International

ਟੈਨਰ ਫੌਕਸ ਨੂੰ ਮਲਿਕ ਦੀ ਹੱਤਿਆ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ !

ਓਟਵਾ – ਕੈਨੇਡਾ ਦੀ ਅਦਾਲਤ ਨੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ, ਜੋ 1985 ਦੇ ਏਅਰ ਇੰਡੀਆ ਬੰਬ ਧਮਾਕੇ ’ਚ ਮਸ਼ਕੂਕ ਸੀ ਤੇ ਬਾਅਦ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ, ਦੀ ਹੱਤਿਆ ਦਾ ਦੋਸ਼ ਸਵੀਕਾਰ ਕਰਨ ’ਤੇ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ ਦੂਜੇ ਦੋਸ਼ੀ ਜੋਸ ਲੋਪੇਜ਼ ਨੂੰ 30 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ

ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਨੇ ਟੈਨਰ ਫੌਕਸ ਨੂੰ ਮਲਿਕ ਦੀ ਹੱਤਿਆ ਦੇ ਦੋਸ਼ ਹੇਠ 20 ਸਾਲ (ਬਿਨਾਂ ਪੈਰੋਲ) ਕੈਦ ਦੀ ਸਜ਼ਾ ਸੁਣਾਈ ਹੈ। ਮਲਿਕ ਦਾ 15 ਜੁਲਾਈ 2022 ’ਚ ਸਰੀ ਵਿੱਚ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਕਾਰ ਅੰਦਰ ਬੈਠਾ ਹੋਇਆ ਸੀ। ਮਲਿਕ ਤੇ ਸਹਿ-ਮੁਲਜ਼ਮ ਅਜਾਇਬ ਸਿੰਘ ਬਾਗੜੀ ਨੂੰ 2005 ’ਚ ਏਅਰ ਇੰਡੀਆ ਬੰਬ ਧਮਾਕੇ ਨਾਲ ਸਬੰਧਤ ਸਮੂਹਿਕ ਹੱਤਿਆ ਤੇ ਸਾਜ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਮਲਿਕ ਦੀ ਹੱਤਿਆ ਤੋਂ ਦੋ ਹਫ਼ਤੇ ਬਾਅਦ ਕੈਨੇਡਾ ਦੀ ਪੁਲੀਸ ਨੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਤੋਂ ਟੈਨਰ ਫੌਕਸ ਤੇ ਉਸ ਦੇ ਸਾਥੀ ਜੋਸ ਲੋਪੇਜ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ’ਚ ਮਲਿਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ।

Related posts

ਭਾਰਤ ਅਤੇ ਮਾਲਦੀਵ ਵਿਚਕਾਰ ਨੇੜਲੇ ਸਬੰਧਾਂ ਅਤੇ ਸਦਭਾਵਨਾ ਦੇ 60 ਸਾਲ !

admin

ਭਾਰਤੀ- ਅਮਰੀਕੀਆਂ ਨੇ ਅੰਮ੍ਰਿਤਸਰ ਦੇ ਵਿਕਾਸ ਲਈ 10 ਕਰੋੜ ਡਾਲਰ ਦੇਣ ਦਾ ਕੀਤਾ ਵਾਅਦਾ

Bunty

ਕੁਵੈਤ ‘ਚ 34 ਸਾਲ ਪਹਿਲਾਂ 367 ਯਾਤਰੀਆਂ ਨੂੰ ਬਣਾਇਆ ਗਿਆ ਸੀ ਬੰਧਕ

Bunty