India

ਸੋਨਮ ਵਾਂਗਚੁਕ ਨੇ 23ਵੇਂ ਦਿਨ ਆਪਣੀ ਭੁੱਖ ਹੜਤਾਲ ਕੀਤੀ ਖ਼ਤਮ

ਸੋਨਮ ਵਾਂਗਚੁਕ, ਇੱਕ ਭਾਰਤੀ ਇੰਜੀਨੀਅਰ, ਕਾਰਕੁਨ, ਨਵੀਨਤਾਕਾਰੀ, ਸਿੱਖਿਆ ਸੁਧਾਰਕ ਅਤੇ ਵਾਤਾਵਰਣ ਪ੍ਰੇਮੀ।

ਨਵੀਂ ਦਿੱਲੀ – ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਵੱਡੇ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਇੱਕ ਅਹਿਮ ਮੋੜ ਆਇਆ ਹੈ। ਕੇਂਦਰ ਸਰਕਾਰ ਅਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਤੀਨਿਧੀਆਂ ਵਿਚਕਾਰ ਗੱਲਬਾਤ ਦੀ ਪਹਿਲ ਤੋਂ ਬਾਅਦ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ 23ਵੇਂ ਦਿਨ ਕੱਲ੍ਹ 20 ਜੁਲਾਈ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਵਾਂਗਚੁਕ 28 ਜੂਨ ਤੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਵਰਤ ‘ਤੇ ਬੈਠੇ ਸਨ। ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਮੁਲਾਕਾਤ ਸੋਮਵਾਰ ਨੂੰ ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੈਪ੍ਰਕਾਸ਼ ਨੱਡਾ ਨਾਲ ਸੀਜੇਪੀ ਦੇ ਬੁਲਾਰੇ ਸੌਰਵ ਦਾਸ ਅਤੇ ਆਗੂ ਆਸ਼ੂਤੋਸ਼ ਰੰਕਾ ਨੇ ਮੁਲਾਕਾਤ ਕੀਤੀ।

ਕੇਂਦਰੀ ਮੰਤਰੀ ਜੇæਪੀæ ਨੱਡਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੱਲ ਸਵੇਰੇ 11:50 ਵਜੇ ਤੋਂ ਪ੍ਰਦਰਸ਼ਨਕਾਰੀਆਂ ਦੇ ਵਫ਼ਦ ਨਾਲ ਸੁਹਿਰਦ ਮਾਹੌਲ ਵਿੱਚ ਵਿਸਥਾਰਪੂਰਵਕ ਚਰਚਾ ਹੋਈ। ਵਫ਼ਦ ਨੇ ਸ਼ਾਮ 4 ਵਜੇ ਦੇ ਕਰੀਬ ਉਨ੍ਹਾਂ ਨੂੰ ਇੱਕ ਲਿਖਤੀ ਮੰਗ ਪੱਤਰ ਸੌਂਪਿਆ ਹੈ। ਸੀਜੇਪੀ ਦੀਆਂ ਤਿੰਨ ਮੁੱਖ ਮੰਗਾਂ: ਸੀਜੇਪੀ ਨੇ ਸਰਕਾਰ ਅੱਗੇ ਤਿੰਨ ਪ੍ਰਮੁੱਖ ਮੰਗਾਂ ਰੱਖੀਆਂ ਹਨ- ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ। ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਲਈ ਢੁਕਵਾਂ ਮੁਆਵਜ਼ਾ।

ਸੋਨਮ ਵਾਂਗਚੁਕ ਦੀ ਤੁਰੰਤ ਰਿਹਾਈ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ। ਗੱਲਬਾਤ ਦਾ ਨਤੀਜਾ: ਸੀਜੇਪੀ ਦੇ ਬੁਲਾਰੇ ਸੌਰਵ ਦਾਸ ਨੇ ਦੱਸਿਆ ਕਿ ਮੰਤਰੀ ਨੇ ਇਨ੍ਹਾਂ ਮੰਗਾਂ ‘ਤੇ ਉੱਚ ਪੱਧਰ ‘ਤੇ ਚਰਚਾ ਕਰਨ ਦਾ ਭਰੋਸਾ ਦਿੱਤਾ ਹੈ, ਹਾਲਾਂਕਿ ਅਜੇ ਕੋਈ ਠੋਸ ਵਾਅਦਾ ਨਹੀਂ ਕੀਤਾ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਗਾਂ ਪੂਰੀਆਂ ਹੋਣ ਤੱਕ ਸ਼ਾਂਤਮਈ ਸੰਘਰਸ਼ ਜਾਰੀ ਰਹੇਗਾ। ਅਭਿਜੀਤ ਦੀਪਕੇ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ  ਮੈਂਬਰਾਂ ਨੇ ਵੀ ਤੋੜਿਆ ਵਰਤ ਇਸ ਤੋਂ ਪਹਿਲਾਂ ਜੰਤਰ-ਮੰਤਰ ਵਿਖੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਤਿੰਨ ਮੈਂਬਰਾਂ ਨੇ ਆਪਣੀ ਭੁੱਖ ਹੜਤਾਲ ਸਮਾਪਤ ਕੀਤੀ। ਪ੍ਰਦਰਸ਼ਨ ਵਾਲੀ ਥਾਂ ‘ਤੇ ਮੌਜੂਦ ਪ੍ਰਸਿੱਧ ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਸ਼ਬਾਨਾ ਆਜ਼ਮੀ, ਆਰæਜੇæਡੀæ ਦੇ ਰਾਜ ਸਭਾ ਮੈਂਬਰ ਮਨੋਜ ਝਾਅ ਅਤੇ ਅਦਾਕਾਰ ਪ੍ਰਕਾਸ਼ ਰਾਜ  ਨੇ ਆਗੂਆਂ ਨੂੰ ਜੂਸ/ਤਰਲ ਪਦਾਰਥ ਪਿਆ ਕੇ ਉਨ੍ਹਾਂ ਦਾ ਵਰਤ ਖੋਲ੍ਹਵਾਇਆ। ਇਸ ਤੋਂ ਪਹਿਲਾਂ ਵਾਂਗਚੁਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਵੀ ਅਪੀਲ ਕੀਤੀ ਸੀ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਸਿੱਖਿਆ ਪ੍ਰਣਾਲੀ ਦੀ ਜਵਾਬਦੇਹੀ ਦਾ ਮੁੱਦਾ ਚੁੱਕਣ ਦੇ ਭਰੋਸੇ ਨਾਲ ਇਹ ਅੰਦੋਲਨ ਸ਼ਾਂਤੀਪੂਰਵਕ ਤਰੀਕੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ।

Related posts

ਭਾਰਤ ਤੋਂ ਬ੍ਰਹਮੋਸ ਮਿਜ਼ਾਈਲ ਸਿਸਟਮ ਦਾ ਪਾਠ ਪੜ੍ਹੇਗੀ ਫਿਲੀਪੀਨਜ਼ ਫ਼ੌਜ, ਜੁਲਾਈ ‘ਚ ਸ਼ੁਰੂ ਹੋਵੇਗੀ ਟ੍ਰੇਨਿੰਗ

Bunty

ਭਾਜਪਾ ਨੇ ਪਿ੍ਅੰਕਾ ਗਾਂਧੀ ’ਤੇ ਮਤਲਬ ਦੀ ਰਾਜਨੀਤੀ ਕਰਨ ਦੇ ਲਾਏ ਦੋਸ਼

Bunty

ਮੀਡੀਆ ਲੋਕਾਂ ਨੂੰ ਏਆਈ ਤੇ ਡੀਪ ਫੇਕ ਬਾਰੇ ਜਾਗਰੂਕ ਕਰੇ: ਪੀਐਮ ਮੋਦੀ

Bunty