BollywoodArticlesIndiaPollywood

ਕੀ ਦਿਲਜੀਤ ਦੋਸਾਂਝ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ ?

ਦਿਲਜੀਤ ਦੋਸਾਂਝ, ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਪਣੀ ਆਵਾਜ਼ ਅਤੇ ਅਦਾਕਾਰੀ ਦੇ ਨਾਲ ਪ੍ਰਸੰਸਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਤੇ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਣ ਵਾਲੇ ਮਸ਼ਹੂਰ ਗਾਇਕ ਅਤੇ ਬਾਲੀਵੁੱਡ ਹੀਰੋ ਦਿਲਜੀਤ ਦੋਸਾਂਝ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝਦੇ ਰਹੇ ਹਨ।

ਦਿਲਜੀਤ ਦੋਸਾਂਝ ਆਪਣੇ ਗੀਤਾਂ ਅਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਹੈ ਕਿ ਲਗਭਗ 11 ਸਾਲ ਪਹਿਲਾਂ 2015 ਵਿੱਚ ਉਸਨੂੰ ਕਿਡਨੀ ਦੇ ਵਿੱਚ ਸਟੋਨ ਵਾਰੇ ਪਤਾ ਲੱਗਿਆ ਸੀ ਅਤੇ ਡਾਕਟਰਾਂ ਨੇ ਪੱਥਰੀ ਦਾ ਆਕਾਰ ਲਗਭਗ 11 ਤੋਂ 12 ਮਿਲੀਮੀਟਰ ਦੱਸਿਆ ਸੀ। ਦਿਲਜੀਤ ਦੋਸਾਂਝ ਉਸ ਸਮੇਂ ਸਰਜਰੀ ਕਰਵਾ ਸਕਦਾ ਸੀ, ਪਰ ਉਸਦੇ ਇੱਕ ਦੋਸਤ ਨੇ ਸਲਾਹ ਦਿੱਤੀ ਕਿ ਜੇਕਰ ਪੱਥਰੀ ਕੋਈ ਸਮੱਸਿਆ ਨਹੀਂ ਦਿੰਦੀ ਤਾਂ ਜਲਦਬਾਜ਼ੀ ਵਿੱਚ ਸਰਜਰੀ ਕਰਾਉਣ ਦੀ ਕੋਈ ਲੋੜ ਨਹੀਂ। ਅੱਜ ਵੀ ਉਸ ਪੱਥਰੀ ਨੇ ਉਸਨੂੰ ਕੋਈ ਸਮੱਸਿਆ ਨਹੀਂ ਦਿੱਤੀ ਹੈ। ਉਸਦਾ ਮੰਨਣਾ ਹੈ ਕਿ ਪੱਥਰੀ ਸ਼ਾਇਦ ਖਤਮ ਹੋ ਗਈ ਹੈ। ਦਿਲਜੀਤ ਦੋਸਾਂਝ ਸਾਵਧਾਨੀ ਵਜੋਂ ਆਪਣੇ ਨਾਲ ਇੱਕ ਦਵਾਈ ਵਾਲਾ ਬੈਗ ਜਰੂਰ ਰੱਖਦਾ ਹੈ ਤਾਂ ਜੋ ਉਸਨੂੰ ਕੋਈ ਦਰਦ ਹੋਵੇ ਤਾਂ ਉਹ ਤੁਰੰਤ ਦਵਾਈ ਲੈ ਸਕੇ। ਦਿਲਜੀਤ ਦੋਸਾਂਝ ਨੇ ਇਹ ਵੀ ਦੱਸਿਆ ਕਿ ਉਸਨੇ ਆਪਣੇ ਪ੍ਰੀਵਾਰ ਨੂੰ ਇਸ ਵਾਰੇ ਕਦੇ ਨਹੀਂ ਦੱਸਿਆ ਅਤੇ ਉਸਦੇ ਬਹੁਤ ਸਾਰੇ ਨਜ਼ਦੀਕੀ ਦੋਸਤ ਵੀ ਇਸ ਤੋਂ ਅਣਜਾਣ ਹਨ।

‘ਮੈਂ ਵਾਪਸ ਆਉਂਗਾ’ ਫਲਾਪ ਜਾਂ ਹਿੱਟ ?

ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਅਦਾਕਾਰ ਆਪਣੀ ਨਵੀਂ ਫਿਲਮ ‘ਮੈਂ ਵਾਪਸ ਆਉਂਗਾ’ ਨੂੰ ਲੈ ਕੇ ਚਰਚਾ ਦੇ ਵਿੱਚ ਹੈ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਅਜਿਹੀ ਸਫਲਤਾ ਪ੍ਰਾਪਤ ਕੀਤੀ ਹੈ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਇਹ ਫਿਲਮ ਜੋ ਸ਼ੁਰੂ ਵਿੱਚ ਫਲਾਪ ਜਾਪਦੀ ਸੀ ਹੁਣ ਦਰਸ਼ਕਾਂ ਦੇ ਪਿਆਰ ਕਾਰਨ ਸਿਨੇਮਾਘਰਾਂ ਵਿੱਚ ਸਨਸਨੀ ਫੈਲਾਅ ਰਹੀ ਹੈ। ਫਿਲਮ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਦਰਦ ਨੂੰ ਪਰਦੇ ‘ਤੇ ਦਰਸਾਉਂਦੀ ਹੈ। ਇਹ ਇੱਕ ਭਾਵਨਾਤਮਕ ਕਹਾਣੀ ਹੈ ਜੋ ਪਿਆਰੇ ਅਜ਼ੀਜ਼ਾਂ ਤੋਂ ਵਿਛੋੜੇ ਅਤੇ ਕਿਸੇ ਦੀਆਂ ਜੜ੍ਹਾਂ ਨਾਲ ਜੁੜੇ ਹੋਣ ਦੀਆਂ ਭਾਵਨਾਵਾਂ ਦੀ ਪੜਚੋਲ ਕਰਦੀ ਹੈ। ਇਹ ਫਿਲਮ 12 ਜੂਨ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਕਹਾਣੀ ਅਤੇ ਕਲਾਕਾਰ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ। ਸ਼ੁਰੂ ਵਿੱਚ ਵਪਾਰਕ ਮਾਹਿਰਾਂ ਨੇ ਫਿਲਮ ਨੂੰ ਫਲਾਪ ਕਿਹਾ ਸੀ। ਫਿਲਮ ਦੀ ਸ਼ੁਰੂਆਤ ਬਹੁਤ ਕਮਜ਼ੋਰ ਸੀ ਇਸਨੇ ਪਹਿਲੇ ਦਿਨ ਸਿਰਫ 1æ15 ਕਰੋੜ ਰੁਪਏ ਦੀ ਕਮਾਈ ਹੋਈ। ਨਤੀਜੇ ਵਜੋਂ ਇਹ ਆਪਣੇ ਪਹਿਲੇ ਹਫ਼ਤੇ ਸਿਰਫ 12æ25 ਕਰੋੜ ਰੁਪਏ ਦੀ ਕਮਾਈ ਕਰਨ ਵਿੱਚ ਕਾਮਯਾਬ ਰਹੀ। ਪਰ ਅਸਲ ਮੋੜ ਉਸ ਤੋਂ ਬਾਅਦ ਆਇਆ। ਜਿਵੇਂ-ਜਿਵੇਂ ਲੋਕਾਂ ਨੂੰ ਕਹਾਣੀ ਪਸੰਦ ਆਉਣ ਲੱਗੀ ਸਿਨੇਮਾਘਰਾਂ ਵਿੱਚ ਭੀੜ ਵਧਦੀ ਗਈ। ਮੂੰਹ-ਜ਼ਬਾਨੀ ਪ੍ਰਚਾਰ ਦੇ ਜ਼ੋਰ ਨਾਲ ਫਿਲਮ ਦੀ ਕਮਾਈ ਨੇ ਦੂਜੇ ਹਫ਼ਤੇ ਇੰਨੀ ਤੇਜ਼ੀ ਫੜ ਲਈ ਕਿ ਹਰ ਕੋਈ ਹੈਰਾਨ ਰਹਿ ਗਿਆ। ਦੂਜੇ ਹਫ਼ਤੇ ਫਿਲਮ ਦੀ ਕੁਲੈਕਸ਼ਨ 80 ਫੀਸਦੀ ਤੋਂ ਵੀ ਵੱਧ ਗਈ ਅਤੇ 22æ55 ਕਰੋੜ ਰੁਪਏ ਦੀ ਕਮਾਈ ਹੋਈ। ਜੋ ਫਿਲਮ ਫਲਾਪ ਹੋਣ ਦੇ ਕੰਢੇ ‘ਤੇ ਸੀ ਹੁਣ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਤ ਹੋ ਰਹੀ ਹੈ। ਲੋਕ ਹਾਲੇ ਵੀ ਇਸਨੂੰ ਵੀ ਦੇਖਣ ਜਾ ਰਹੇ ਹਨ। ਇਸ ਫਿਲਮ ਦਾ ਕੁੱਲ ਬਜਟ ਲਗਭਗ 70 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅੱਜਕੱਲ੍ਹ ਫ਼ਿਲਮਾਂ ਦੀ ਆਮਦਨ ਦਾ ਇੱਕ ਮਹੱਤਵਪੂਰਨ ਹਿੱਸਾ ਓਟੀਟੀ ਤੋਂ ਆਉਂਦਾ ਹੈ, ਇਸ ਲਈ ਜੇਕਰ ਕੋਈ ਫ਼ਿਲਮ ਆਪਣੇ ਬਜਟ ਦਾ 65 ਫੀਸਦੀ ਸਿਨੇਮਾਘਰਾਂ ਤੋਂ ਵਸੂਲ ਕਰਦੀ ਹੈ ਤਾਂ ਇਸਨੂੰ ਹਿੱਟ ਮੰਨਿਆ ਜਾਂਦਾ ਹੈ। ‘ਮੈਂ ਵਾਪਸੀ ਆਉਂਗਾ’ ਫਿਲਮ ਨੂੰ ਹਿੱਟ ਹੋਣ ਲਈ ਸਿਰਫ਼ 45 ਕਰੋੜ ਦੀ ਲੋੜ ਸੀ। ਫ਼ਿਲਮ ਨੇ ਹੁਣ ਬਾਕਸ ਆਫਿਸ ‘ਤੇ 60 ਕਰੋੜ ਦੀ ਕੁਲੈਕਸ਼ਨ ਕਰ ਲਈ ਹੈ। ਇਸ ਲਈ ਵਪਾਰਕ ਮਾਹਰ ਹੁਣ ਇਸ ਫਿਲਮ ਨੂੰ ਬਾਕਸ ਆਫਿਸ ‘ਤੇ ਹਿੱਟ ਮੰਨ ਰਹੇ ਹਨ।

ਲਾਸ ਏਂਜਲਸ ‘ਦਿਲਜੀਤ ਦੋਸਾਂਝ ਡੇਅ’ ਮਨਾਏਗਾ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀਆਂ ਪ੍ਰਾਪਤੀਆਂ ਜਾਰੀ ਹਨ। ਅਮਰੀਕਾ ਵਿੱਚ ਲਾਸ ਏਂਜਲਸ ਸਿਟੀ ਕੌਂਸਲ ਨੇ ਅਧਿਕਾਰਤ ਤੌਰ ‘ਤੇ 6 ਜਨਵਰੀ 2027 ਨੂੰ ‘ਦਿਲਜੀਤ ਦੋਸਾਂਝ ਡੇਅ’ ਮਨਾਉਣ ਦਾ ਐਲਾਨ ਕੀਤਾ ਹੈ। ਇਹ ਮਤਾ ਕੌਂਸਲ ਵੁਮੈਨ ਮੋਨਿਕਾ ਰੌਡਰਿਗਜ਼ ਦੁਆਰਾ ਪੇਸ਼ ਕੀਤਾ ਗਿਆ ਸੀ। ਲਾਸ ਏਂਜਲਸ ਵੱਲੋਂ ਦਿੱਤਾ ਗਿਆ ਇਹ ਸਨਮਾਨ ਨਾ ਸਿਰਫ ਦਿਲਜੀਤ ਦੋਸਾਂਝ ਦੀ ਨਿੱਜੀ ਪ੍ਰਾਪਤੀ ਹੈ, ਬਲਕਿ ਪੰਜਾਬੀ ਭਾਸ਼ਾ, ਸੰਗੀਤ ਅਤੇ ਸੱਭਿਆਚਾਰ ਲਈ ਵੀ ਇੱਕ ਮਾਣ ਵਾਲਾ ਪਲ ਮੰਨਿਆ ਜਾ ਰਿਹਾ ਹੈ।

Related posts

ਮੀਨਾਕਸ਼ੀ ਲੇਖੀ ਦਾ ਹਮਲਾ, ‘ਦਿੱਲੀ ਦੀ ਆਬਕਾਰੀ ਨੀਤੀ ਗ਼ੈਰ-ਕਾਨੂੰਨੀ, ਘੁਟਾਲੇ ਬਾਰੇ ਜਾਣਕਾਰੀ ਦੇਣ ਅਰਵਿੰਦ ਕੇਜਰੀਵਾਲ

Bunty

ਡਿਜੀਟਲ ਇੰਡੀਆ ਯੋਜਨਾ : ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਲਾਜ਼ਮੀ !

admin

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin