Punjab

ਖ਼ਾਲਸਾ ਕਾਲਜ ਦੇ ਰੋਟਰੈਕਟ ਕਲੱਬ ਨੇ ਸਥਾਪਨਾ ਸਮਾਰੋਹ ਕਰਵਾਇਆ

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਰੋਟਰੈਕਟ ਕਲੱਬ ਵੱਲੋਂ ਅੱਜ 2024-25 ਸੈਸ਼ਨ ਲਈ ਅਹੁਦੇਦਾਰਾਂ ਦਾ ਸਥਾਪਨਾ ਸਮਾਰੋਹ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੇਵਾਮੁਕਤ ਡਿਸਟ੍ਰਿਕ ਗਵਰਨਰ ਡਾ. ਪੀ. ਐੱਸ. ਗਰੋਵਰ ਨੇ ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਸਿਵਲ ਲਾਈਨਜ਼ ਦੇ ਪ੍ਰਕਾਸ਼ਕਾਂ ਨਾਲ ਮਿਲ ਕੇ ਕਾਲਜ ਦੇ ਰੋਟਰੈਕਟ ਕਲੱਬ ਦੀ ਨਵੀਂ ਟੀਮ ਸਥਾਪਿਤ ਕੀਤੀ। ਜਿਸ ’ਚ ਜਪਨੀਤ ਕੌਰ ਨੂੰ 2024-25 ਲਈ ਉਕਤ ਕਲੱਬ ਦੀ ਪ੍ਰਧਾਨ ਥਾਪਦਿਆਂ ਕਲੱਬ ਦੇ ਨਿਯਮਾਂ ਅਤੇ ਲੋਕ ਸੇਵਾ ਦੇ ਕਾਰਜਾਂ ਪ੍ਰਤੀ ਚਾਨਣਾ ਪਾਇਆ।

ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਨ ਉਪਰੰਤ ਵਿਦਿਆਰਥਣ ਤੇ ਕਲੱਬ ਦੀ ਪ੍ਰਧਾਨ ਜਪਨੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਜਿਨ੍ਹਾਂ ਨੂੰ ਪ੍ਰਿੰ: ਡਾ. ਮਹਿਲ ਸਿੰਘ ਕਾਲਜ ਦੀਆਂ ਕੌਫ਼ੀ ਟੇਬਲ ਬੁੱਕਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਿੰ: ਡਾ: ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਾਰਜਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਅਤੇ ਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ ਜੋ ਬਦਲੇ ’ਚ ਜੀਵਨ ਦੇ ਹਰੇਕ ਖੇਤਰ ’ਚ ਉੱਤਮ ਹੋਣ ’ਚ ਮਦਦ ਕਰਦੀਆਂ ਹਨ, ਸਬੰਧੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਾਲੀ ਦੁਨੀਆ ’ਚ ਸਿਰਫ਼ ਡਿਗਰੀਆਂ ਰੱਖਣੀਆਂ ਹੀ ਕਾਫ਼ੀ ਨਹੀਂ ਹਨ, ਇੱਥੇ ਲੀਡਰਸ਼ਿਪ, ਸਵੈ-ਵਿਸ਼ਵਾਸ ਅਤੇ ਸੋਸ਼ਲ ਨੈੱਟਵਰਕਿੰਗ ਦੇ ਗੁਣ ਬਰਾਬਰ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਰੋਟਰੈਕਟ ਕਲੱਬ ਇਨ੍ਹਾਂ ਉੱਚ ਆਦਰਸ਼ਾਂ ਦੀ ਕਦਰਾਂ ਕਰਨ ਲਈ ਸਹੀ ਪਲੇਟਫਾਰਮ ਹੈ।

ਇਸ ਮੌਕੇ ਡਾ. ਗਰੋਵਰ ਨੇ ਵਿਸ਼ਵ ਦੀਆਂ ਸਭ ਤੋਂ ਵੱਧ ਚੁਣੌਤੀਆਂ ਦੇ ਨਵੀਨਤਾਕਾਰੀ ਹੱਲ ਵਿਕਸਿਤ ਕਰਨ ’ਚ ਨੌਜਵਾਨਾਂ ਦੀ ਸ਼ਮੂਲੀਅਤ ’ਤੇ ਜ਼ੋਰ ਦਿੱਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਾਬਕਾ ਡਿਸਟਿਕ ਗਵਰਨਰ ਸ: ਗੁਰਜੀਤ ਸਿੰਘ ਸੇਖੋਂ ਨੇ ਰੋਟਰੈਕਟ ਕਲੱਬ ਦੇ ਉਦੇਸ਼ਾਂ ਅਤੇ ਕਮਿਊਨਿਟੀ ਸੇਵਾਵਾਂ ਦੀ ਸਾਰਥਿਕਤਾ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਸਾਰਥਿਕ ਭਾਸ਼ਣ ਦਿੱਤਾ। ਜਦ ਕਿ ਸੇਵਾਮੁਕਤ ਸੁਖਪਿੰਦਰ ਕੌਰ ਨੇ ਜਿੱਥੇ ਕਲੱਬ ਦੀ ਨਵੀਂ ਪ੍ਰਧਾਨ ਜਪਨੀਤ ਕੌਰ ਨੂੰ ਵਧਾਈ ਦਿੱਤੀ, ਉੱਥੇ ਹੀ ਹਾਜ਼ਰੀਨ ਨਾਲ ਗੱਲਬਾਤ ਦੌਰਾਨ ਕਲੱਬ ਦੇ ਕੰਮਕਾਜ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਕਿਰਪਨ ਕੌਰ ਨੇ ਕਲੱਬ ਦੀਆਂ ਗਤੀਵਿਧੀਆਂ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਡਾ. ਗੁਰਵੇਲ ਸਿੰਘ ਮੱਲ੍ਹੀ ਨੇ ਕਲੱਬ ਦੇ ਆਉਣ ਵਾਲੇ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ।

ਇਸ ਮੌਕੇ ਕਾਲਜ ਡੀਨ ਅਕਾਦਮਿਕ ਮਾਮਲੇ ਡਾ: ਤਮਿੰਦਰ ਸਿੰਘ ਭਾਟੀਆ ਨੇ ਸਥਾਪਨਾ ਸਮਾਰੋਹ ਦੇ ਅੰਤ ’ਚ ਧੰਨਵਾਦ ਮਤਾ ਪੇਸ਼ ਕੀਤਾ। ਇਸ ਮੌਕੇ ਕਮਲ ਉੱਪਲ, ਅਮਨਦੀਪ ਸੇਖੋਂ, ਗੁਨਦੀਪ ਸੇਖੋਂ, ਗੁਰਪ੍ਰੀਤ ਬੱਲ, ਪ੍ਰੋ. ਜਸਪ੍ਰੀਤ ਕੌਰ, ਡਾ. ਜਸਵਿੰਦਰ ਕੌਰ, ਡਾ. ਬਲਜੀਤ ਸਿੰਘ, ਪ੍ਰੋ: ਜੋਤੀ ਠਾਕੁਰ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin