ਸਿਡਨੀ ਵਿੱਚ 48ਵੀਂ Sydney Gay and Lesbian Mardi Gras Parade ਸ਼ਨੀਵਾਰ, 28 ਫਰਵਰੀ 2026 ਨੂੰ ਬਹੁਤ ਹੀ ਜੋਸ਼ ਅਤੇ ਖੁਸ਼ੀ ਨਾਲ ਮਨਾਈ ਗਈ। ਇਹ ਪਰੇਡ Oxford Street, Flinders Street ਅਤੇ Moore Park Road ‘ਤੇ ਨਿਕਲੀ, ਜਿੱਥੇ ਸਾਰਾ ਸ਼ਹਿਰ ਰੌਸ਼ਨੀ ਅਤੇ ਰੰਗਾਂ ਨਾਲ ਚਮਕ ਉੱਠਿਆ।
ਲਗਭਗ 2,50,000 ਲੋਕਾਂ ਨੇ ਪਰੇਡ ਦੇ ਰਸਤੇ ‘ਤੇ ਖੜ੍ਹ ਕੇ ਇਸ ਦਾ ਆਨੰਦ ਲਿਆ। 170 ਤੋਂ ਵੱਧ ਝਾਂਕੀਆਂ ਅਤੇ 10,000 ਤੋਂ ਜ਼ਿਆਦਾ ਮਾਰਚਰਾਂ ਨੇ “ECSTATICA” ਥੀਮ ਨੂੰ ਜੀਵੰਤ ਕੀਤਾ। ਪਰੇਡ ਦੀ ਸ਼ੁਰੂਆਤ Dykes on Bikes ਨਾਲ ਹੋਈ, ਫਿਰ First Nations ਦੇ ਲੋਕਾਂ ਅਤੇ 78ers ਨੇ ਭਾਗ ਲਿਆ, ਜੋ ਇਸ ਇਤਿਹਾਸਕ ਸਮਾਗਮ ਦੀ ਸ਼ੁਰੂਆਤ ਨੂੰ ਯਾਦ ਕਰਦੇ ਹਨ। ਇਹ ਤਿਉਹਾਰ City of Sydney ਅਤੇ Destination NSW ਦੀ ਸਹਾਇਤਾ ਨਾਲ ਕਰਵਾਇਆ ਗਿਆ।
ਮਾਰਡੀ ਗ੍ਰਾਸ ਦੇ CEO ਜੈਸੀ ਮੈਥੇਸਨ ਨੇ ਕਿਹਾ ਕਿ, “ਪਰੇਡ ਬਹੁਤ ਹੀ ਜ਼ੋਰਦਾਰ ਅਤੇ ਰੰਗੀਨ ਸੀ। ਸੈਂਕੜੇ ਸੁੰਦਰ ਝਾਂਕੀਆਂ ਅਤੇ ਹਜ਼ਾਰਾਂ ਲੋਕਾਂ ਦੀ ਭੀੜ ਨੇ ਇਸ ਸਮਾਗਮ ਨੂੰ ਖਾਸ ਬਣਾ ਦਿੱਤਾ। ਸਮਾਗਮ ਤੋਂ ਬਾਅਦ ਆਫ਼ਟਰ ਪਾਰਟੀ ਵੀ ਹੋਈ, ਜਿੱਥੇ ਲੋਕਾਂ ਨੇ ਖੂਬ ਮੌਜ-ਮਸਤੀ ਕੀਤੀ।”
ਨੌਕਰੀਆਂ ਅਤੇ ਟੂਰਿਜ਼ਮ ਮੰਤਰੀ ਸਟੀਵ ਕੈਂਪਰ ਨੇ ਕਿਹਾ ਕਿ, “ਮਾਰਡੀ ਗ੍ਰਾਸ ਸਿਡਨੀ ਦੀ ਸ਼ਾਨ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਅਤੇ ਸ਼ਾਨਦਾਰ LGBTQIA+ ਸਮਾਗਮਾਂ ਵਿੱਚੋਂ ਇੱਕ ਹੈ। ਇਸ ਨਾਲ ਸਥਾਨਕ ਵਪਾਰ, ਹੋਟਲਾਂ ਅਤੇ ਟੂਰਿਜ਼ਮ ਨੂੰ ਵੱਡਾ ਲਾਭ ਮਿਲਦਾ ਹੈ।”
