CultureArticlesAustralia & New ZealandBreaking NewsLatest News

ਪ੍ਰਧਾਨ ਮੰਤਰੀ ਐਲਬਨੀਜ਼ ਵੱਲੋਂ ਦੀਵਾਲੀ ਦੀਆਂ ਸ਼ੁੱਭ-ਕਾਮਨਾਵਾਂ !

ਐਂਥਨੀ ਐਲਬਨੀਜ਼, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

ਪ੍ਰਧਾਨ ਮੰਤਰੀ ਵੱਲੋਂ ਸੰਦੇਸ਼

ਦੀਵਾਲੀ 2026

ਦੀਵਾਲੀ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ। ਦੀਵਾਲੀ ਰੌਸ਼ਨੀ ਦੀ ਹਨੇਰੇ ਉੱਤੇ ਜਿੱਤ ਦਾ ਮਹਾਨ ਤਿਉਹਾਰ ਹੈ।

ਹਿੰਦੂ, ਜੈਨ, ਸਿੱਖ ਅਤੇ ਬੁੱਧ ਧਰਮ ਦੇ ਲੋਕਾਂ ਲਈ ਦੀਵਾਲੀ ਦਾ ਖਾਸ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ। ਇਹ ਸਦੀਆਂ ਪੁਰਾਣੀ ਪਰੰਪਰਾ ਹੈ, ਜੋ ਸਾਨੂੰ ਆਪਣੇ ਮਨ ਅਤੇ ਜੀਵਨ ਨੂੰ ਨਵੀਂ ਸ਼ੁਰੂਆਤ ਦੇਣ, ਦੂਜਿਆਂ ਦੀ ਮਦਦ ਕਰਨ ਅਤੇ ਖੁੱਲ੍ਹੇ ਦਿਲ ਨਾਲ ਸਭ ਨੂੰ ਅਪਣਾਉਣ ਦੀ ਸਿੱਖਿਆ ਦਿੰਦੀ ਹੈ।

ਦੀਵਾਲੀ ਦੇ ਕਈ ਰਿਵਾਜ ਅਤੇ ਚਿੰਨ੍ਹ ਧਰਮਾਂ ਅਤੇ ਸੱਭਿਆਚਾਰਾਂ ਤੋਂ ਉੱਪਰ ਉੱਠ ਕੇ ਸਾਨੂੰ ਪਿਆਰ, ਦਇਆ ਅਤੇ ਇੱਕ-ਦੂਜੇ ਨੂੰ ਸਮਝਣ ਦਾ ਸੁਨੇਹਾ ਦਿੰਦੇ ਹਨ। ਪਿਆਰ ਅਤੇ ਏਕਤਾ ਇਸ ਤਿਉਹਾਰ ਦੀ ਅਸਲ ਰੂਹ ਹਨ। ਇਸ ਦਾ ਸੁਨੇਹਾ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਪਹਿਲਾਂ ਸੀ।

ਜਗਦੇ ਹੋਏ ਦੀਵੇ, ਮੋਮਬੱਤੀਆਂ ਅਤੇ ਲਾਲਟੇਨਾਂ ਮਨੁੱਖਤਾ ਲਈ ਸਾਡੀਆਂ ਸਾਂਝੀਆਂ ਉਮੀਦਾਂ ਨੂੰ ਦਰਸਾਉਂਦੇ ਹਨ। ਇਹ ਸਾਨੂੰ ਯਕੀਨ ਦਿਵਾਉਂਦੇ ਹਨ ਕਿ ਨੇਕੀ, ਗਿਆਨ ਅਤੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਦੀਵਾਲੀ ਵੱਖ-ਵੱਖ ਪਿਛੋਕੜਾਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਇਕੱਠਾ ਕਰਦੀ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਸਾਰੇ ਇੱਕ-ਦੂਜੇ ਨਾਲ ਜੁੜੇ ਹੋਏ ਹਾਂ। ਪਰਿਵਾਰ, ਦੋਸਤੀ ਅਤੇ ਭਾਈਚਾਰਕ ਸਾਂਝ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦਿਆਂ, ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਰੌਸ਼ਨੀ ਅਤੇ ਖੁਸ਼ੀਆਂ ਲਿਆਉਂਦਾ ਹੈ।

