Punjab

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

ਖਮਾਣੋਂ ਦੇ ਪਿੰਡ ਹਵਾਰਾ ਕਲਾਂ ਵਿੱਚ ਹਵਾਰਾ ਕਮੇਟੀ ਵੱਲੋਂ ਕੀਤੇ ਪੰਥਕ ਇਕੱਠ ਵਿੱਚ ਫਲਾਂ ਦੀ ਸੇਵਾ ਕਰਦੇ ਹੋਏ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਲੋਕ ।

ਹਵਾਰਾ ਕਲਾਂ/ਮਲੇਰਕੋਟਲਾ – ਅੱਜ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਹਵਾਰਾ ਕਲਾਂ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ ਲਈ 37 ਮਹੀਨੇ ਤੋਂ ਲੱਗੇ ਕੌਮੀ ਇਨਸਾਫ ਮੋਰਚੇ ਨੂੰ ਹੋਰ ਤੇਜ਼ ਕਰਨ ਲਈ ਭਾਈ ਜਸਵੰਤ ਸਿੰਘ ਦੀ ਸਰਪ੍ਰਸਤੀ ‘ਚ ਵਿਸ਼ਾਲ ਪੰਥਕ ਇਕੱਠ ਰੱਖਿਆ ਗਿਆ । ਜਿਸ ਵਿੱਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਬਾਪੂ ਗੁਰਚਰਨ ਸਿੰਘ, ਸਿਮਰਨਜੀਤ ਸਿੰਘ ਮਾਨ, ਐਮ.ਪੀ. ਭਾਈ ਅਮ੍ਰਿਤਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ, ਐਮ.ਪੀ ਸਰਬਜੀਤ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਿੱਖ ਸੰਗਤ ਤੋਂ ਇਲਾਵਾ ਵੱਖ-ਵੱਖ ਧਰਮਾਂ, ਸੰਪਰਦਾਵਾਂ, ਸਮਾਜਸੇਵੀ ਜੱਥੇਬੰਦੀਆਂ, ਕਿਸਾਨ ਯੂਨੀਅਨਾਂ, ਇਤਿਹਾਸਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲਿਆਂ ਨੇ ਸ਼ਿਰਕਤ ਕੀਤੀ । ਖਮਾਣੋਂ ਤਹਿਸੀਲ ਦੇ ਪਿੰਡ ਹਵਾਰਾ ਕਲਾਂ ਦਾ ਅੱਜ ਦਾ ਮੰਜ਼ਰ ਬਹੁਤ ਹੀ ਰੌਚਕ ਸੀ, ਦੇਖਕੇ ਲੱਗਦਾ ਸੀ ਕਿ ਸਮੁੱਚਾ ਪੰਥ ਲਾਮਬੰਦ ਹੋ ਗਿਆ ਹੈ । ਇਸ ਮੌਕੇ ਹਵਾਰਾ ਕਮੇਟੀ ਵੱਲੋਂ 2 ਮਾਰਚ ਤੱਕ ਸਰਕਾਰਾਂ ਨੂੰ ਸਮਾਂ ਦਿੱਤਾ ਹੈ ਇਸ ਤੋਂ ਬਾਦ ਆਰਪਾਰ ਦੇ ਸੰਘਰਸ਼ ਦੀ ਚੇਤਾਵਨੀ ਦਿਤੀ ਗਈ ।

ਹਵਾਰਾ ਦੇ ਇਸ ਪੰਥਕ ਇਕੱਠ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਇੱਕ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ ਜਿਸਨੇ ਸੰਗਤਾਂ ਦਾ ਮਨ ਮੋਹ
ਲਿਆ । ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਵਫਦ ਮੁਹੰਮਦ ਜਮੀਲ ਐਡਵੋਕੇਟ, ਡਾ. ਮੇਹਰਦੀਨ ਜ਼ਿਲਾ ਕਮੇਟੀ ਮੈਂਬਰ ‘ਅਕਾਲੀ ਦਲ
ਵਾਰਿਸ ਪੰਜਾਬ ਦੇ’ ਅਤੇ ਮਹਿਮੂਦ ਅਹਿਮਦ ਥਿੰਦ ਸੂਬਾ ਪ੍ਰਧਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ ਦੀ ਅਗਵਾਈ ਵਿੱਚ ਫਲਾਂ ਦੇ
ਲੰਗਰ ਲਗਾਏ । ਜ਼ਿਕਰਯੋਗ ਹੈ ਕਿ ਮੁਸਲਿਮ ਭਾਈਚਾਰਾ ਮਲੇਰਕੋਟਲਾ 7 ਜਨਵਰੀ 2023 ਤੋਂ ਲਗਾਤਾਰ ਮੋਰਚੇ ਦੀ ਹਰ ਕਾਲ ਉੱਤੇ
ਮੋਹਾਲੀ ਮਿੱਠੇ ਚੌਲ, ਫਲਾਂ ਅਤੇ ਪਕੌੜਿਆਂ ਦੇ ਲੰਗਰ ਲਗਾਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦਾ ਹੈ । ਸਾਡੇ ਪੱਤਰਕਾਰ ਨਾਲ
ਵਿਸ਼ੇਸ਼ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਹਵਾਰਾ ਕਮੇਟੀ ਦੇ ਮੰਚ ਤੋਂ ਸੰਬੋਧਨ ਕਰਦਿਆਂ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਬੰਦੀ
ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਨੂੰ ਲਾਮਬੰਦ ਹੋਣ ਦੀ ਲੋੜ ਹੈ । ਜਿਸ ਲਈ ਹਰ ਜ਼ਿਲ੍ਹੇ ਵਿੱਚ ਕਮੇਟੀਆਂ ਬਣਾਕੇ ਮੀਟਿੰਗਾਂ ਕੀਤੀਆਂ
ਜਾਣ ਅਤੇ ਲੋਕਾਂ ਨੂੰ ਇਸ ਕੌਮੀ ਮਸਲੇ ਲਈ ਜਾਗਰੂਕ ਕਰਕੇ ਲੋਕ ਲਹਿਰ ਬਣਾਈ ਜਾਵੇ ।

ਮੁਹੰਮਦ ਜਮੀਲ ਐਡਵੋਕੇਟ ਨੇ ਕਿਹਾ ਕਿ ਜੱਥਦਾਰ ਜਗਤਾਰ ਸਿੰਘ ਹਵਾਰਾ ਦੀ ਮਾਤਾ ਜੀ ਬਹੁਤ ਹੀ ਬਿਰਧ ਹਾਲਤ ਵਿੱਚ ਹਨ, ਸਰਕਾਰਾਂ
ਅਤੇ ਅਦਾਲਤਾਂ ਨੂੰ ਜੱਥੇਦਾਰ ਨੂੰ ਤੁਰੰਤ ਪੈਰੋਲ ਦੇਣੀ ਚਾਹੀਦੀ ਹੈ ਜੋ ਉਹਨਾਂ ਦਾ ਸੰਵਿਧਾਨਕ ਹੱਕ ਬਣਦਾ ਹੈ । ਇੱਕ ਪਾਸੇ ਪ੍ਰਧਾਨ ਮੰਤਰੀ
ਸਾਰੀ ਦੁਨੀਆ ਵਿੱਚ ਢਿਡੋਰਾ ਪਿੱਟ ਰਹੇ ਹਨ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਦੂਜੇ ਪਾਸੇ ਦੇਸ਼ ਅੰਦਰ ਘੱਟਗਿਣਤੀਆਂ ਦੇ
ਸੰਵਿਧਾਨਕ ਹੱਕ ਮਾਰੇ ਜਾ ਰਹੇ ਹਨ । ਸਿੱਖਾਂ ਅਤੇ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਸਮਝਿਆਂ ਜਾਂਦਾ ਹੈ । ਪ੍ਰਧਾਨ ਮੰਤਰੀ ਰਾਜੀਵ
ਗਾਂਧੀ ਦੇ ਕਾਤਲ ਕੁਝ ਸਾਲਾਂ ਬਾਦ ਹੀ ਜੇਲ੍ਹ ਵਿੱਚੋਂ ਰਿਹਾਅ ਕਰਨਾ, ਗੁਜਰਾਤ ਦੇ ਗੋਧਰਾ ਬਿਲਕੀਸ ਬਾਨੋ ਰੇਪ ਕੇਸ ਮਾਮਲੇ ਕਤਲੇਆਮ ਦੇ
ਦੋਸ਼ੀ ਦਿਤੇ ਗਏ ਪਰੰਤੂ ਬੰਦੀ ਸਿੰਘ 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੂੰ ਪੈਰੋਲ ਤੱਕ ਨਹੀਂ ਦਿਤੀ ਜਾ ਰਹੀ । ਇਸੇ ਤਰ੍ਹਾਂ
ਸੈਂਕੜੇ ਬੇਕਸੂਰ ਮੁਸਲਮਾਨ ਨੌਜਵਾਨ ਸਾਲਾਂ ਤੋਂ ਬਿਨਾ ਟਰੈਲ, ਬਿਨਾਂ ਬੇਲ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਅਦਾਲਤਾਂ ਵੀ ਅੱਖਾਂ ਬੰਦ ਕਰਕੇ
ਸਰਕਾਰਾਂ ਦੇ ਹੁਕਮ ਬਜਾ ਰਹੀਆਂ ਨੇ, ਜਿਸ ਨਾਲ ਦੇਸ਼ ਦੀ ਨਿਆਂਪਾਲਿਕਾ ਦਾ ਸਤਿਕਾਰ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ । ਇਸ ਮੌਕੇ
ਮੁਸਲਿਮ ਭਾਈਚਾਰੇ ਵੱਲੋਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਅਪੀਲ ਕੀਤੀ ਕਿ ਉਹਨਾਂ ਦਾ ਰੁਤਬਾ ਬਹੁਤ
ਉੱਚਾ ਹੈ ਸੋ ਉਹਨਾਂ ਨੂੰ ਕੌਮੀ ਮੁੱਦਿਆਂ ‘ਤੇ ਪੰਥ ਨੂੰ ਲਾਮਬੰਦ ਕਰਨ ਲਈ ਅਗਵਾਈ ਕਰਨੀ ਚਾਹੀਦੀ ਹੈ ।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

admin

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ

admin

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin