India

ਮਨੀਪੁਰ ਵਿੱਚ ਰਾਜਭਵਨ ’ਤੇ ਪਥਰਾਅ

ਇੰਫਾਲ – ਇੱਥੇ ਸੂਬੇ ਦੇ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚਲ ਰਿਹਾ ਪ੍ਰਦਰਸ਼ਨ ਅੱਜ ਹਿੰਸਕ ਰੂਪ ਧਾਰ ਗਿਆ। ਅੱਜ ਵਿਦਿਆਰਥੀਆਂ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਰਾਜਭਵਨ ਦੇ ਮੁੱਖ ਦਰਵਾਜ਼ੇ ’ਤੇ ਪਥਰਾਅ ਕੀਤਾ। ਇਸ ਮੌਕੇ ਕਈ ਪੱਥਰ ਸੁਰੱਖਿਆ ਕਰਮੀਆਂ ਦੇ ਵੀ ਲੱਗੇ। ਇਸ ਪਥਰਾਅ ਵਿਚ ਵੀਹ ਜਣਿਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਮਨੀਪੁਰ ਵਿੱਚ ਪਿਛਲੇ ਸਾਲ ਕੁਕੀ ਤੇ ਮੈਤਈ ਭਾਈਚਾਰੇ ਵਿਚ ਹਿੰਸਾ ਸ਼ੁਰੂ ਹੋਈ ਸੀ ਜੋ ਵਧਦੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਕਈ ਥਾਈਂ ਲਾਠੀਚਾਰਜ ਵੀ ਕੀਤਾ।

Related posts

ਅਦਾਕਾਰ ਰਜਨੀਕਾਂਤ ਹਸਪਤਾਲ ਦਾਖ਼ਲ, ਹਾਲਤ ਸਥਿਰ

Bunty

ਆਰਜੀ ਕਰ ਰੇਪ-ਕਤਲ ਕੇਸ ਦੇ ਮੁੱਖ ਮੁਲਜ਼ਮ ਖ਼ਿਲਾਫ਼ ਦੋਸ਼ ਤੈਅ

Bunty

ਕੇਜਰੀਵਾਲ ਵੱਲੋਂ ਅਹੁਦੇ ਤੋਂ ਅਸਤੀਫ਼ਾ, ਆਤਿਸ਼ੀ ਹੋਣਗੇ ਨਵੇਂ ਮੁੱਖ ਮੰਤਰੀ

Bunty