India

ਕੋਲਕਾਤਾ ਦੇ ਮੈਡੀਕਲ ਕਾਲਜ ਤੇ ਹਸਪਤਾਲ ’ਚ ਭੰਨ-ਤੋੜ ਮਾਮਲੇ ਸਬੰਧੀ 19 ਗ੍ਰਿਫ਼ਤਾਰ

ਕੋਲਕਾਤਾ – ਕੋਲਕਾਤਾ ਪੁਲੀਸ ਨੇ ਅੱਜ ਕਿਹਾ ਕਿ ਉਸ ਨੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭੰਨਤੋੜ ਅਤੇ ਹਿੰਸਾ ਦੇ ਸਬੰਧ ਵਿਚ ਹੁਣ ਤੱਕ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਸ਼ਹਿਰ ਦੀ ਅਦਾਲਤ ਨੇ 22 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਕੋਲਕਾਤਾ ਦੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਹਾਤੇ ਵਿੱਚ ਅਣਪਛਾਤੇ ਬਦਮਾਸ਼ਾਂ ਨੇ ਦਾਖਲ ਹੋ ਕੇ ਇਸ ਦੇ ਕੁਝ ਹਿੱਸਿਆਂ ਵਿੱਚ ਭੰਨ-ਤੋੜ ਕੀਤੀ। ਪਿਛਲੇ ਹਫ਼ਤੇ ਇਸੇ ਹਸਪਤਾਲ ਵਿੱਚ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ।
ਇਸ ਦੌਰਾਨ ਕੱਲਕਾਤਾ ਹਾਈ ਕੋਰਟ ਨੇ ਮੈਡੀਕਲ ਕਾਲਜ ਤੇ ਹਸਪਤਾਲ ’ਚ ਭੰਨ ਤੋੜ ਦੀ ਘਟਨਾ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਨੂੰ ਰਾਜ ਵਿੱਚ ਪ੍ਰਸ਼ਾਸਨ ਦੀ ਪੂਰੀ ਤਰ੍ਹਾਂ ਅਸਫਲਤਾ ਕਰਾਰ ਦਿੱਤਾ ਹੈ।

Related posts

ਖੋਜਕਾਰ ਦਾ ਵੱਡਾ ਦਾਅਵਾ, ਇਸ ਕਾਰਨ ਹੋ ਸਕਦੈ ਇੰਟਰਨੈੱਟ ਬੰਦ

Bunty

‘ਵਕਫ਼ ਬੋਰਡ ਦੀ ਜ਼ਮੀਨ ਮਾਰੀਸ਼ਸ ਵਰਗੇ 2, ਸਿੰਗਾਪੁਰ ਵਰਗੇ 5 ਤੇ ਮਾਲਦੀਵ ਵਰਗੇ 12 ਦੇਸ਼ਾਂ ਦੇ ਬਰਾਬਰ ਹੈ’

admin

ਉੱਤਰ-ਪ੍ਰਦੇਸ਼ ਦੀਆਂ ਲੋਕ ਸਭਾ ਚੋਣਾਂ ਲਈ ਸਪਾ ਵੱਲੋਂ ਕਾਂਗਰਸ ਨਾਲ ਗਠਜੋੜ ਦਾ ਐਲਾਨ

Bunty