Australia & New Zealand

ਭਾਰਤੀਆਂ ਵਲੋਂ ਭੇਜੀਆਂ ਈਮੇਲ ਨੂੰ ਸਪੈਮ ਦੇ ਬਰਾਬਰ ਮੰਨਦੀ ਹਾਂ: ਇਮੀਗ੍ਰੇਸ਼ਨ ਮੰਤਰੀ

ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫ਼ੋਰਡ ਭਾਰਤੀਆਂ ਬਾਰੇ ਕੀਤੀ ਗਈ ਉਪਰੋਕਤ ਟਿੱਪਣੀ ਦੇ ਕਾਰਣ ਵਿਵਾਦਾਂ ਵਿਚ ਘਿਰ ਗਈ ਹੈ।

“ਮੈਨੂੰ ਭਾਰਤ ਵਿਚ ਲੋਕਾਂ ਤੋਂ ਇਮੀਗ੍ਰੇਸ਼ਨ ਬਾਰੇ ਸਲਾਹ ਮੰਗਣ ਵਾਲੇ ਬਹੁਤ ਸਾਰੇ ਈਮੇਲ ਆਉਂਦੇ ਹਨ ਅਤੇ ਮੈਂ ਕਦੇ ਵੀ ਉਨ੍ਹਾਂ ਈਮੇਲਾਂ ਦਾ ਜਵਾਬ ਨਹੀਂ ਦਿੰਦੀ। ਮੈਂ ਉਨ੍ਹਾਂ ਸਾਰੀਆਂ ਈਮੇਲਾਂ ਨੂੰ ਸਪੈਮ ਮੰਨਦੀ ਹਾਂ।’’

ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫ਼ੋਰਡ ਭਾਰਤੀਆਂ ਬਾਰੇ ਕੀਤੀ ਗਈ ਉਪਰੋਕਤ ਟਿੱਪਣੀ ਦੇ ਕਾਰਣ ਵਿਵਾਦਾਂ ਵਿਚ ਘਿਰ ਗਈ ਹੈ ਅਤੇ ਉਸਦੇ ਖੂਬ ਅਲੋਚਨਾਂ ਹੋ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ, “ਉਹ ਕਦੇ ਵੀ ਭਾਰਤੀਆਂ ਦੁਆਰਾ ਭੇਜੇ ਗਏ ਈਮੇਲ ਨਹੀਂ ਖੋਲ੍ਹਦੀ ਅਤੇ ਇਸਨੂੰ ਸਪੈਮ ਦੇ ਬਰਾਬਰ ਮੰਨਦੀ ਹੈ। ਮੈਂ ਅਧਿਕਾਰਤ ਸੂਚਨਾ ਐਕਟ ਅਧੀਨ ਕੰਮ ਕਰਦੀ ਹਾਂ। ਮੈਂ ਇਹ ਯਕੀਨੀ ਬਣਾਉਂਦੀ ਹਾਂ ਕਿ ਸਾਰੀ ਜਾਣਕਾਰੀ ਲੋਕਾਂ ਲਈ ਉਪਲਬਧ ਹੋਵੇ, ਜੋ ਮੈਨੂੰ ਆਪਣੇ ਸੰਸਦੀ ਈਮੇਲ ਤੋਂ ਭੇਜਣੀ ਪੈਂਦੀ ਹੈ। ਮੈਂ ਮੰਨਦੀ ਹਾਂ ਕਿ ਮੈਨੂੰ ਬਹੁਤ ਸਾਰੇ ਈਮੇਲ ਮਿਲਦੇ ਹਨ। ਉਦਾਹਰਣ ਵਜੋਂ, ਮੈਨੂੰ ਭਾਰਤ ਵਿਚ ਲੋਕਾਂ ਤੋਂ ਇਮੀਗ੍ਰੇਸ਼ਨ ਬਾਰੇ ਸਲਾਹ ਮੰਗਣ ਵਾਲੇ ਬਹੁਤ ਸਾਰੇ ਈਮੇਲ ਆਉਂਦੇ ਹਨ ਅਤੇ ਮੈਂ ਕਦੇ ਵੀ ਉਨ੍ਹਾਂ ਈਮੇਲਾਂ ਦਾ ਜਵਾਬ ਨਹੀਂ ਦਿੰਦੀ। ਮੈਂ ਉਨ੍ਹਾਂ ਸਾਰੀਆਂ ਈਮੇਲਾਂ ਨੂੰ ਸਪੈਮ ਮੰਨਦੀ ਹਾਂ।’’

ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਦੀ ਟਿੱਪਣੀ ਤੋਂ ਬਾਅਦ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਉਸਦੀ ਖੂਬ ਆਲੋਚਨਾ ਕੀਤੀ ਹੈ। ਸੰਸਦ ਮੈਂਬਰ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਕਿਹਾ ਕਿ, ‘‘ਅਜਿਹੀਆਂ ਟਿੱਪਣੀਆਂ ਭਾਰਤੀ ਭਾਈਚਾਰੇ ਵਿਰੁਧ ਇਕ ਨਕਾਰਾਤਮਕ ਰੂੜ੍ਹੀਵਾਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ।’’

ਸੰਸਦ ਮੈਂਬਰ ਪ੍ਰਿਯੰਕਾ ਰਾਧਾਕ੍ਰਿਸ਼ਨਨ ਵਲੋਂ ਕੀਤੀ ਗਈ ਖੂਬ ਆਲੋਚਨਾ ਤੋਂ ਬਾਅਦ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੈਨਫੋਰਡ ਨੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ, “ਉਸਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ ਜਦਕਿ ਉਸਦਾ ਮਕਸਦ ਇਹ ਨਹੀਂ ਸੀ।”।

Related posts

ਨੋਵਾਕ ਜੋਕੋਵਿਕ ਸਮੇਤ ਆਸਟ੍ਰੇਲੀਆ ਦੇ ਏਟੀਪੀ ਕੱਪ ਤੋਂ ਹਟੇ ਕਈ ਖਿਡਾਰੀ

Bunty

ਭਾਰਤ ਦੇ ਪ੍ਰਧਾਨ ਮੰਤਰੀ, ਆਸਟ੍ਰੇਲੀਆ ਦੀ ਗਵਰਨਰ ਜਨਰਲ ਨਾਲ ਮੁਲਾਕਾਤ ਕਰਦੇ ਹੋਏ !

admin

Multicultural Victoria Is United Victoria !

admin