International

ਨਿਊਜ਼ੀਲੈਂਡ ‘ਚ ਨਰਸਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਭਾਰਤੀ ਹਾਈ ਕਮਿਸ਼ਨ ਵਲੋਂ ਐਡਵਾਈਜ਼ਰੀ ਜਾਰੀ

ਆਕਲੈਂਡ – ਨਿਊਜ਼ੀਲੈਂਡ ਆਉਣ ਵਾਲੀਆਂ ਨਰਸਾਂ ਲਈ ਭਾਰਤੀ ਹਾਈ ਕਮਿਸ਼ਨ ਨੇ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ। ਹਾਈ ਕਮਿਸ਼ਨ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਹੈ ਕਿ ਨਿਊਜ਼ੀਲੈਂਡ ਨਰਸਿੰਗ ਕਾਊਂਸਿਲ ਨਾਲ ਰਜਿਸਟਰ ਹੋਣ ਦੇ ਬਾਵਜੂਦ ਅਤੇ ਕੰਪੀਟੈਂਸੀ ਅਸੈੱਸਮੈਂਟ ਪ੍ਰੋਗਰਾਮ (ਸੀ.ਏ.ਪੀ.) ਕਲੀਅਰ ਕਰਨ ਦੇ ਬਾਵਜੂਦ ਇਹ ਨਰਸਾਂ ਨਿਊਜ਼ੀਲੈਂਡ ਵਿਚ ਨੌਕਰੀ ਹਾਸਲ ਨਹੀਂ ਕਰ ਪਾ ਰਹੀਆਂ, ਜਿਸ ਕਾਰਨ ਨਰਸਾਂ ਨੂੰ ਵੱਡੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਈ ਕਮਿਸ਼ਨ ਨੇ ਸਾਫ ਕੀਤਾ ਹੈ ਕਿ ਤੁਸੀਂ ਉਦੋਂ ਤੱਕ ਨਿਊਜ਼ੀਲੈਂਡ ਨਾ ਆਓ, ਜਦੋਂ ਤੱਕ ਤੁਹਾਡੇ ਕੋਲ ਪੱਕੀ ਜੌਬ ਆਫਰ ਨਹੀਂ ਹੈ ਤੇ ਜੇ ਜੌਬ ਆਫਰ ਹੈ ਵੀ ਤਾਂ ਹਾਈ ਕਮਿਸ਼ਨ ਦੀ pol.wellington0mea.gov.in ਇਸ ਈਮੇਲ ‘ਤੇ ਇੰਪਲਾਇਰ ਦੀ ਜਾਣਕਾਰੀ ਭੇਜ ਕੇ ਚੈੱਕ ਕਰੋ ਤਾਂ ਜੋ ਨਿਊਜ਼ੀਲੈਂਡ ਆ ਕੇ ਦਰ-ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਏਜੰਟ ਦੇ ਕਹਿਣ ‘ਤੇ ਭਾਰਤ ਵਿਚ ਆਪਣੀ ਮੌਜੂਦਾ ਨੌਕਰੀ ਨਾ ਛੱਡੋ, ਬਲਕਿ ਹਰ ਇਕ ਪਹਿਲੂ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਨਿਊਜ਼ੀਲੈਂਡ ਆਓ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਟਰੰਪ ਨੂੰ ਪੋਰਨ ਸਟਾਰ ਮਾਮਲੇ ‘ਚ ਅਦਾਲਤ ਤੋਂ ਨਹੀਂ ਮਿਲੀ ਰਾਹਤ !

admin

ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਤੇ ਵਿੱਤ-ਮੰਤਰੀ ਵਲੋਂ ਅਸਤੀਫ਼ਾ !

admin