India

ਟਰੱਕ ਦੇ ਡੂੰਘੀ ਖੱਡ ’ਚ ਡਿੱਗਣ ਕਾਰਨ ਫ਼ੌਜ ਦੇ 3 ਜਵਾਨ ਸ਼ਹੀਦ

ਈਟਾਨਗਰ – ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿਚ ਫੌਜ ਦਾ ਇੱਕ ਟਰੱਕ ਡੂੰਘੀ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਟਰੱਕ ਵਿਚ ਸਵਾਰ ਤਿੰਨ ਫੌਜੀ ਜਵਾਨ ਸ਼ਹੀਦ ਅਤੇ ਕਈ ਹੋਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਟਰਾਂਸ ਅਰੁਣਾਚਲ ਹਾਈਵੇਅ ’ਤੇ ਤਾਪੀ ਪਿੰਡ ਨੇੜੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਹਾਦਸਾ ’ਟ੍ਰਾਂਸ ਅਰੁਣਾਚਲ’ ਹਾਈਵੇ ’ਤੇ ਤਾਪੀ ਪਿੰਡ ਨੇੜੇ ਮੰਗਲਵਾਰ ਨੂੰ ਵਾਪਰਿਆ। ਫੌਜੀ ਸੂਤਰਾਂ ਮੁਤਾਬਕ ਸ਼ਹੀਦਾਂ ਦੀ ਪਛਾਣ ਹੌਲਦਾਰ ਨਛੱਤਰ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ‘ਗ੍ਰੇਨੇਡੀਅਰ’ ਅਸ਼ੀਸ਼ ਕੁਮਾਰ ਵਜੋਂ ਹੋਈ ਹੈ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਣ ’ਚ ਮਦਦ ਕੀਤੀ ਅਤੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਭਾਰਤੀ ਫੌਜ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ।

Related posts

ਸੋਨੇ ਦੇ ਆਨਲਾਈਨ ਕਾਰੋਬਾਰ ‘ਚ ਨਿਵੇਸ਼ ਕਰ ਕੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਹਜ਼ਾਰਾਂ ਲੋਕਾਂ ਤੋਂ ਠੱਗੇ 100 ਕਰੋੜ

Bunty

ਕਾਂਗਰਸ ‘ਚ ਸ਼ਾਮਲ ਹੋਣ ਜਾ ਰਹੇ ਕਨ੍ਹਈਆ ਕੁਮਾਰ ਦੇ ਸਵਾਗਤ ‘ਚ ਲਗਾਏ ਗਏ ਪੋਸਟਰ

Bunty

ਉੱਤਰ ਭਾਰਤ ਦੇ ਜ਼ਿਆਦਾਤਰ ਸੂਬੇ ਭਿਆਨਕ ਲੂ ਦੀ ਲਪੇਟ ’ਚ

Bunty