ArticlesAustralia & New Zealand

ਬਹੁ-ਸੱਭਿਆਚਾਰਕ ਅਤੇ ਬਹੁ-ਧਰਮੀ ਸੰਸਥਾਵਾਂ ਦੀ ਬਿਹਤਰੀ ਲਈ 6 ਮਿਲੀਅਨ ਡਾਲਰ ਦੀ ਫੰਡਿੰਗ !

ਇੰਗ੍ਰਿਡ ਸਟਿੱਟ, ਵਿਕਟੋਰੀਆ ਦੇ ਮਾਨਸਿਕ ਸਿਹਤ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ।

ਮੈਲਬੌਰਨ – ਵਿਕਟੋਰੀਆ ਦੀ ਸਰਕਾਰ ਨੇ ਸੂਬੇ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਭਾਈਚਾਰਿਆਂ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਨਾਉਣ ਦੇ ਉਦੇਸ਼ ਦੇ ਨਾਲ ਲਈ ਵਿੱਤੀ ਸਹਾਇਤਾ ਦਿੱਤੀ ਗਈ ਹੈ। ਸਰਕਾਰ ਨੇ 2025-26 ਮਲਟੀਕਲਚਰਲ ਇੰਫਰਾਸਟ੍ਰਕਚਰ ਐਂਡ ਸਕਿਉਰਿਟੀ ਪ੍ਰੋਗਰਾਮ ਦੇ ਤਹਿਤ ਵਿੱਤੀ ਮੱਦਦ ਹਾਸਲ ਕਰਨ ਵਾਲੀਆਂ ਸੰਸਥਾਵਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

ਇਸ ਪ੍ਰੋਗ੍ਰਾਮ ਦੇ ਤਹਿਤ ਭਾਈਚਾਰੇ ਦੀਆਂ ਇਕੱਠੀਆਂ ਹੋਣ ਵਾਲੀਆਂ ਥਾਵਾਂ ਨੂੰ ਅੱਪਗ੍ਰੇਡ ਕਰਨ, ਸਾਂਭ-ਸੰਭਾਲ ਕਰਨ ਅਤੇ ਉਹਨਾਂ ਦੀ ਸੁਰੱਖਿਆ ਦੇ ਲਈ 57 ਸੰਸਥਾਵਾਂ ਕਰੀਬ 6 ਮਿਲੀਅਨ ਡਾਲਰ ਦੇ ਫੰਡਿੰਗ ਵਿੱਚ ਹਿੱਸਾ ਲੈਣਗੀਆਂ। ਇਸ ਫੰਡ ਦੀ ਵਰਤੋਂ ਕਮਿਊਨਿਟੀ ਕੇਂਦਰਾਂ ਅਤੇ ਧਾਰਮਿਕ ਸਥਾਨਾਂ ਦੀ ਮੁਰੰਮਤ, ਨਵੀਨੀਕਰਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ।

ਮਲਟੀਕਲਚਰਲ ਅਤੇ ਮਲਟੀਫੇਥ ਵਿਕਟੋਰੀਆ ਦੀ ਮੰਤਰੀ ਇੰਗਰਿਡ ਸਟਿੱਟ ਨੇ ਇਸ ਫੰਡਿੰਗ ਨੂੰ ਹਾਸਿਲ ਕਰਨ ਵਾਲੀਆਂ ਸੰਸਥਾਵਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਹੈ। ਮੰਤਰੀ ਸਟਿਟ ਦੁਆਰਾ ਕਾਲੀ ਮਾਤਾ ਮੰਦਰ ਕਰੇਗੀਬਰਨ ਅਤੇ ਹੋਲੀ ਅਪੋਸਟੋਲਿਕ ਕੈਥੋਲਿਕ ਅਸਿਰੀਅਨ ਚਰਚ ਆਫ਼ ਦ ਈਸਟ, ਕੂਲਾਰੂ ਦਾ ਦੌਰਾ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਤਾਂ ਜੋ ਹਰੇਕ ਭਾਈਚਾਰੇ ਕੋਲ ਸੁਰੱਖਿਅਤ, ਸਹੂਲਤਾਂ ਵਾਲੀਆਂ ਅਤੇ ਸੱਭਿਆਚਾਰਕ ਤੌਰ ‘ਤੇ ਢੁੱਕਵੀਆਂ ਥਾਵਾਂ ਹੋਣ, ਜਿੱਥੇ ਲੋਕ ਇਕੱਠੇ ਹੋ ਸਕਣ, ਆਪਣੀ ਵਿਰਾਸਤ ਦਾ ਜਸ਼ਨ ਮਨਾ ਸਕਣ ਅਤੇ ਆਪਣੇ ਧਰਮ ਦਾ ਪਾਲਣ ਕਰ ਸਕਣ। ਵਿਕਟੋਰੀਆ ਵਿੱਚ ਹਰ ਵਿਅਕਤੀ ਸਨਮਾਨ ਅਤੇ ਸਹਿਯੋਗ ਦਾ ਹੱਕਦਾਰ ਹੈ, ਭਾਵੇਂ ਉਹ ਕਿਸੇ ਵੀ ਦੇਸ਼, ਸੱਭਿਆਚਾਰ ਜਾਂ ਧਰਮ ਨਾਲ ਸਬੰਧਤ ਹੋਵੇ। ਸਰਕਾਰ ਬਹੁ-ਸੱਭਿਆਚਾਰਕ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ।

ਹੋਲੀ ਅਪੋਸਟੋਲਿਕ ਕੈਥੋਲਿਕ ਅਸਿਰੀਅਨ ਚਰਚ ਆਫ਼ ਦ ਈਸਟ ਨੂੰ 3.8 ਲੱਖ ਡਾਲਰ ਤੋਂ ਵੱਧ ਦੀ ਗ੍ਰਾਂਟ ਮਿਲੇਗੀ। ਇਸ ਨਾਲ ਬਾਹਰੀ ਸੁਰੱਖਿਆ ਲਾਈਟਾਂ, ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਲਈ ਬੋਲਾਰਡ ਲਗਾਏ ਜਾਣਗੇ।

ਸ੍ਰੀ ਕਾਲੀ ਮਾਤਾ ਮੰਦਰ ਕਰੇਗੀਬਰਨ ਨੂੰ 80 ਹਜ਼ਾਰ ਡਾਲਰ ਤੋਂ ਵੱਧ ਦੀ ਰਕਮ ਮਿਲੇਗੀ, ਜਿਸ ਨਾਲ ਮੰਦਰ ਦੇ ਸੁਰੱਖਿਆ ਕੈਮਰਾ ਸਿਸਟਮ ਅਤੇ ਲਾਈਟਿੰਗ ਨੂੰ ਅਪਗ੍ਰੇਡ ਕੀਤਾ ਜਾਵੇਗਾ।

ਇਹ ਫੰਡਿੰਗ ਪ੍ਰੋਜੈਕਟ ਵਿਕਟੋਰੀਆ ਦੀ 24 ਵੱਖ-ਵੱਖ ਸਭਿਆਚਾਰਾਂ ਅਤੇ ਭਾਈਚਾਰਿਆਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ ਜੋ ਤਕਰੀਬਨ 14 ਵੱਖ-ਵੱਖ ਧਰਮਾਂ ਅਤੇ 24 ਵੱਖ-ਵੱਖ ਭਾਈਚਾਰਿਆਂ ਦਾ ਸਮਰਥਨ ਕਰਦੇ ਹਨ। ਇਸ ਵਿੱਚ ਕਈ ਨਵੀਆਂ ਅਤੇ ਉਭਰਦੀਆਂ ਸੰਸਥਾਵਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲਾਂ ਕਦੇ ਇਸ ਤਰ੍ਹਾਂ ਦੀਆਂ ਸਹੂਲਤਾਂ ਦੇ ਲਈ ਮਲਟੀਕਲਚਰਲ ਫੰਡਿੰਗ ਨਹੀ ਮਿਲੀ। ਇਹਨਾਂ ਵਿੱਚ 15 ਪ੍ਰੋਜੈਕਟ ਖੇਤਰੀ ਅਤੇ ਪੇਂਡੂ ਇਲਾਕਿਆਂ ਵਿੱਚ ਹਨ, ਜਦਕਿ 42 ਪ੍ਰੋਜੈਕਟ ਮੈਲਬੋਰਨ ਅਤੇ ਹੋਰ ਸ਼ਹਿਰੀ ਖੇਤਰਾਂ ਦੇ ਭਾਈਚਾਰਿਆਂ ਨੂੰ ਮੱਦਦ ਦੇਣਗੇ।

Related posts

ਕੀ ਤੁਹਾਨੂੰ ਕੋਵਿਡ-19 ਸਬੰਧੀ ਜਾਣਕਾਰੀ ਜਾਂ ਸਹਾਇਤਾ ਦੀ ਲੋੜ ਹੈ?

admin

ਆਪਣੀ ਸੋਚ ਦਾ ਦਾਇਰਾ ਵਿਸ਼ਾਲ ਰੱਖੋ !

admin

Don’t Delay, Leave Early to Protect Your Family 

admin