Australia & New Zealand

ਪੁਲਿਸ ਅਧਿਕਾਰੀ ਦੇ ਕਤਲ ਦੇ ਕੇਸ ਵਿੱਚ ਦੋਸ਼ੀ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ

ਟਸਮਾਨੀਆ ਪੁਲਿਸ।

ਇੱਕ ਵਿਅਕਤੀ ਜਿਸ ਨੇ ਘਰ ਜ਼ਬਤ ਕਰਨ ਦੇ ਹੁਕਮ ਦੀ ਤਾਮੀਲ ਕਰਨ ਆਏ ਇੱਕ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਨੂੰ ਅੱਜ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ।

57 ਸਾਲਾ ਕਾਂਸਟੇਬਲ ਕੀਥ ਸਮਿਥ 16 ਜੂਨ 2025 ਨੂੰ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਟਸਮਾਨੀਆ ਦੇ ਉੱਤਰ-ਪੱਛਮੀ ਇਲਾਕੇ ਵਿੱਚ ਸਥਿਤ ਲੀਘ ਜਿਓਫ਼ਰੀ ਸੁਸ਼ੇਮਸ ਦੇ ਪਿੰਡ ਵਾਲੇ ਘਰ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਸੁਸ਼ੇਮਸ ਨੂੰ ਕਾਰਪੋਰਟ ਵਿੱਚ ਇੱਕ ਨੀਲੀ ਫੋਰਡ ਫਾਲਕਨ ਕਾਰ ਦੇ ਪਿੱਛੇ ਝੁਕਿਆ ਹੋਇਆ ਦੇਖਿਆ। ਉਸ ਦੇ ਹੱਥ ਵਿੱਚ ਇੱਕ ਰਾਈਫਲ ਸੀ। ਕਾਂਸਟੇਬਲ ਸਮਿਥ ਨੇ ਉਸ ਨੂੰ ਪੁੱਛਿਆ, “ਤੁਸੀਂ ਕਿਵੇਂ ਹੋ?” ਸੁਸ਼ੇਮਸ ਨੇ ਜਵਾਬ ਦਿੱਤਾ, “ਠੀਕ ਨਹੀਂ,” ਅਤੇ ਤੁਰੰਤ ਖੜ੍ਹਾ ਹੋ ਕੇ ਕਾਂਸਟੇਬਲ ਸਮਿਥ ਉੱਤੇ ਦੋ ਗੋਲੀਆਂ ਚਲਾ ਦਿੱਤੀਆਂ ਸਨ। ਸੁਸ਼ੇਮਸ ਨੇ ਕਤਲ ਕਰਨ ਅਤੇ ਇੱਕ ਹੋਰ ਪੁਲਿਸ ਅਧਿਕਾਰੀ ਉੱਤੇ ਗੰਭੀਰ ਹਮਲਾ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਉਸ ਨੂੰ ਅੱਜ ਟਸਮਾਨੀਆ ਦੀ ਸੁਪਰੀਮ ਕੋਰਟ ਵਿੱਚ ਸਜ਼ਾ ਸੁਣਾਈ ਜਾਵੇਗੀ।

ਟਸਮਾਨੀਆ ਪੁਲਿਸ ਦੇ ਵਿੱਚ ਕਾਂਸਟੇਬਲ ਕੀਥ ਸਮਿਥ ਨੇ 25 ਸਾਲ ਤੱਕ ਪੁਲਿਸ ਦੇ ਵਿੱਚ ਸੇਵਾਵਾਂ ਨਿਭਾਈਆਂ। ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਪੂਰੇ ਸਰਕਾਰੀ ਅਤੇ ਪੁਲਿਸ ਸਨਮਾਨ ਨਾਲ ਕੀਤਾ ਗਿਆ ਸੀ। ਉਨ੍ਹਾਂ ਦੀ ਯਾਦ ਵਿੱਚ ਇੱਕ ਕਮਿਊਨਿਟੀ ਪੁਲਿਸਿੰਗ ਐਵਾਰਡ ਦਾ ਨਾਮ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਜਿਸ ਪੁਲਿਸ ਸਟੇਸ਼ਨ ਵਿੱਚ ਉਹ ਕੰਮ ਕਰਦੇ ਸਨ, ਉਸ ਦੇ ਨੇੜੇ ਇੱਕ ਗਲੀ ਦਾ ਨਾਮ ਹੁਣ “ਕੀਥ ਸਮਿਥ ਲੇਨ” ਰੱਖਿਆ ਗਿਆ ਹੈ। ਉਨ੍ਹਾਂ ਦੀ ਮੌਤ ਦੀ ਪਹਿਲੀ ਵਰ੍ਹੇਗੰਢ ਮੌਕੇ ਇੱਕ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਲੋਕਾਂ ਨੇ ਸਾਈਕਲ ਚਲਾਉਣ ਦੇ ਉਨ੍ਹਾਂ ਦੇ ਸ਼ੌਕ ਅਤੇ ਚਾਹ-ਕੌਫ਼ੀ ਨਾਲ ਦੋਸਤਾਂ ਨੂੰ ਮਿਲਣ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਟਸਮਾਨੀਆ ਦੀ ਪੁਲਿਸ ਕਮਿਸ਼ਨਰ ਡੋਨਾ ਐਡਮਜ਼ ਨੇ ਕਿਹਾ ਕਿ ਕਾਂਸਟੇਬਲ ਕੀਥ ਸਮਿਥ ਹਮੇਸ਼ਾ ਲੋਕਾਂ ਲਈ ਸਮਾਂ ਕੱਢਦੇ ਸਨ ਅਤੇ ਆਪਣੇ ਸਮਾਜ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਸਨ।

Related posts

Welcoming Next Generation Of Victorian Ambos

admin

ਆਸਟ੍ਰੇਲੀਆ ਦੇ ਸੈਨਿਕ ਅਭਿਆਸ ‘ਟੈਲਿਸਮੈਨ ਸਾਬਰ 2025’ ਉਪਰ ਚੀਨ ਦੀ ਨਜ਼ਰ !

admin

ਅਫਗਾਨਿਸਤਾਨ ਵਿੱਚ ਤਾਲਿਬਾਨ ਰਾਜ ਦੇ 5 ਸਾਲ: ਮੈਲਬੌਰਨ ‘ਚ ਹੋਵੇਗੀ ‘2026 ਅਫਗਾਨਿਸਤਾਨ ਕਾਨਫਰੰਸ’

admin