ਚਾਰ ਕਿਲੋਮੀਟਰ ਦੂਰ ਫਸ ਗਈ ਸੀ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੌਰੀਸ਼ੀਅਨ ਤੱਟ ਰੱਖਿਅਕਾਂ ਨੇ ਪੰਜ ਸਾਲ ਦੀ ਬੱਚੀ ਸਮੇਤ ਨੌਂ ਲੋਕਾਂ ਨੂੰ ਬਚਾਇਆ। ਦੱਸ ਦੇਈਏ ਕਿ ਕਿਸ਼ਤੀ ਵਿੱਚ 170 ਪ੍ਰਵਾਸੀ ਸਵਾਰ ਸਨ, ਜੋ ਛੇ ਦਿਨ ਪਹਿਲਾਂ ਸੇਨੇਗਲ-ਗਾਂਬੀਆ ਸਰਹੱਦ ਤੋਂ ਯੂਰਪ ਲਈ ਰਵਾਨਾ ਹੋਏ ਸਨ। ਜ਼ਿਕਰਯੋਗ ਹੈ ਕਿ ਹਰ ਸਾਲ ਹਜ਼ਾਰਾਂ ਅਫਰੀਕੀ ਪ੍ਰਵਾਸੀ ਯਮਨ ਤੋਂ ਪੂਰਬੀ ਰਸਤੇ ਰਾਹੀਂ ਲਾਲ ਸਾਗਰ ਪਾਰ ਕਰਕੇ ਸਾਊਦੀ ਅਰਬ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕਈ ਲੋਕ ਭੁੱਖ ਅਤੇ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਆਪਣੀ ਜਾਨ ਵੀ ਗੁਆ ਲੈਂਦੇ ਹਨ। ਇਹ ਸਾਰੇ ਪ੍ਰਵਾਸੀ ਬਿਹਤਰ ਕੰਮ ਅਤੇ ਬਿਹਤਰ ਆਰਥਿਕ ਮੌਕਿਆਂ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin