International

ਸਾਊਦੀ ਸਰਕਾਰ ਨੇ ਚੋਣਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫ਼ਰਮਾਨ ਜਾਰੀ ਕੀਤਾ

ਰਿਆਦ – ਸਾਊਦੀ ਅਰਬ ਨੇ ਨਾਗਰਿਕਤਾ ਦੇਣ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਹੈ। ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਆਪਣੇ ਕਿੱਤੇ ਵਿੱਚ ਮੁਹਾਰਤ ਰੱਖਦੇ ਹਨ। ਸਾਊਦੀ ਸਰਕਾਰ ਨੇ ਚੋਣਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫ਼ਰਮਾਨ ਜਾਰੀ ਕੀਤਾ ਹੈ। ਸਾਊਦੀ ਸਰਕਾਰ ਨੇ ਕਈ ਖੋਜੀਆਂ, ਵਿਗਿਆਨੀਆਂ, ਡਾਕਟਰਾਂ, ਉੱਦਮੀਆਂ, ਕਾਰੋਬਾਰੀਆਂ ਅਤੇ ਹੋਰ ਖੇਤਰਾਂ ਵਿੱਚ ਨਾਮ ਕਮਾਉਣ ਵਾਲੇ ਹੁਨਰਮੰਦਾਂ ਨੂੰ ਸਾਊਦੀ ਨਾਗਰਿਕਤਾ ਪ੍ਰਦਾਨ ਕਰਨ ਲਈ ਇਹ ਸ਼ਾਹੀ ਫ਼ਰਮਾਨ ਜਾਰੀ ਕੀਤਾ ਹੈ। ਸਾਊਦੀ ਅਰਬ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਹਨ। ਅਜਿਹੇ ‘ਚ ਸਾਊਦੀ ਨਾਗਰਿਕਤਾ ਦੇ ਚਾਹਵਾਨ ਭਾਰਤੀਆਂ ਲਈ ਵੀ ਇਹ ਚੰਗੀ ਖ਼ਬਰ ਹੈ।ਸਾਊਦੀ ਪ੍ਰੈੱਸ ਏਜੰਸੀ (ਐੱਸ.ਪੀ.ਏ.) ਮੁਤਾਬਕ ਵੀਰਵਾਰ ਨੂੰ ਸਰਕਾਰ ਵੱਲੋਂ ਇਸ ਸਬੰਧ ‘ਚ ਐਲਾਨ ਕੀਤਾ ਗਿਆ। ਇਹ ਗਲੋਬਲ ਪ੍ਰਤਿਭਾ ਲਈ ਸਾਊਦੀ ਅਰਬ ਦੀ ਲਗਾਤਾਰ ਖੋਜ ਨੂੰ ਵੀ ਉਜਾਗਰ ਕਰਦਾ ਹੈ। ਸਾਊਦੀ ਅਰਬ ਅਜਿਹੇ ਖੇਤਰਾਂ ਵਿੱਚ ਵਿਸ਼ੇਸ਼ ਪ੍ਰਤਿਭਾ ਅਤੇ ਮੁਹਾਰਤ ਵਾਲੇ ਲੋਕਾਂ ਦੀ ਭਾਲ ਕਰ ਰਿਹਾ ਹੈ ਜੋ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ 2030 ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ। ਸਾਊਦੀ ਅਰਬ ਦਾ ਵਿਜ਼ਨ 2030 ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ਼ ਅਤੇ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਦੇ ਨਿਰਦੇਸ਼ਾਂ ਹੇਠ 2016 ਵਿੱਚ ਲਾਂਚ ਕੀਤਾ ਗਿਆ ਸੀ।ਸਾਊਦੀ ਅਰਬ ਇਸ ਸਮੇਂ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ਹੇਠ ਵਿਜ਼ਨ 2030 ‘ਤੇ ਕੰਮ ਕਰ ਰਿਹਾ ਹੈ। ਮੁਹੰਮਦ ਬਿਨ ਸਲਮਾਨ ਦਾ ਟੀਚਾ ਅਗਲੇ ਕੁਝ ਸਾਲਾਂ ਵਿੱਚ ਸਾਊਦੀ ਵਿੱਚ ਵੱਡੇ ਬਦਲਾਅ ਲਿਆਉਣਾ ਹੈ। ਖਾਸ ਤੌਰ ‘ਤੇ ਉਹ ਤੇਲ ‘ਤੇ ਸਾਊਦੀ ਅਰਥਚਾਰੇ ਦੀ ਨਿਰਭਰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸਾਊਦੀ ‘ਚ ਸੈਰ-ਸਪਾਟੇ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨਾ ਚਾਹੁੰਦਾ ਹੈ।ਵਿਜ਼ਨ 2030 ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਸਾਊਦੀ ਸਰਕਾਰ ਰਚਨਾਤਮਕ ਦਿਮਾਗਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin