Articles Technology

ਦੁਨੀਆਂ ਵਿੱਚ ਪਹਿਲੀ ਵਾਰ ਰੋਬੋਟਾਂ ਵਿਚਕਾਰ ਹੋਇਆ ਬੌਕਸਿੰਗ ਮੈਚ !

ਦੁਨੀਆ ਵਿੱਚ ਪਹਿਲੀ ਵਾਰ ਦੋ ਰੋਬੋਟਾਂ ਵਿਚਕਾਰ ਬੌਕਸਿੰਗ ਮੈਚ ਹੋਇਆ ਹੈ ਅਤੇ ਇਹ ਮੈਚ ਚੀਨ ਦੇ ਹਾਂਗਜ਼ੂ ਸ਼ਹਿਰ ਵਿੱਚ ਬੀਤੇ ਦਿਨ ਹੋਇਆ।

ਦੁਨੀਆ ਵਿੱਚ ਪਹਿਲੀ ਵਾਰ ਦੋ ਰੋਬੋਟਾਂ ਵਿਚਕਾਰ ਬੌਕਸਿੰਗ ਮੈਚ ਹੋਇਆ ਹੈ ਅਤੇ ਇਹ ਮੈਚ ਚੀਨ ਦੇ ਹਾਂਗਜ਼ੂ ਸ਼ਹਿਰ ਵਿੱਚ ਬੀਤੇ ਦਿਨ ਹੋਇਆ। ਰੋਬੋਟਾਂ ਨੇ ਇੱਕ ਦੂਜੇ ‘ਤੇ ਲੱਤਾਂ ਅਤੇ ਮੁੱਕਿਆਂ ਨਾਲ ਹਮਲਾ ਕੀਤਾ। ਇਸ ਮੈਚ ਵਿੱਚ ਚਾਰ ਰੋਬੋਟਾਂ ਨੇ ਹਿੱਸਾ ਲਿਆ। ਇਨ੍ਹਾਂ ਰੋਬੋਟਾਂ ਨੂੰ ਮਨੁੱਖਾਂ ਦੁਆਰਾ ਨਿਯੰਤਰਿਤ ਕੀਤਾ ਗਿਆ ਸੀ। ਇਸ ਮੈਚ ਨੂੰ ਲਾਈਵ ਸਟ੍ਰੀਮ ਵੀ ਕੀਤਾ ਗਿਆ ਸੀ ਅਤੇ ਰੋਬੋਟਾਂ ਦਾ ਮੈਚ ਟੀਵੀ ‘ਤੇ ਵੀ ਵਾਲੋ-ਨਾਲ ਪ੍ਰਸਾਰਿਤ ਕੀਤਾ ਗਿਆ ਸੀ। ਇਹ ਮੈਚ ਚਾਈਨਾ ਸੈਂਟਰਲ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ।

ਇਸ ਮੁਕਾਬਲੇ ਦਾ ਨਾਮ ਵਿਸ਼ਵ ਰੋਬੋਟ ਮੁਕਾਬਲਾ ਹੈ ਅਤੇ ਇਹ ਮੈਚ ਹਾਲ ਹੀ ਵਿੱਚ ਹੋਇਆ ਸੀ। ਇਹ ਰੋਬੋਟ ਚੀਨੀ ਕੰਪਨੀ ਯੂਨਿਟਰੀ ਰੋਬੋਟਿਕਸ ਦੁਆਰਾ ਤਿਆਰ ਕੀਤੇ ਗਏ ਹਨ ਜੋ ਕਿ ਬਹੁਤ ਸਾਰੇ ਉੱਨਤ ਹਿਊਮਨਾਈਡ ਰੋਬੋਟ ਬਣਾਉਣ ‘ਤੇ ਕੰਮ ਕਰ ਰਹੀ ਹੈ। ਚੀਨ ਦੇ ਹਾਂਗਜ਼ੂ ਸ਼ਹਿਰ ਵਿੱਚ ਹੋਏ ਇਸ ਮੈਚ ਵਿੱਚ ਚਾਰ ਰੋਬੋਟਾਂ ਨੇ ਹਿੱਸਾ ਲਿਆ। ਸਾਰੇ ਰੋਬੋਟ ਇੱਕੋ ਜਿਹੇ ਆਕਾਰ ਦੇ ਸਨ ਅਤੇ ਉਨ੍ਹਾਂ ਦੀ ਉਚਾਈ 132 ਸੈਂਟੀਮੀਟਰ ਹੈ ਅਤੇ ਉਨ੍ਹਾਂ ਦਾ ਭਾਰ 32 ਕਿਲੋਗ੍ਰਾਮ ਸੀ। ਬੌਕਸਿੰਗ ਰਿੰਗ ਵਿੱਚ ਲੜ ਰਹੇ ਰੋਬੋਟਾਂ ਨੂੰ ਰਿਮੋਟ ਦੁਆਰਾ ਕੰਟਰੋਲ ਕੀਤਾ ਜਾਂਦਾ ਸੀ। ਇਸ ਲਈ ਮਨੁੱਖੀ ਟ੍ਰੇਨਰ ਉਨ੍ਹਾਂ ਨੂੰ ਜਾਇਸਟਿਕ ਦੀ ਮਦਦ ਨਾਲ ਕੰਟਰੋਲ ਕਰ ਰਹੇ ਸਨ।

