ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਜਥਿਆਂ ਦੇ ਰੂਪ ਵਿਚ ਦਿੱਲੀ ਵੱਲ ਰਵਾਨਾ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਕਿਸਾਨਾਂ ਨੇ ਸੋਮਵਾਰ ਨੂੰ ਸੰਸਦ ਵੱਲ ਆਪਣਾ ‘ਦਿੱਲੀ ਚਲੋ’ ਮਾਰਚ ਸ਼ੁਰੂ ਕਰ ਦਿੱਤਾ। ਉਹ 1997 ਤੋਂ ਸਰਕਾਰ ਤੋਂ ਐਕਵਾਇਰ ਕੀਤੀ ਜ਼ਮੀਨ ਦਾ ਉਚਿਤ ਮੁਆਵਜ਼ਾ ਮੰਗ ਰਹੇ ਸਨ, ਪਰ ਨੋਇਡਾ-ਦਿੱਲੀ ਸਰਹੱਦ ‘ਤੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਪੁਲਿਸ ਨੇ ਕਈ ਪੱਧਰਾਂ ਉਤੇ ਬੈਰੀਕੇਡ ਲਗਾਏ ਅਤੇ ਭਾਰੀ ਗਿਣਤੀ ਵਿਚ ਫੋਰਸ ਤਾਇਨਾਤ ਕੀਤੀ।
ਨੋਇਡਾ ਦੇ ਚਿੱਲਾ ਬਾਰਡਰ ਉਤੇ ਕੱਲ੍ਹ ਪ੍ਰਦਰਸ਼ਨਕਾਰੀਆਂ ਦੇ ਸ਼ੁਰੂਆਤੀ ਬੈਰੀਕੇਡਾਂ ਨੂੰ ਪਾਰ ਕਰਨ ਕਾਰਨ ਕਈ ਘੰਟਿਆਂ ਤੱਕ ਟ੍ਰੈਫਿਕ ਜਾਮ ਰਿਹਾ। ਆਖਿਰਕਾਰ ਉਨ੍ਹਾਂ ਨੂੰ ਚਿੱਲਾ ਬਾਰਡਰ ਤੋਂ ਇਕ ਕਿਲੋਮੀਟਰ ਦੂਰ ਦਲਿਤ ਪ੍ਰੇਰਨਾ ਸਥਲ ਨੇੜੇ ਰੋਕ ਲਿਆ ਗਿਆ। ਗੌਤਮ ਬੁੱਧ ਨਗਰ, ਆਗਰਾ, ਮੇਰਠ ਅਤੇ ਬੁਲੰਦਸ਼ਹਿਰ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨਾਲ 25 ਨਵੰਬਰ ਨੂੰ ਸ਼ੁਰੂ ਹੋਇਆ ਅੰਦੋਲਨ 10ਵੇਂ ਦਿਨ ਵਿੱਚ ਦਾਖਲ ਹੋ ਗਿਆ।
ਇਹ ਹੈ ਟ੍ਰੈਫਿਕ ਵਿਵਸਥਾ
ਨੋਇਡਾ ਪੁਲਿਸ ਦੀ ਟਰੈਫਿਕ ਤਬਦੀਲੀ ਸਬੰਧੀ ਐਡਵਾਇਜ਼ਰੀ ਅਨੁਸਾਰ ਚਿੱਲਾ ਬਾਰਡਰ ਤੋਂ ਗ੍ਰੇਟਰ ਨੋਇਡਾ ਵੱਲ ਜਾਣ ਵਾਲੇ ਵਾਹਨਾਂ ਨੂੰ ਸੈਕਟਰ 14ਏ ਫਲਾਈਓਵਰ ਅਤੇ ਸੈਕਟਰ 15 ਵੱਲ ਜਾਣ ਲਈ ਕਿਹਾ ਗਿਆ ਹੈ। ਇਸ ਦੌਰਾਨ, ਡੀਐਨਡੀ ਸਰਹੱਦ ਤੋਂ ਦਿੱਲੀ ਵੱਲ ਜਾਣ ਵਾਲੇ ਵਾਹਨ ਐਲੀਵੇਟਿਡ ਰੂਟ ਰਾਹੀਂ ਸੈਕਟਰ 18 ਤੱਕ ਪਹੁੰਚਣ ਲਈ ਫਿਲਮ ਸਿਟੀ ਫਲਾਈਓਵਰ ਦੀ ਵਰਤੋਂ ਕਰ ਸਕਦੇ ਹਨ।
ਕਾਲਿੰਦੀ ਕੁੰਜ ਉਤੇ ਟਰੈਫਿਕ ਨੂੰ ਮਹਾਮਾਯਾ ਫਲਾਈਓਵਰ ਰਾਹੀਂ ਸੈਕਟਰ 37 ਵੱਲ ਮੋੜ ਦਿੱਤਾ ਜਾਵੇਗਾ। ਗ੍ਰੇਟਰ ਨੋਇਡਾ ਤੋਂ ਦਿੱਲੀ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਕਾਲਿੰਦੀ ਕੁੰਜ ਤੱਕ ਪਹੁੰਚਣ ਲਈ ਚਰਖਾ ਚੌਕ ਵੱਲ ਮੋੜ ਦਿੱਤਾ ਜਾਵੇਗਾ। ਯਮੁਨਾ ਐਕਸਪ੍ਰੈਸਵੇਅ ਰਾਹੀਂ ਦਿੱਲੀ ਜਾਣ ਵਾਲੇ ਯਾਤਰੀ ਖੁਰਜਾ ਵੱਲ ਜੇਵਰ ਟੋਲ ਲੈ ਕੇ ਆਪਣੀ ਮੰਜ਼ਿਲ ‘ਤੇ ਪਹੁੰਚ ਸਕਦੇ ਹਨ।
ਇਸ ਤੋਂ ਇਲਾਵਾ ਡੀਸੀਪੀ ਨੇ ਲੋਕਾਂ ਨੂੰ ਦਿੱਲੀ ਮੈਟਰੋ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਅਧਿਕਾਰੀ ਨੇ ਕਿਹਾ, “ਹਾਲਾਂਕਿ, ਐਮਰਜੈਂਸੀ ਵਾਹਨਾਂ ਨੂੰ ਸੁਰੱਖਿਅਤ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ।