India

ਤਿਰੂਪਤੀ ਲੱਡੂ ਵਿਵਾਦ ਸਬੰਧੀ ਆਂਧਰਾ ਪ੍ਰਦੇਸ਼ ਨੇ ਰੋਕੀ ‘ਸਿਟ’ ਜਾਂਚ

ਵਿਜੇਵਾੜਾ – ਆਂਧਰਾ ਪ੍ਰਦੇਸ਼ ਸਰਕਾਰ ਨੇ ਤਿਰੂਪਤੀ ਲੱਡੂ ਬਣਾਉਣ ਵਿਚ ਵਰਤੇ ਜਾਣ ਵਾਲੇ ਘਿਓ ਵਿਚ ਕਥਿਤ ਮਿਲਾਵਟ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੀ ਜਾਂਚ ਨੂੰ 3 ਅਕਤੂਬਰ ਨੂੰ ਸੁਪਰੀਮ ਕੋਰਟ ਦੀ ਅਗਲੀ ਸੁਣਵਾਈ ਤੱਕ ਟਾਲ ਦਿੱਤਾ ਹੈ। ਆਂਧਰਾ ਪੁਲਿਸ ਦੇ ਚੋਟੀ ਦੇ ਅਧਿਕਾਰੀ ਦਵਾਰਕਾ ਤਿਰੁਮਾਲਾ ਰਾਓ ਨੇ ਕਿਹਾ ਕਿ ਇਹ ਫੈਸਲਾ ਜਾਂਚ ਦੀ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ “ਸਾਵਧਾਨੀ ਉਪਾਅ” ਵਜੋਂ ਲਿਆ ਗਿਆ ਹੈ। ਉਨ੍ਹਾਂ ਕਿਹਾ, “ਸੁਪਰੀਮ ਕੋਰਟ ਵਿਚ ਚੱਲ ਰਹੀ ਸੁਣਵਾਈ ਦੇ ਮੱਦੇਨਜ਼ਰ ਅਸੀਂ ਫਿਲਹਾਲ ਜਾਂਚ ਰੋਕ ਦਿੱਤੀ ਹੈ। ਸਾਡੀ ਟੀਮ ਨੇ ਕਈ ਥਾਵਾਂ ਦਾ ਨਿਰੀਖਣ ਕੀਤਾ ਹੈ, ਕੁਝ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਮਾਮਲੇ ਦੀ ਮੁੱਢਲੀ ਜਾਂਚ ਕੀਤੀ ਹੈ।”
ਐੱਸਆਈਟੀ ਨੇ ਆਟਾ ਚੱਕੀ ਦਾ ਕੀਤਾ ਨਿਰੀਖਣ
ਸੋਮਵਾਰ ਨੂੰ ਐੱਸਆਈਟੀ ਨੇ ਤਿਰੁਮਾਲਾ ਵਿਚ ਆਟਾ ਚੱਕੀ ਦਾ ਨਿਰੀਖਣ ਕੀਤਾ, ਜਿੱਥੇ ਲੱਡੂ ਬਣਾਉਣ ਵਿਚ ਵਰਤੇ ਜਾਣ ਤੋਂ ਪਹਿਲਾਂ ਘਿਓ ਨੂੰ ਸਟੋਰ ਕੀਤਾ ਜਾਂਦਾ ਹੈ, ਜੋ ਹਰ ਸਾਲ ਪਹਾੜੀ ਮੰਦਰ ਵਿਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਚੰਦਰਬਾਬੂ ਨਾਇਡੂ ਨੇ ਲੈਬ ਟੈਸਟ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਤਿਰੁਮਾਲਾ ਤਿਰੂਪਤੀ ਵੈਂਕਟੇਸ਼ਵਰ ਸਵਾਮੀ ਬਾਲਾਜੀ ਮੰਦਰ ਦੇ ਪ੍ਰਸ਼ਾਦ ’ਚ ਕਥਿਤ ਤੌਰ ’ਤੇ ਸ਼ੁੱਧ ਦੇਸੀ ਘਿਓ ’ਚ ਪਸ਼ੂਆਂ ਦੇ ਮਾਸ ਅਤੇ ਹੋਰ ਸੜੇ ਪਦਾਰਥਾਂ ਦੀ ਮਿਲਾਵਟ ਕੀਤੀ ਗਈ ਹੈ, ਜਦੋਂਕਿ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਵਾਈਵੀ ਸੁੱਬਾ ਰੈੱਡੀ ਨੇ ਆਪਣੀ ਪਟੀਸ਼ਨ ਵਿਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਇਕ ਸੁਤੰਤਰ ਜਾਂਚ ਕਮੇਟੀ (ਐੱਸਆਈਟੀ) ਬਣਾ ਕੇ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।

Related posts

ਨੂਪੁਰ ਸ਼ਰਮਾ ਦੀ ਮੁਸੀਬਤ ਵਧਾਉਣ ਜਾ ਰਹੀ ਹੈ ਦਿੱਲੀ ਪੁਲਿਸ, ਅਗਲੇ ਹਫ਼ਤੇ ਕਿਸੇ ਵੀ ਸਮੇਂ ਹੋ ਸਕਦੀ ਹੈ ਪੁੱਛਗਿੱਛ

Bunty

ਭਾਰਤ ‘ਚ ਰੇਲ ਯਾਤਰੀਆਂ ਨੂੰ 26 ਦਸੰਬਰ ਤੋਂ ਵਧੇ ਹੋਏ ਕਿਰਾਏ ਅਦਾ ਕਰਨੇ ਪੈਣਗੇ

admin

ਸ਼ਹਿਜ਼ਾਦ ਭੱਟੀ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ, 14 ਰਾਜਾਂ ਵਿੱਚ 250 ਤੋਂ ਵੱਧ ਗ੍ਰਿਫ਼ਤਾਰੀਆਂ

admin