Punjab

ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ਵੱਲੋ ਪ੍ਰਭਾਵਸਾਲੀ ਕਨਵੈਨਸ਼ਨ ਦਾ ਆਯੋਜਨ

ਸੀਟੂ ਵਰਕਰਾ ਨੇ ਪੈਨਸਨਰ ਭਵਨ ਤੋ ਠੀਕਰੀਵਾਲਾ ਚੌਕ ਤੱਕ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੱਢਿਆ।
ਮਾਨਸਾ – ਸਥਾਨਿਕ ਪੈਨਸਨਰ ਭਵਨ ਵਿੱਖੇ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ ( ਸੀਟੂ) ਦੀ ਇੱਕ ਅਹਿਮ ਪ੍ਰਭਾਵਸਾਲੀ ਕਨਵੈਨਸਨ ਚਾਰ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਅਮਰਜੀਤ ਸਿੰਘ ਖੋਖਰ, ਸਾਧੂ ਸਿੰਘ ਰਾਮਾਨੰਦੀ, ਗੁਰਪਿਆਰ ਸਿੰਘ ਫੱਤਾ ਤੇ ਰਣਜੀਤ ਕੌਰ ਬਰੇਟਾ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ। ਕਨਵੈਨਸਨ ਉਪਰੰਤ ਸੀਟੂ ਵਰਕਰਾ ਨੇ ਪੈਨਸਨਰ ਭਵਨ ਤੋ ਠੀਕਰੀਵਾਲਾ ਚੌਕ ਤੱਕ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੱਢਿਆ। ਕਨਵੈਨਸਨ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਪ੍ਰਧਾਨ ਕਾਮਰੇਡ ਚੰਦਰ ਸੇਖਰ ਤੇ ਸੂਬਾਈ ਜਰਨਲ ਸਕੱਤਰ ਕਾਮਰੇਡ ਮਹਾ ਸਿੰਘ ਰੌੜੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆ ਪੱਖੀ ਨੀਤੀਆ ਧੜੱਲੇ ਨਾਲ ਲਾਗੂ ਕਰਕੇ ਪਬਲਿਕ ਸੈਕਟਰ ਤਬਾਹ ਕਰ ਦਿੱਤਾ ਹੈ, ਲੇਬਰ ਪੱਖੀ 44 ਲੇਬਰ ਕਾਨੂੰਨਾ ਨੂੰ ਖਤਮ ਕਰਕੇ ਲਿਆਦੇ ਚਾਰ ਲੇਬਰ ਕੋਡ ਨੇ ਵਰਕਰ ਨੂੰ ਬੰਧੂਆ ਮਜਦੂਰ ਬਣਾ ਕੇ ਰੱਖ ਦੇਣਾ ਹੈ , ਆਗੂਆ ਨੇ ਕਿਹਾ ਕਿ 10 ਅਗਸਤ ਦੇ ਜੇਲ੍ਹ ਭਰੋ ਅੰਦੋਲਨ ਕਾਮਯਾਬ ਕਰੋ ਤਾ ਕਿ ਸਮੇ ਦੇ ਹਾਕਮਾ ਨੂੰ ਮਿਹਨਤਕਸ ਲੋਕਾ ਦੀਆ ਸਮੱਸਿਆਵਾਂ ਤੇ ਬੁਨਿਆਦੀ ਲੋੜਾ ਵੱਲੋ ਨੀਤੀਆ ਬਣਾਉਣ ਵੱਲ ਮੋੜਿਆ ਜਾ ਸਕੇ ਤੇ ਲੋਕ ਪੱਖੀ ਨਿਜਾਮ ਸਿਰਜਿਆ ਜਾ ਸਕੇ।
ਕਨਵੈਨਸਨ ਵਿੱਚ ਮਤੇ ਪਾਸ ਕਰਕੇ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਦਾ ਸਮਰਥਨ  ਕੀਤਾ ਤੇ ਅੰਦੋਲਨ ਕਾਰੀਆ ਤੇ ਕੀਤੇ ਤਸਦੱਦ ਦੀ ਨਿੰਦਾ ਕੀਤੀ , ਦੂਜੇ ਮਤੇ ਰਾਹੀ ਮਨਰੇਗਾ ਕਰਮਚਾਰੀਆ ਦੇ ਸੰਘਰਸ ਦੀ ਹਮਾਇਤ ਕੀਤੀ ਤੇ ਮਨਰੇਗਾ ਕਰਮਚਾਰੀਆ ਤੇ ਪੰਜਾਬ ਸਰਕਾਰ ਵੱਲੋ ਕੀਤੇ ਤਸਦੱਦ ਦੀ ਨਿੰਦਾ ਕੀਤੀ।
ਇਸ ਮੌਕੇ ਤੇ ਸੰਬੋਧਨ ਕਰਦਿਆ ਆਂਗਣਵਾੜੀ ਮੁਲਾਜ਼ਮ ਯੂਨੀਅਨ (  ਸੀਟੂ) ਦੀ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ, ਸੀਟੂ ਦੇ ਸੂਬਾਈ ਮੀਤ ਦੇਵ ਰਾਜ ਵਰਮਾ, ਮਨਰੇਗਾ ਮਜ਼ਦੂਰ ਯੂਨੀਅਨ (  ਸੀਟੂ) ਦੇ ਸੂਬਾਈ ਪ੍ਰਧਾਨ ਸਾਥੀ ਸੇਰ ਸਿੰਘ ਫਰਬਾਹੀ ਨੇ ਕਿਹਾ ਕਿ ਬਦਲਾਅ ਵਾਲੀ ਨਿਕੰਮੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਪੰਜਾਬ ਦੇ ਮਿਹਨਤਕਸ਼ ਲੋਕਾ ਨੂੰ ਦਿੱਤੀਆ ਗਰੰਟੀਆ ਪੂਰੀਆ ਨਹੀ ਕੀਤੀਆ ,  ਬਲਕਿ ਮੋਦੀ ਸਰਕਾਰ ਦੀ ਪਿਛਲਗੂ ਬਣ ਕੇ ਵਰਕਿੰਗ ਕਲਾਸ ਦੇ ਸੰਘਰਸ ਤੇ ਦਮਨ ਤੇ ਤਸਦੱਦ ਕੀਤਾ ।  ਆਗੂਆ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਫੋਰੀ ਤੌਰ ਤੇ ਸਕੀਮ ਵਰਕਰਾ ਦਾ ਮਾਣਮੱਤਾ ਦੁੱਗਣਾ ਕਰੇ , ਮਨਰੇਗਾ ਕਾਨੂੰਨ ਦੀ ਬਹਾਲੀ ਕਰੇ  ਤੇ ਮੁਲਾਜ਼ਮਾਂ ਦੀ ਡੀਏ ਦੀ ਕਿਸਤ ਜਾਰੀ ਕਰੇ , ਨਹੀ ਆਉਣ ਵਾਲੀਆ ਵਿਧਾਨ ਸਭਾ ਦੀਆ ਚੌਣਾ ਵਿੱਚ ਨਤੀਜੇ ਭੁਗਤਣ ਲਈ ਤਿਆਰ ਬਰ ਤਿਆਰ ਰਹੇ।
ਇਸ ਮੌਕੇ ਤੇ ਜ਼ਿਲ੍ਹਾ ਮਾਨਸਾ ਦੀ 23 ਮੈਬਰੀ ਜੱਥੇਬੰਦਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੂੰ ਜ਼ਿਲ੍ਹਾ ਕਨਵੀਨਰ, ਸਾਧੂ ਸਿੰਘ ਰਾਮਾਨੰਦੀ ਤੇ ਰਣਜੀਤ ਕੌਰ ਬਰੇਟਾ ਨੂੰ ਕੌ- ਕੋਨਵੀਨਰ, ਪ੍ਰਦੀਪ ਸਿੰਘ ਖੋਖਰ , ਬਲਦੇਵ ਸਿੰਘ ਬਾਜੇਵਾਲਾ, ਰਾਜਿਦਰ ਸਿੰਘ ਹੀਰੇਵਾਲਾ, ਅਮਰਜੀਤ ਸਿੰਘ ਖੋਖਰ, ਬਲਦੇਵ ਸਿੰਘ ਦੂਲੋਵਾਲ, ਗੁਰਪਿਆਰ ਸਿੰਘ ਫੱਤਾ, ਸੰਕਰ ਸਿੰਘ ਜਟਾਣਾਂ, ਬਿੱਕਰ ਸਿੰਘ ਮਾਖਾ, ਬਲਵਿੰਦਰ ਸਿੰਘ ਕੋਟਧਰਮੂ, ਦੇਸਰਾਜ ਕੋਟਧਰਮੂ, ਜੱਗਾ ਸਿੰਘ ਰਾਏਪੁਰ,ਹਾਕਮ ਸਿੰਘ ਢੈਪਈ , ਕੇਵਲ ਸਿੰਘ ਮਾਨਸਾ , ਸੁਖਦੇਵ ਸਿੰਘ , ਨਿਰਮਲ ਸਿੰਘ, ਗੁਰਪਿਆਰ ਸਿੰਘ ਕੋਟ ਧਰਮੂ, ਰਾਮ ਸਿੰਘ ਖੋਖਰ ਤੇ ਰਾਜ ਕੌਰ ਝੰਡੂਕੇ ਆਦਿ ਵਰਕਿੰਗ ਕਮੇਟੀ ਮੈਬਰ ਚੁਣ ਗਏ । ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋ ਅਮਰਜੀਤ ਸਿੰਘ ਖੋਖਰ ਵੱਲੋ ਸਾਰੇ ਸਾਥੀਆ ਦਾ ਧੰਨਵਾਦ ਕਰਦਿਆ 10 ਅਗਸਤ ਦੀ ਤਿਆਰੀ ਹਿੱਤ ਜੁਟ ਜਾਣ ਦਾ ਸੱਦਾ ਦਿੱਤਾ।

Related posts

ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਚ ਵਾਪਰੀ ਘਟਨਾ ਤੋਂ ਬਾਅਦ ਭਾਰਤ ਪੁੱਜੇ 30 ਅਫ਼ਗਾਨਿਸਤਾਨੀ ਸਿੱਖ

Bunty

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਚੌਥੀ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੂੰ 107 ਅਤੇ ਬੀਬੀ ਜਗੀਰ ਕੌਰ ਨੂੰ ਮਿਲੀਆਂ 33 ਵੋਟਾਂ

Bunty

ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ’ਚ ਇੰਨੇ ਹਜ਼ਾਰ ਅਸਾਮੀਆਂ ਭਰਨ ਦੀ ਦਿੱਤੀ ਮਨਜ਼ੂਰੀ

Bunty