Punjab

ਪੰਜਾਬ ਦੇ ਸਾਬਕਾ ਡੀਜੀਪੀ ਦੇ ਘਰ ਨੇੜੇ ਵੱਡਾ ਧਮਾਕਾ

ਗੁਰਮੀਤ ਸਿੰਘ ਐਸਐਸਪੀ ਮਲੇਰਕੋਟਲਾ।

ਮਲੇਰਕੋਟਲਾ – ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਦੇ ਨਜ਼ਦੀਕ ਬਣੀ ਡਰੇਨ ਨਜ਼ਦੀਕ ਦੂਸਰੀ ਵਾਰ ਧਮਾਕਾ ਹੋਣ ਦੀ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਅਮੀਰ ਹਮਜਾ ਮੱਝ ਦਾ ਮਾਲਕ ਆਪਣੀ ਮੱਝ ਨੂੰ ਲੈ ਕੇ ਆਪਣੇ ਤਵੇਲੇ ਵੱਲ ਨੂੰ ਜਦੋਂ ਜਾ ਰਿਹਾ ਸੀ ਤਾਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਕੋਠੀ ਦੇ ਨਜ਼ਦੀਕ ਬਣੀ ਡਰੇਨ ਕੋਲ ਪਹੁੰਚਿਆ ਤਾਂ ਉੱਥੇ ਪਏ ਗੰਦਗੀ ਦੇ ਢੇਰ ਦੇ ਵਿੱਚ ਜਦੋਂ ਮੱਝ ਕੁਝ ਖਾਣ ਲਈ ਗਈ ਤਾਂ ਇੱਕ ਦਮ ਧਮਾਕਾ ਹੋ ਗਿਆ, ਜਿਸ ਨਾਲ ਮੱਝ ਦੀ ਇੱਕ ਲੱਤ ਕੱਟੀ ਗਈ ਅਤੇ ਪੇਟ ਫਟ ਗਿਆ।

ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਗੁਰਮੀਤ ਸਿੰਘ ਐਸਐਸਪੀ ਮਲੇਰਕੋਟਲਾ ਆਪਣੀ ਪੁਲਿਸ ਪਾਰਟੀ ਦੇ ਨਾਲ ਪਹੁੰਚੇ ਅਤੇ ਬਰੀਕੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਹਾਜ਼ਰ ਕੁਝ ਲੋਕਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਧਮਾਕਾ ਪਿਛਲੇ ਸਾਲ ਵੀ ਹੋਇਆ ਸੀ। ਹੁਣ ਇਸ ਸਾਲ ਫਿਰ ਇਹ ਧਮਾਕਾ ਹੋਇਆ ਹੈ, ਜੋ ਕਿ ਜਾਂਚ ਦਾ ਵਿਸ਼ਾ ਹੈ ਕਿ ਕਿਉਂ ਇਸ ਤਰ੍ਹਾਂ ਵਾਰ-ਵਾਰ ਧਮਾਕੇ ਹੋਏ ਹਨ।

ਇਸ ਸਬੰਧ ਦੇ ਵਿੱਚ ਐਸਐਸਪੀ ਗੁਰਮੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬਹੁਤ ਹੀ ਬਰੀਕੀ ਦੇ ਨਾਲ ਜਾਂਚ ਕਰ ਰਹੇ ਹਾਂ ਜਾਂਚ ਟੀਮਾਂ ਆ ਰਹੀਆਂ ਹਨ ਅਤੇ ਅਸੀਂ ਹਰ ਪੱਖ ਤੋਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਇਹ ਧਮਾਕਾ ਕਿਉਂ ਹੋਇਆ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।

Related posts

ਸਿੱਧੂ ‘ਤੇ 34 ਸਾਲ ਪੁਰਾਣੇ ਕੇਸ ’ਚ ਜੇਲ੍ਹ ਜਾਣ ਦਾ ਖ਼ਤਰਾ ਮੰਡਰਾ ਰਿਹਾ !

admin

ਕਮਿਊਨਿਸਟ ਇਨਕਲਾਬੀ ਸਾਥੀ ਮਦਨ ਗੋਪਾਲ ਦੀ ਬਰਸੀ 7 ਜੂਨ ਨੂੰ ਮਨਾਈ ਜਾਵੇਗੀ !

admin

ਪੰਜ ਮੈਂਬਰੀ ਕਮੇਟੀ ਦੀ ਅੱਖੀਂ ਦੇਖੀ ਭਰਤੀ ਮੁਹਿੰਮ !

admin