Sport

ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਟੋਰਾਂਟੋ ਟੂਰਨਾਮੈਂਟ ਤੋਂ ਹਟੀ ਇਗਾ ਸਵਿਆਤੇਕ

ਟੋਰਾਂਟੋ – ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰਨ ਇਗਾ ਸਵਿਆਤੇਕ ਪੈਰਿਸ ਓਲੰਪਿਕ ਵਿਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਯੂਐੱਸ ਓਪਨ ਦੀ ਤਿਆਰੀ ਵਿਚ ਟੋਰਾਂਟੋ ਵਿਚ ਖੇਡੇ ਗਏ ਟੈਨਿਸ ਟੂਰਨਾਮੈਂਟ ਤੋਂ ਹਟ ਗਈ ਹੈ। ਸਵਿਤੇਕ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਤੋਂ ਹਟਣ ਵਾਲੀ ਪਹਿਲੀ ਖਿਡਾਰਨ ਨਹੀਂ ਹੈ। ਉਸ ਤੋਂ ਪਹਿਲਾਂ ਗਰੈਂਡ ਸਲੈਮ ਚੈਂਪੀਅਨ ਬਾਰਬੋਰਾ ਕ੍ਰੇਜਸੀਕੋਵਾ, ਏਲੇਨਾ ਰਾਇਬਾਕਿਨਾ ਅਤੇ ਮਾਰਕੇਟਾ ਵੋਂਡਰੋਸੋਵਾ ਅਤੇ ਜੈਸਮੀਨ ਪਾਓਲਿਨੀ, ਮਾਰੀਆ ਸਕਾਰੀ, ਡੇਨੀਏਲ ਕੋਲਿਨਸ ਅਤੇ ਕੈਰੋਲਿਨ ਗਾਰਸੀਆ ਵੀ ਟੂਰਨਾਮੈਂਟ ਤੋਂ ਹਟ ਗਈਆਂ ਸਨ। ਸਵਿਆਤੇਕ ਨੇ ਹੁਣ ਤੱਕ ਪੰਜ ਗਰੈਂਡ ਸਲੈਮ ਖਿਤਾਬ ਜਿੱਤੇ ਹਨ। ਉਹ ਚਾਰ ਵਾਰ ਫਰੈਂਚ ਓਪਨ ਅਤੇ ਇੱਕ ਵਾਰ ਯੂਐੱਸ ਓਪਨ ਵਿੱਚ ਮਹਿਲਾ ਸਿੰਗਲਜ਼ ਚੈਂਪੀਅਨ ਰਹਿ ਚੁੱਕੀ ਹੈ। ਉਸਨੇ ਕਿਹਾ, “ਮੈਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਮੇਰੇ ਰੁਝੇਵਿਆਂ ਕਾਰਨ ਮੈਨੂੰ ਟੋਰਾਂਟੋ ਟੂਰਨਾਮੈਂਟ ਤੋਂ ਹਟਣਾ ਪਿਆ ਹੈ।

Related posts

ਡਬਲਯੂ. ਟੀ. ਸੀ. ਅੰਕ ਸੂਚੀ ’ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਪਛਾੜਿਆ

Bunty

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀਆਂ ਮੱਲ੍ਹਾਂ

admin

WWE ਦੇ ਇਨ੍ਹਾਂ ਜੋੜਿਆ ਨੂੰ ਭੁੱਲ ਚੁੱਕੇ ਲੋਕ, ਕਦੇ ਹੁੰਦੇ ਸਨ ਬੇਹੱਦ ਮਸ਼ਹੂਰ

admin