India

ਵਿਆਹ ਟੁੱਟਣ ਨਾਲ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਖ਼ਤਮ ਨਹੀਂ ਹੋ ਜਾਂਦਾ : ਹਾਈ ਕੋਰਟ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਵਿਆਹ ਟੁੱਟਣ ਦਾ ਮਤਲਬ ਇਹ ਨਹੀਂ ਕਿ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਵੀ ਖ਼ਤਮ ਹੋ ਜਾਵੇਗਾ। ਅਦਾਲਤ ਨੇ ਇਕ ਵਿਅਕਤੀ ਦੀ ਉਸ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ, ਜਿਸ ’ਚ ਉਸ ਨੇ ਨਾਬਾਲਗ ਪੁੱਤਰ ਦੇ ਸਕੂਲ ਰਿਕਾਰਡ ਵਿਚ ਆਪਣੇ ਨਾਮ ਬਰਕਰਾਰ ਰੱਖਣ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ ਜਦੋਂ ਵਿਅਕਤੀ ਜ਼ਿੰਦਾ ਹੈ ਤਾਂ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਉਸ ਦੀ ਸਾਬਕਾ ਪਤਨੀ ਵੱਲੋਂ ਆਪਣੇ ਪੁੱਤਰ ਦੇ ਸਕੂਲ ਦਾਖ਼ਲੇ ਨਾਲ ਸਬੰਧਤ ਫਾਰਮ ਵਿਚ ਪਿਤਾ ਦੇ ਨਾਂ ਚੜ੍ਹਵਾ ਦੇਵੇ। ਅਦਾਲਤ ਨੇ ਕਿਹਾ ਕਿ ਕਿਉਂਕਿ ਔਰਤ ਇਕ ਨਾਬਾਲਗ ਦੀ ਮਾਂ ਹੈ, ਇਸ ਲਈ ਉਸ ਨੂੰ ਸਕੂਲ ਦੇ ਦਸਤਾਵੇਜ਼ਾਂ ਵਿਚ ਆਪਣਾ ਨਾਂ ਦਰਜ ਕਰਵਾਉਣ ਦਾ ਪੂਰਾ ਅਧਿਕਾਰ ਹੈ ਪਰ ਉਸ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਵਿਅਕਤੀ ਨੂੰ ਬੱਚੇ ਦੇ ਪਿਤਾ ਵਜੋਂ ਦਸਤਾਵੇਜ਼ਾਂ ਵਿਚ ਆਪਣਾ ਨਾਂ ਬਰਕਰਾਰ ਰੱਖਣ ਦੇ ਅਧਿਕਾਰ ਤੋਂ ਵਾਂਝੇ ਕਰ ਦੇਣ। ਜੱਜ ਸੀ ਹਰਿਸ਼ੰਕਰ ਨੇ ਕਿਹਾ,’’ਵਿਆਹ ਟੁੱਟਣ ਨਾਲ ਉਸ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਖ਼ਤਮ ਨਹੀਂ ਹੋ ਜਾਂਦਾ ਜੋ ਉਸੇ ਵਿਆਹ ਤੋਂ ਜਨਮਿਆ ਹੋਵੇ।’’ ਅਦਾਲਤ ਨੇ ਕਿਹਾ ਕਿ ਵਿਅਕਤੀ ਦੀ ਬੱਚੇ ਦੇ ਪਿਤਾ ਵਜੋਂ ਸਕੂਲ ਦੇ ਰਿਕਾਰਡ ’ਚ ਉਸ ਦੇ ਨਾਂ ਨੂੰ ਬਰਕਰਾਰ ਰੱਖਣ ਦੀ ਪਟੀਸ਼ਨ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਕਿਹਾ,’’ਇਨ੍ਹਾਂ ਸਥਿਤੀਆਂ ’ਚ ਇਹ ਅਦਾਲਤ ਪਟੀਸ਼ਨਕਰਤਾ ਦੀ ਬੱਚੇ ਦੇ ਪਿਤਾ ਵਜੋਂ ਸਕੂਲ ਦੇ ਦਸਤਾਵੇਜ਼ਾਂ ’ਚ ਉਸ ਦਾ ਨਾਂ ਸ਼ਾਮਲ ਕਰਨ ਦੀ ਅਰਜ਼ੀ ਨੂੰ ਸਵੀਕਾਰ ਕਰਦੇ ਹੋਏ ਸਕੂਲ ਨੂੰ ਨਿਰਦੇਸ਼ ਦਿੰਦੀ ਹੈ ਕਿ ਬੱਚੇ ਦੀ ਮਾਂ ਦੇ ਨਾਲ-ਨਾਲ ਉਸ ਦਾ (ਪਟੀਸ਼ਨਕਰਤਾ) ਨਾਂ ਵੀ ਪ੍ਰਦਰਸ਼ਿਤ ਕਰੇ।

Related posts

ਭਾਰਤੀ ਯੂਨੀਵਰਸਿਟੀਆਂ ਨੂੰ ਵਿਦੇਸ਼ੀ ਸੰਸਥਾਵਾਂ ਵਾਂਗ ਸਾਲ ’ਚ ਦੋ ਵਾਰ ਦਾਖ਼ਲੇ ਦੇਣ ਦੀ ਇਜਾਜ਼ਤ ਹੋਵੇਗੀ: ਯੂ.ਜੀ.ਸੀ.

Bunty

ਟਲਿਆ ਵੱਡਾ ਰੇਲ ਹਾਦਸਾ, ਪਟੜੀ ’ਤੇ ਮਿਲਿਆ ਗੈਸ ਸਿਲੰਡਰ

Bunty

ਹਰਿਆਣਾ ਸਰਕਾਰ ਕਿਸਾਨ ਹਿਤੈਸ਼ੀ : ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੀ 112 ਕਰੋੜ 21 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ : ਮੁੱਖ ਮੰਤਰੀ

Bunty