India

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਗ੍ਰਹਿ ਮੰਤਰਾਲੇ ਨੇ ਦਿੱਤੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ

ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਚਿਰਾਗ ਪਾਸਵਾਨ ਦੀ ਸੁਰੱਖਿਆ ਵਧਾ ਦਿੱਤੀ ਹੈ। ਚਿਰਾਗ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਪਹਿਲਾਂ ਉਨ੍ਹਾਂ ਨੂੰ ਐਸਐਸਬੀ ਕਮਾਂਡੋਜ਼ ਦੁਆਰਾ ਸੁਰੱਖਿਆ ਦਿੱਤੀ ਜਾਂਦੀ ਸੀ, ਹੁਣ ਸੀਆਰਪੀਐਫ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇਗੀ।
ਭਾਰਤ ਸਰਕਾਰ ਦੇਸ਼ ਦੇ ਕੁਝ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਮੁੱਖ ਤੌਰ ’ਤੇ X, Y, Y Plus, Z, Z Plus ਸੁਰੱਖਿਆ ਗ੍ਰਹਿ ਮੰਤਰਾਲੇ ਦੁਆਰਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਐਸਪੀਜੀ ਸੁਰੱਖਿਆ ਹੈ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੀ ਮਿਲਦੀ ਹੈ। ਐਸਪੀਜੀ ਇੱਕ ਵੱਖਰੀ ਫੋਰਸ ਦੀ ਤਰ੍ਹਾਂ ਹੈ, ਜੋ ਸਿਰਫ਼ ਪ੍ਰਧਾਨ ਮੰਤਰੀ ਨੂੰ ਕਵਰ ਕਰਦੀ ਹੈ। ਚਿਰਾਗ ਪਾਸਵਾਨ ਦੀ ਸੁਰੱਖਿਆ ਲਈ ਜ਼ੈੱਡ ਸ਼੍ਰੇਣੀ ਤਹਿਤ ਕੁੱਲ 33 ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ 10 ਹਥਿਆਰਬੰਦ ਸਟੈਟਿਕ ਗਾਰਡ ਵੀ.ਆਈ.ਪੀ ਦੇ ਘਰ ਮੌਜੂਦ ਰਹਿਣਗੇ।

Related posts

ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ: ਪ੍ਰਧਾਨ ਮੰਤਰੀ !

admin

ਉੱਤਰੀ ਭਾਰਤ ’ਚ ਠੰਢ ਦਾ ਜ਼ੋਰ, ਜਨ-ਜੀਵਨ ਪ੍ਰਭਾਵਿਤ

Bunty

ਮੀਂਹ ਨੇ ਬਾਲੀਵੁੱਡ ਸੈਲੇਬ੍ਰਿਟੀਜ਼ ਦੇ ਵੀ ਹੱਥ ਖੜ੍ਹੇ ਕਰਾ ਦਿੱਤੇ !

admin