India

ਸੁਪਰੀਮ ਕੋਰਟ ਨੂੰ ਸੰਸਦ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਲੋੜ ਨਹੀਂ : ਚੀਫ਼ ਜਸਟਿਸ

ਪਣਜੀ – ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਕਿਹਾ ਕਿ ਜਨਤਾ ਦੀ ਅਦਾਲਤ ਦੇ ਰੂਪ ’ਚ ਸੁਪਰੀਮ ਕੋਰਟ ਦੀ ਭੂਮਿਕਾ ਬਣਾਈ ਰੱਖੀ ਜਾਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੰਸਦ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਏ। ਕਾਨੂੰਨੀ ਸਿਧਾਂਤ ਦੀ ਅਸੰਤੁਲਿਤਤਾ ਤੇ ਤਰੁਟੀ ਲਈ ਕੋਈ ਵਿਅਕਤੀ ਅਦਾਲਤ ਦੀ ਆਲੋਚਨਾ ਕਰ ਸਕਦਾ ਹੈ। ਹਾਲਾਂਕਿ, ਸਬੂਤਾਂ ਦੇ ਸਬੰਧ ’ਚ ਉਸ ਦੀ ਭੂਮਿਕਾ ਨੂੰ ਨਹੀਂ ਦੇਖਿਆ ਜਾਣਾ ਚਾਹੀਦਾ। ਦੱਖਣੀ ਗੋਆ ਜ਼ਿਲ੍ਹੇ ’ਚ ਸੁਪਰੀਮ ਕੋਰਟ ਐਡਵੋਕੇਟਸ ਆਨ ਰਿਕਾਰਡ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਕਿਹਾ ਕਿ ਜਦੋਂ ਸਮਾਜ ਖੁਸ਼ਹਾਲ ਤੇ ਸੰਪੰਨ ਹੁੰਦਾ ਹੈ ਤਾਂ ਅਜਿਹੀ ਧਾਰਨਾ ਬਣਦੀ ਹੈ ਕਿ ਤੁਹਾਨੂੰ ਕੇਵਲ ਵੱਡੀਆਂ-ਵੱਡੀਆਂ ਚੀਜ਼ਾਂ ’ਤੇ ਹੀ ਧਿਆਨ ਦੇਣਾ ਚਾਹੀਦਾ ਹੈ ਪਰ ਸਾਡੀ ਅਦਾਲਤ ਅਜਿਹੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਅਦਾਲਤ ਦੇ ਰੂਪ ’ਚ ਸਿਖਰਲੀ ਅਦਾਲਤ ਦੀ ਭੂਮਿਕਾ ਨੂੰ ਭਵਿੱਖ ਲਈ ਬਣਾਈ ਰੱਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਜਨਤਾ ਦੀ ਅਦਾਲਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਸੰਸਦ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਈਏ। ਸੀ.ਜੇ.ਆਈ. ਨੇ ਕਿਹਾ, ਉਨ੍ਹਾਂ ਲੋਕਾਂ ’ਚ ਇਕ ਵੱਡੀ ਵੰਡ ਹੈ ਜੋ ਸੋਚਦੇ ਹਨ ਕਿ ਜਦੋਂ ਤੁਸੀਂ ਉਨ੍ਹਾਂ ਦੇ ਪੱਖ ’ਚ ਫੈ<ਸਲਾ ਦਿੰਦੇ ਹੋ ਤਾਂ ਸੁਪਰੀਮ ਕੋਰਟ ਇਕ ਅਦਭੁੱਤ ਸੰਸਥਾ ਹੈ ਅਤੇ ਜਦੋਂ ਤੁਸੀਂ ਉਨ੍ਹਾਂ ਖ਼ਿਲਾਫ਼ ਫ਼ੈਸਲਾ ਦਿੰਦੇ ਹੋ ਤਾਂ ਇਹ ਇਕ ਅਜਿਹਾ ਸੰਸਥਾ ਹੈ ਜੋ ਬਦਨਾਮ ਹੈ। ਮੈਨੂੰ ਲੱਗਦਾ ਹੈ ਕਿ ਇਹ ਇਕ ਖ਼ਤਰਨਾਕ ਪ੍ਰਵਿਰਤੀ ਹੈ ਕਿਉਂਕਿ ਤੁਸੀਂ ਸਬੂਤਾਂ ਦੇ ਦ੍ਰਿਸ਼ਟੀਕੋਣ ਤੋਂ ਸਿਖਰਲੀ ਅਦਾਲਤ ਦੀ ਭੂਮਿਕਾ ਜਾਂ ਉਸ ਦੇ ਕੰਮ ਨੂੰ ਨਹੀਂ ਦੇਖ ਸਕਦੇ ਹੋ। ਵਿਅਕਤੀਗਤ ਮਾਮਲਿਆਂ ਦਾ ਨਤੀਜਾ ਤੁਹਾਡੇ ਪੱਖ ’ਚ ਜਾਂ ਤੁਹਾਡੇ ਖ਼ਿਲਾਫ਼ ਹੋ ਸਕਦਾ ਹੈ। ਜੱਜਾਂ ਨੂੰ ਵੱਖ-ਵੱਖ ਮਾਮਲਿਆਂ ਦੇ ਆਧਾਰ ’ਤੇ ਆਜ਼ਾਦੀ ਦੀ ਭਾਵਨਾ ਨਾਲ ਫ਼ੈਸਲਾ ਲੈਣ ਦਾ ਅਧਿਕਾਰ ਹੈ। ਚੀਫ ਜਸਟਿਸ ਨੇ ਕਿਹਾ ਕਿ ਬਾਰ ਤੇ ਬੈਂਚ ਇਕ-ਦੂਸਰੇ ਦੇ ਪੂਰਕ ਹਨ। ਸਾਨੂੰ ਇਕ ਦੂਸਰੇ ਤੋਂ ਲਾਭ ਹੁੰਦਾ ਹੈ। ਅਸੀਂ ਇਕ-ਦੂਜੇ ਤੋਂ ਸਿੱਖਣ ਤੇ ਨਿਆਂਪਾਲਿਕਾ ਦੀ ਬਿਹਤਰੀ ਲਈ ਕੰਮ ਕਰਨ ਲਈ ਇੱਥੇ ਹਾਂ। ਜਦੋਂ ਤੋਂ ਮੈਂ ਚੀਫ ਜਸਟਿਸ ਬਣਿਆ ਹਾਂ, ਮੈਂ ਸੁਪਰੀਮ ਕੋਰਟ ਨੂੰ ਜਨਤਾ ਦੀ ਅਦਾਲਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਿਖਰਲੀ ਅਦਾਲਤ ਨੇ ਤਕਨੀਕ ਦੀ ਵਰਤੋਂ ਕਰ ਕੇ ਪੁਰਾਣੇ ਤੌਰ-ਤਰੀਕਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ।
ਇਨ੍ਹਾਂ ’ਚ ਕੋਰਟ ਪਾਸ ਪ੍ਰਾਪਤ ਕਰਨਾ, ਈ-ਫਾਈਲਿੰਗ ਅਤੇ ਆਨਲਾਈਨ ਹਾਜ਼ਰੀ ਦਰਜ ਕਰਨ ਵਰਗੇ ਰੋਜ਼ਮਰ੍ਹਾ ਦੇ ਕੰਮ ਸ਼ਾਮਲ ਹਨ। ਉੱਤਰੀ ਗੋਆ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਉਦਘਾਟਨ ਮੌਕੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਜਸਟਿਸ ਚੰਦਰਚੂੜ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਪਮਾਨਜਨਕ ਭਾਸ਼ਾ ਦਾ ਅਦਾਲਤਾਂ ਵਿਚ ਕੋਈ ਜਗ੍ਹਾ ਨਹੀਂ ਹੈ। ਵਿਸ਼ੇਸ਼ ਰੂਪ ’ਚ ਔਰਤਾਂ ਦੇ ਖ਼ਿਲਾਫ਼ ਇਸ ਤਰ੍ਹਾਂ ਦੀ ਭਾਸ਼ਾ ਦਾ ਬਿਲਕੁੱਲ ਇਸਤੇਮਾਲ ਨਹੀਂ ਹੋਣਾ ਚਾਹੀਦਾ। ਅਸੰਵੇਦਨਸ਼ੀਲ ਸ਼ਬਦ ਰੂੜੀਵਾਦੀ ਨੂੰ ਹੱਲਾਸ਼ੇਰੀ ਦੇ ਸਕਦੇ ਹਨ ਅਤੇ ਔਰਤਾਂ ਤੇ ਹਾਸ਼ੀਏ ’ਤੇ ਪਏ ਭਾਈਚਾਰਿਆਂ ਨੂੰ ਅਸੰਗਤ ਦੇ ਰੂਪ ’ਚ ਪ੍ਰਭਾਵਿਤ ਕਰ ਸਕਦੇ ਹਨ। ਸਾਨੂੰ ਨਿਆਂ ਤੱਕ ਪਹੁੰਚ ਦੀ ਖ਼ਾਤਰ ਸਾਰੇ ਅੜਿੱਕਿਆਂ ਨੂੰ ਦੂਰ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

 

Related posts

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

admin

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

admin

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

admin