ArticlesIndiaSport

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ‘ਚ 19ਵੀਂ ਵਾਰ ਮੁੰਬਈ ਇੰਡੀਅਨਜ਼ ਨੂੰ ਹਰਾਇਆ

ਚੇਨਈ ਸੁਪਰ ਕਿੰਗਜ਼।

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ਦੇ 33ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 103 ਦੌੜਾਂ ਨਾਲ ਹਰਾ ਕੇ ਆਈਪੀਐਲ 2026 ਦੀ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਸੰਜੂ ਸੈਮਸਨ ਨੇ ਵਾਨਖੇੜੇ ਸਟੇਡੀਅਮ ਵਿੱਚ ਵੀਰਵਾਰ ਨੂੰ ਸੀਜ਼ਨ ਦਾ ਆਪਣਾ ਦੂਜਾ ਸੈਂਕੜਾ ਲਗਾਇਆ ਅਤੇ ਪਹਿਲੀ ਪਾਰੀ ਦੀ ਆਖਰੀ ਗੇਂਦ ‘ਤੇ ਚੌਕਾ ਵੀ ਲਗਾਇਆ। ਉਸਨੇ ਟੀ-20 ਵਿੱਚ ਇੱਕ ਭਾਰਤੀ ਬੱਲੇਬਾਜ਼ ਦੁਆਰਾ ਬਣਾਏ ਗਏ ਸਭ ਤੋਂ ਵੱਧ ਸੈਂਕੜਿਆਂ ਲਈ ਰੋਹਿਤ ਸ਼ਰਮਾ ਦੀ ਬਰਾਬਰੀ ਕੀਤੀ। ਮੈਚ ਦੌਰਾਨ ਜੈਮੀ ਓਵਰਟਨ ਅਤੇ ਤਿਲਕ ਵਰਮਾ ਵਿਚਕਾਰ ਗਰਮਾ-ਗਰਮ ਬਹਿਸ ਵੀ ਹੋਈ। ਇਹ ਟੂਰਨਾਮੈਂਟ ਦੇ ਇਤਿਹਾਸ ਵਿੱਚ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ 2014 ਦੇ ਸੀਜ਼ਨ ਵਿੱਚ ਅਬੂ ਧਾਬੀ ਵਿੱਚ ਦਿੱਲੀ ਡੇਅਰਡੇਵਿਲਜ਼ ਵਿਰੁੱਧ ਉਨ੍ਹਾਂ ਦੀ 93 ਦੌੜਾਂ ਦੀ ਜਿੱਤ ਸੀ।

ਇਸ ਮੈਚ ਵਿੱਚ ਮੁੰਬਈ ਨੂੰ ਆਈਪੀਐਲ ਦੇ ਇਤਿਹਾਸ ਵਿੱਚ ਆਪਣੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ 2013 ਵਿੱਚ, ਉਨ੍ਹਾਂ ਨੂੰ ਜੈਪੁਰ ਵਿੱਚ ਰਾਜਸਥਾਨ ਦੇ ਖਿਲਾਫ 87 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2016 ਵਿੱਚ ਉਨ੍ਹਾਂ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ 85 ਦੌੜਾਂ ਨਾਲ ਹਰਾਇਆ ਸੀ।

ਚੇਨਈ ਨੇ ਆਈਪੀਐਲ ਵਿੱਚ 19ਵੀਂ ਵਾਰ ਮੁੰਬਈ ਨੂੰ ਹਰਾਇਆ ਹੈ। ਇਸ ਦੇ ਨਾਲ ਸੀਐਸਕੇ ਮੁੰਬਈ ਨੂੰ ਸਭ ਤੋਂ ਵੱਧ ਹਰਾਉਣ ਵਾਲੀ ਟੀਮ ਬਣ ਗਈ ਹੈ। ਉਨ੍ਹਾਂ ਨੇ ਐਮਆਈ ਦੇ ਖਿਲਾਫ 40 ਵਿੱਚੋਂ 19 ਮੈਚ ਜਿੱਤੇ ਹਨ। ਇਸ ਤੋਂ ਬਾਅਦ ਪੰਜਾਬ ਕਿੰਗਜ਼ ਹੈ ਜਿਸਨੇ 35 ਵਿੱਚੋਂ 18 ਮੈਚ ਜਿੱਤੇ ਹਨ। ਦਿੱਲੀ ਕੈਪੀਟਲਜ਼ 38 ਮੈਚਾਂ ਵਿੱਚ 17 ਜਿੱਤਾਂ ਨਾਲ ਤੀਜੇ ਸਥਾਨ ‘ਤੇ ਹੈ।

ਇਸ ਮੈਚ ਵਿੱਚ ਸੰਜੂ ਸੈਮਸਨ ਨੇ ਟੀ-20 ਕ੍ਰਿਕਟ ਵਿੱਚ ਆਪਣਾ 8ਵਾਂ ਸੈਂਕੜਾ ਲਗਾਇਆ। ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਖਿਡਾਰੀਆਂ ਵਿੱਚ ਵਿਰਾਟ ਕੋਹਲੀ ਅਤੇ ਅਭਿਸ਼ੇਕ ਸ਼ਰਮਾ ਚਾਰਟ ਵਿੱਚ ਮੋਹਰੀ ਹਨ। ਦੋਵਾਂ ਦੇ 9-9 ਸੈਂਕੜੇ ਹਨ। ਇਸ ਤੋਂ ਬਾਅਦ ਰੋਹਿਤ ਸ਼ਰਮਾ ਆਉਂਦਾ ਹੈ ਜਿਸਨੇ ਹੁਣ ਤੱਕ ਟੀ-20 ਵਿੱਚ 8 ਸੈਂਕੜੇ ਲਗਾਏ ਹਨ। ਸੰਜੂ ਆਈਪੀਐਲ਼ ਵਿੱਚ ਸਭ ਤੋਂ ਵੱਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ 5ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਉਸਨੇ ਮੁੰਬਈ ਇੰਡੀਅਨਜ਼ ਵਿਰੁੱਧ ਅਜੇਤੂ 101 ਦੌੜਾਂ ਬਣਾਈਆਂ। ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸੈਂਕੜਿਆਂ ਦਾ ਰਿਕਾਰਡ ਵਿਰਾਟ ਕੋਹਲੀ ਦੇ ਕੋਲ ਹੈ। ਉਸਨੇ ੀਫ਼ ਵਿੱਚ ਹੁਣ ਤੱਕ 8 ਸੈਂਕੜੇ ਲਗਾਏ ਹਨ। ਜੋਸ ਬਟਲਰ 7 ਨਾਲ ਦੂਜੇ ਸਥਾਨ ‘ਤੇ ਹੈ। ਚੇਨਈ ਸੁਪਰ ਕਿੰਗਜ਼ ਲਈ ਆਪਣਾ ਪਹਿਲਾ ਸੀਜ਼ਨ ਖੇਡ ਰਹੇ ਸੰਜੂ ਸੈਮਸਨ ਨੇ ਦੋ ਸੈਂਕੜੇ ਲਗਾਏ ਹਨ। ਹੁਣ ਤੱਕ ਚਾਰ ਖਿਡਾਰੀਆਂ ਨੇ ਚੇਨਈ ਲਈ ਦੋ ਸੈਂਕੜੇ ਲਗਾਏ ਹਨ। ਸੰਜੂ ਤੋਂ ਪਹਿਲਾਂ, ਸ਼ੇਨ ਵਾਟਸਨ, ਮੁਰਲੀ ​​ਵਿਜੇ ਅਤੇ ਰੁਤੁਰਾਜ ਗਾਇਕਵਾੜ ਨੇ ਵੀ ਦੋ-ਦੋ ਸੈਂਕੜੇ ਲਗਾਏ ਹਨ।

ਇਸ ਮੈਚ ਦੀ ਖਾਸ ਗੱਲ ਖਿਡਾਰੀਆਂ ਦੇ ਵਲੋਂ ਬੰਨ੍ਹੇ ਹੋਏ ਆਰਮਬੈਂਡ ਸਨ। ਦੋਵਾਂ ਟੀਮਾਂ ਦੇ ਖਿਡਾਰੀ ਕਾਲੇ ਆਰਮਬੈਂਡ ਲਗਾ ਕੇ ਮੈਦਾਨ ‘ਤੇ ਉਤਰੇ। ਚੇਨਈ ਦੇ ਤੇਜ਼ ਗੇਂਦਬਾਜ਼ ਮੁਕੇਸ਼ ਚੌਧਰੀ ਦੀ ਮਾਂ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਆਪਣੇ ਦੱਖ ਪ੍ਰਗਟ ਕਰਨ ਲਈ ਕਾਲੇ ਆਰਮਬੈਂਡ ਬੰਨ੍ਹ ਕੇ ਮੈਦਾਨ ‘ਤੇ ਉਤਰੇ।

Related posts

ਕਾਂਗਰਸ ਨੇ ਪ੍ਰਭੂ ਸ਼੍ਰੀ ਰਾਮ ਦਾ ਅਪਮਾਨ ਕੀਤਾ, ਜਨਤਾ ਇਸ ਨੂੰ ਕਦੇ ਨਾ ਭੁੱਲੇ: ਮੋਦੀ

Bunty

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਕਾਰਜਕਾਲ ਦੇ 4 ਸਾਲ ਪੂਰੇ ਹੋਣ ‘ਤੇ ਕਈ ਪਹਿਲਕਦਮੀਆਂ ਦੀ ਸ਼ੁਰੂਆਤ

admin

ਹਰਮੀਤ ਸਿੰਘ ਕਾਲਕਾ ਨੇ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਚੁੱਕੇ ਸਵਾਲ, 24 ਅਗਸਤ ਨੂੰ ਆਪਣਾ ਪੱਖ ਪੇਸ਼ ਕਰਨ ਲਈ ਤਖ਼ਤ ਬੁਲਾਇਆ

Bunty