ਖੁਸ਼ੀ ਦੀ ਗੱਲ ਹੈ ਕਿ ਦੀਵਾਲੀ ਅਜਿਹੇ ਮਹੀਨੇ ਦੇ ਅੰਤ ਵਿੱਚ ਆਉਂਦੀ ਹੈ, ਜਿਸ ਦੌਰਾਨ ਕਈ ਧਾਰਮਿਕ ਅਤੇ ਸੱਭਿਆਚਾਰਕ ਤਿਉਹਾਰ ਮਨਾਏ ਜਾਂਦੇ ਹਨ।

ਸਾਨੂੰ ਸਾਰਿਆਂ ਨੂੰ ਇਸ ਗੱਲ ‘ਤੇ ਮਾਣ ਅਤੇ ਖੁਸ਼ੀ ਹੈ ਕਿ ਦੀਵਾਲੀ ਅੱਜ ਦੇ ਆਧੁਨਿਕ ਆਸਟ੍ਰੇਲੀਆ ਦੀ ਪਛਾਣ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ। ਤੁਸੀਂ ਆਪਣੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਦੇ ਹੋਏ ਆਪਣੇ ਦੇਸ਼ ਆਸਟ੍ਰੇਲੀਆ ਦੀ ਸ਼ਾਨ ਵਧਾ ਰਹੇ ਹੋ। ਤੁਸੀਂ ਅਤੇ ਤੁਹਾਡੇ ਭਾਈਚਾਰੇ ਨੇ ਕਈ ਪੀੜ੍ਹੀਆਂ ਤੋਂ ਸਖ਼ਤ ਮਿਹਨਤ, ਉੱਚੇ ਸੁਪਨਿਆਂ ਅਤੇ ਆਪਣੇ ਦੇਸ਼ ਪ੍ਰਤੀ ਪਿਆਰ ਰਾਹੀਂ ਆਸਟ੍ਰੇਲੀਆ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਇਹ ਸਾਡੇ ਸਾਰਿਆਂ ਲਈ, ਇੱਕ ਆਸਟ੍ਰੇਲੀਆਈ ਪਰਿਵਾਰ ਵਜੋਂ, ਤੁਹਾਡਾ ਇੱਕ ਅਨਮੋਲ ਤੋਹਫ਼ਾ ਹੈ।

ਕਾਮਨਾ ਕਰਦਾ ਹਾਂ ਕਿ ਤੁਹਾਡੀਆਂ ਦੀਵਾਲੀ ਦੀਆਂ ਖੁਸ਼ੀਆਂ ਤੁਹਾਡੇ ਅੰਦਰ ਉਮੀਦ ਦੀ ਨਵੀਂ ਰੌਸ਼ਨੀ ਜਗਾਉਣ ਅਤੇ ਤੁਹਾਨੂੰ ਇੱਕ ਬਿਹਤਰ ਤੇ ਚਮਕਦਾਰ ਭਵਿੱਖ ਵੱਲ ਪ੍ਰੇਰਿਤ ਕਰਨ।

ਮਾਣਯੋਗ ਐਂਥਨੀ ਐਲਬਨੀਜ਼ ਐਮ.ਪੀ.

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

Related posts

ਸ਼ਾਂਤ ਮਨ ਲਈ ਯੋਗ – ਭਾਗ 1

admin

ਆਵੇਂ ਸਾਡੇ ਨਾਲ, ਜਾਵੇਂ ਕਿਸੇ ਹੋਰ ਨਾਲ, ਬੱਲੇ ਓਏ ਚਲਾਕ ਸੱਜਣਾ !

admin

ਬ੍ਰਿਟੇਨ ਦੇ ਵਿੱਚ ਵੋਟਿੰਗ ਲਈ ਉਮਰ ਲਗਾਤਾਰ ਕਿਉਂ ਘਟਾਈ ਜਾ ਰਹੀ ?

admin