ਇਹ ਪ੍ਰੋਗਰਾਮ ਚਾਈਨਾ ਮੀਡੀਆ ਗਰੁੱਪ ਦੇ ਵਿਸ਼ਵ ਰੋਬੋਟ ਮੁਕਾਬਲੇ ‘ਮੇਕ ਕੰਬੈਟ ਅਰੇਨਾ’ ਦਾ ਹਿੱਸਾ ਸੀ। ਯੂਨਿਟਰੀ ਰੋਬੋਟਿਕਸ ਦੁਆਰਾ ਬਣਾਏ ਗਏ ਰੋਬੋਟ ਤੇਜ਼ ਰਫ਼ਤਾਰ ਵਾਲੇ ਮੈਚਾਂ ਵਿੱਚ ਲੜ ਰਹੇ ਸਨ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਮਨੁੱਖੀ ਲੜਾਈ ਤਕਨੀਕਾਂ ਦੀ ਨਕਲ ਕਰ ਰਹੇ ਸਨ।

ਹਰੇਕ ਲੜਾਈ ਵਿੱਚ ਦੋ ਮਿੰਟ ਦੇ ਤਿੰਨ ਰਾਉਂਡ ਹੁੰਦੇ ਸਨ। ਰੋਬੋਟਾਂ ਨੇ ਹਮਲਿਆਂ ਦੇ ਲਈ ਅੰਕ ਵੀ ਪ੍ਰਾਪਤ ਕੀਤੇ। ਬਾਹਾਂ ਦੇ ਹਿੱਟ ਲਈ 1 ਅੰਕ, ਲੱਤ ਮਾਰਨ ਲਈ 3 ਅੰਕ ਅਤੇ ਨੌਕਡਾਊਨ ਜਾਂ ਹੌਲੀ ਰਿਕਵਰੀ ਲਈ ਉਹਨਾਂ ਉਪਰ ਜੁਰਮਾਨੇ ਵੀ ਲਗਾਏ ਗਏ। ਬੌਕਸਿੰਗ ਰਿੰਗ ਦੇ ਵਿੱਚ ਲੜ ਰਹੇ ਇਹਨਾਂ ਰੋਬੋਟਾਂ ਨੂੰ ਮਨੁੱਖੀ ਸੰਚਾਲਕਾਂ ਦੀਆਂ ਚਾਰ ਟੀਮਾਂ ਵਲੋਂ ਨਿਯੰਤਰਿਤ ਕੀਤਾ ਜਾ ਰਿਹਾ ਸੀ।

ਯੂਨੀਟਰੀ ਕੰਪਨੀ ਪਹਿਲਾਂ ਹੀ ਆਪਣੇ ਰੋਬੋਟਾਂ ਦੇ ਵੀਡੀਓਜ਼ ਦਾ ਪ੍ਰਦਰਸ਼ਨ ਕਰ ਚੁੱਕੀ ਹੈ, ਜਿਸ ਵਿੱਚ ਉਨ੍ਹਾਂ ਦਾ ਰੋਬੋਟ ਤੇਜ਼ ਰਫ਼ਤਾਰ ਨਾਲ ਦੌੜ ਸਕਦਾ ਹੈ। ਇੱਕ ਵੀਡੀਓ ਵਿੱਚ ਦਿਖਾਇਆ ਗਿਆ ਸੀ ਕਿ ਇਹ ਦੁਨੀਆ ਦਾ ਪਹਿਲਾ ਸਭ ਤੋਂ ਤੇਜ਼ ਦੌੜਨ ਵਾਲਾ ਰੋਬੋਟ ਹੈ। ਵੀਡੀਓ ਵਿੱਚ ਦਿਖਾਇਆ ਗਿਆ ਸੀ ਕਿ ਰੋਬੋਟ ਸਾਰੇ ਪੱਧਰਾਂ ਉਪਰ ਆਸਾਨੀ ਨਾਲ ਦੌੜ ਸਕਦੇ ਹਨ।

ਹਾਲ ਹੀ ਵਿੱਚ ਇੱਕ ਦਿਲਚਸਪ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਰੋਬੋਟਾਂ ਨੇ ਅਚਾਨਕ ਕਰਮਚਾਰੀ ‘ਤੇ ਹਮਲਾ ਕਰ ਦਿੱਤਾ। ਵੀਡੀਓ ਵਿੱਚ ਦਿਖਾਇਆ ਗਿਆ ਸੀ ਕਿ ਹੈਂਗਰ ਵਿੱਚ ਲਟਕਦੇ ਰੋਬੋਟ ਨੇ ਇੱਕ ਵਰਕਰ ‘ਤੇ ਅਚਾਨਕ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਸਨ।

Related posts

ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨੂੰ ਯਾਦ ਕਰਦਿਆਂ . . . !

admin

ਪੰਜਾਬ ਸਰਕਾਰ ਵਲੋਂ ਹੁਣ ਯੁੱਧ . . . ਮਜੀਠੀਆ . . . ਵਿਰੁੱਧ ?

admin

ਵਿਕਟੋਰੀਆ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਭ ਤੋਂ ਮਨਭਾਉਂਦਾ ਸਥਾਨ: ਸੈਰ-ਸਪਾਟਾ ਮੰਤਰੀ

admin