Punjab

ਕੈਨੇਡਾ ਜਾ ਕੇ ਵਸ ਗਏ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਪਹੁੰਚੇ 230 ਅਫਗਾਨ ਸਿੱਖ ਭਾਰਤ ਵਿਚ 120 ਅਫਗਾਨ ਸਿੱਖ ਅਜੇ ਵੀ ਕੈਨੇਡਾ ਦੇ ਵੀਜ਼ਿਆਂ ਦੀ ਉਡੀਕ

ਜਲੰਧਰ – 2021 ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ 350 ਅਫਗਾਨ ਸਿੱਖਾਂ ’ਚੋਂ 230 ਸਿੱਖ ਕੈਨੇਡਾ ਵਿਚ ਵਸ ਗਏ ਹਨ। ਇਕ ਰਿਪੋਰਟ ਮੁਤਾਬਕ ਭਾਰਤ ਤੋਂ ਕੈਨੇਡਾ ਪਹੁੰਚਣ ਵਾਲੇ ਅਫਗਾਨ ਸਿੱਖਾਂ ਦੀ ਪ੍ਰਾਈਵੇਟ ਸਪਾਂਸਰ ਅਤੇ ਸਿੱਖ ਫਾਊਂਡੇਸ਼ਨ ਵੱਲੋਂ ਮਦਦ ਕੀਤੀ ਜਾ ਰਹੀ ਹੈ। ਸੰਸਥਾ ਅਤੇ ਵਿਅਕਤੀਗਤ ਤੌਰ ’ਤੇ ਸਪਾਂਸਰ ਉਨ੍ਹਾਂ ਨੂੰ ਕੈਨੇਡਾ ਪਹੁੰਚਣ ਦੇ ਪਹਿਲੇ ਸਾਲ ਲਈ ਮਹੀਨਾਵਾਰ ਵਜ਼ੀਫਾ, ਰਿਹਾਇਸ਼, ਕਰਿਆਨੇ ਦਾ ਸਾਮਾਨ, ਮੋਬਾਈਲ ਫੋਨ ਅਤੇ ਬੱਚਿਆਂ ਲਈ ਮੁਫਤ ਸਿੱਖਿਆ ਪ੍ਰਦਾਨ ਕਰ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਗਾਨ ਸਿੱਖ ਕੈਨੇਡਾ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਉਹ ਤਿੰਨ ਸਾਲ ਬਾਅਦ ਇੱਥੇ ਨਾਗਰਿਕਤਾ ਲਈ ਅਪਲਾਈ ਕਰਨ ਜਾ ਰਹੇ ਹਨ।ਖਾਲਸਾ ਦੀਵਾਨ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਫਤਿਹ ਸਿੰਘ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 120 ਅਫਗਾਨ ਸਿੱਖ ਅਜੇ ਵੀ ਕੈਨੇਡਾ ਦੇ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਭਾਰਤ ਵਿਚ ਰਹਿ ਰਹੇ 80 ਦੇ ਕਰੀਬ ਲੋਕਾਂ ਨੇ ਆਪਣੇ ਦਸਤਾਵੇਜ਼ ਤਿਆਰ ਕਰ ਲਏ ਹਨ ਪਰ ਉਨ੍ਹਾਂ ਨੂੰ ਵੀਜ਼ਾ ਲੈਣ ਲਈ ਜਨਵਰੀ 2025 ਤੱਕ ਉਡੀਕ ਕਰਨੀ ਪਵੇਗੀ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin