International

22 ਵਿਅਕਤੀਆਂ ਨੂੰ ਲਿਜਾ ਰਿਹਾ ਰੂਸੀ ਹੈਲੀਕਾਪਟਰ ਲਾਪਤਾ

ਮਾਸਕੋ – ਰੂਸ ਦੇ ਧੁਰ ਪੂਰਬੀ ਖ਼ਿੱਤੇ ਵਿਚ ਇਕ ਹੈਲੀਕਾਪਟਰ ਲਾਪਤਾ ਹੋ ਗਿਆ, ਜਿਸ ਵਿਚ 22 ਵਿਅਕਤੀ ਸਵਾਰ ਸਨ। ਰਾਹਤਕਾਰੀਆਂ ਵੱਲੋਂ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਰੂਸ ਦੀ ਫੈਡਰਲ ਏਅਰ ਟਰਾਂਸਪੋਰਟ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਐਮਆਈ-8 ਹੈਲੀਕਾਪਟਰ ਨੇ ਕਾਮਚਾਤਕਾ ਖ਼ਿੱਤੇ ਵਿਚ ਵਸ਼ਕਾਜ਼ੇਤਸ ਜਵਾਲਾਮੁਖੀ ਨੇੜਲੀ ਥਾਂ ਤੋਂ ਉਡਾਣ ਭਰੀ ਸੀ, ਪਰ ਇਹ ਮਿਥੇ ਸਮੇਂ ਮੁਤਾਬਕ ਆਪਣੀ ਮੰਜ਼ਲ ਉਤੇ ਨਹੀਂ ਪਹੁੰਚਿਆ।ਬਿਆਨ ਮੁਤਾਬਕ ਇਸ ਵਿਚ ਅਮਲੇ ਦੇ ਤਿੰਨ ਮੈਂਬਰਾਂ ਸਣੇ ਕੁੱਲ 22 ਮੁਸਾਫ਼ਰ ਸਵਾਰ ਸਨ

Related posts

ਟਰੰਪ ਨੇ ਅਮਰੀਕੀ ਨਾਗਰਿਕਤਾ ਕਾਨੂੰਨ ਹੋਰ ਸਖ਼ਤ ਕੀਤੇ !

admin

ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੇ ਧਰਤੀ ‘ਤੇ ਵਾਪਸ ਆਉਣ ਦੀਆਂ ਤਿਆਰੀਆਂ !

admin

ਚੀਨ ‘ਚ ਕ੍ਰੈਸ਼ ਹੋਇਆ ਪਲੇਨ, ਹਾਦਸੇ ਤੋਂ ਬਾਅਦ ਕਈ ਘਰਾਂ ਨੂੰ ਲੱਗੀ ਅੱਗ; ਦੋ ਮਹੀਨਿਆਂ ‘ਚ ਤੀਜਾ ਜਹਾਜ਼ ਹਾਦਸਾ

Bunty