‘ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ੍ਰੋਮਣੀ ਅਕਾਲੀ ਦਲ ਵਿੱਚ ਜਾਣ ਵਾਲੀਆਂ ਖ਼ਬਰਾਂ ਬਿਲਕੁਲ ਨਿਰਾਧਾਰ ਤੇ ਨਿਰਮੂਲ ਤੇ ਝੂਠਾ ਬਦਨਾਮ ਕਰਨ ਵਾਲੀਆਂ ਹਨ।’
ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਅਕਾਲੀ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਹੈ ਕਿ, ‘ਕਈ ਵੈਬ ਚੈਨਲ ‘ਤੇ ਕਈ ਲੀਡਰਾਂ ਦੇ ਮੂੰਹੋਂ ਅਫਵਾਹਾਂ ਸੁਣੀਆਂ ਹਨ ਕਿ ਪਰਮਿੰਦਰ ਸਿੰਘ ਢੀਡਸਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾ ਸਕਦੇ ਹਨ। ਮੇਰੇ ਪਿਤਾ ਸਰਦਾਰ ਸੁਖਦੇਵ ਸਿੰਘ ਜੀ ਢੀਡਸਾ ਸਾਹਿਬ ਦਾ ਇੱਕੋ ਹੀ ਸੁਪਨਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ ਅਤੇ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਤਕੜਾ ਨਹੀਂ ਹੋ ਸਕਦਾ। ਸੋ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜਿੰਦ ਜਾਨ ਲਾ ਦੇਵਾਂਗਾ ਪਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਹੁਕਮਨਾਮੇ ਦੀ ਉਲੰਘਣਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੁਆਫ਼ੀ ਮੰਗਣ ਲਈ ਗਏ ਸਨ ਪਰ ਆਪਣੇ ਉੱਪਰ ਹੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਕੇ ਜਿੱਥੇ ਗੁਰੂ ਸਾਹਿਬ ਤੋ ਬੇਮੁੱਖ ਹੋ ਗਏ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਮਨਾਂ ਵਿੱਚ ਵੀ ਗਹਿਰਾ ਰੋਸ ਹੈ ਕਿਉਂਕਿ ਕੋਈ ਸੱਚਾ ਸਿੱਖ ਹੁਕਮਨਾਮੇ ਦੀ ਉਲੰਘਣਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਹੈ। ਸੋ ਪੰਜ ਮੈਂਬਰੀ ਭਰਤੀ ਕਮੇਟੀ ਵਾਹਿਗੁਰੂ ਦੀ ਮਿਹਰ ਸਦਕਾ ਬੜਾ ਜ਼ਬਰਦਸਤ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਇਸ ਨਵੀਂ ਭਰਤੀ ਰਾਹੀ ਸ਼੍ਰੋਮਣੀ ਅਕਾਲੀ ਦਲ ਬਹੁਤ ਤਕੜਾ ਹੋ ਕੇ ਨਿਕਲੇਗਾ। ਸੋ ਮੇਰਾ ਕਣ-ਕਣ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮੱਰਪਿੱਤ ਹੈ। ਸਾਡੇ ਪਰਿਵਾਰ ਤੇ ਔਖਾ ਸਮਾਂ ਆਉਣ ਦੇ ਬਾਵਜੂਦ ਮੈਂ ਤੇ ਢੀਡਸਾ ਸਾਹਿਬ ਦੇ ਸਾਰੇ ਸਾਥੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਭਰਤੀ ਦੇ ਸਹਿਯੋਗ ਲਈ ਦਿੱਨ ਰਾਤ ਲੱਗੇ ਹੋਏ ਹਾਂ ਅਤੇ ਭਰਤੀ ਕਮੇਟੀ ਦਾ ਸਾਥ ਦੇਣ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ। ਮੈ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਅਵੱਸ਼ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇਗਾ।