Punjab

ਨਵੀਆਂ ਗਾਈਡਲਾਈਨਾਂ ਖ਼ਿਲਾਫ਼ CHO ਸਾਥੀਆਂ ਵੱਲੋਂ ਰੋਸ ਪ੍ਰਦਰਸ਼ਨ

CHO ਸਾਥੀਆਂ ਵੱਲੋਂ ਸਮੂਹ ਸਿਵਲ ਸਰਜਨ ਦਫ਼ਤਰਾਂ ਰਾਹੀਂ ਮਾਣਯੋਗ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੂੰ ਮੰਗ-ਪੱਤਰ ਸੌਂਪੇ ਗਏ।
ਮਾਨਸਾ  – ਅੱਜ ਸਾਂਝਾ ਫਰੰਟ CHO ਪੰਜਾਬ ਦੇ ਸੱਦੇ ਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਕਮਿਊਨਿਟੀ ਹੈਲਥ ਅਫ਼ਸਰਾਂ (CHOs) ਵੱਲੋਂ ਵਿਭਾਗ ਵੱਲੋਂ ਜਾਰੀ ਕੀਤੀਆਂ ਨਵੀਆਂ 5,000 ਇਨਸੈਂਟਿਵ ਸਬੰਧੀ ਗਾਈਡਲਾਈਨਾਂ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਮੂਹ ਸਿਵਲ ਸਰਜਨ ਦਫ਼ਤਰਾਂ ਰਾਹੀਂ ਮਾਣਯੋਗ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੂੰ ਮੰਗ-ਪੱਤਰ ਸੌਂਪੇ ਗਏ।
ਸਾਂਝਾ ਫਰੰਟ ਨੇ ਕਿਹਾ ਕਿ CHO ਸਾਥੀਆਂ ਨੂੰ ਦਿੱਤੇ ਗਏ ₹5,000 ਵਾਧੇ ਦੇ ਭਰੋਸੇ ਨੂੰ ਸ਼ਰਤਾਂ ਅਤੇ Benchmark ਨਾਲ ਜੋੜਨਾ ਸਰਾਸਰ ਨਾਜਾਇਜ਼ ਹੈ। ਇਸ ਦੀ ਬਜਾਏ ਇਹ ਰਕਮ ਬਿਨਾਂ ਕਿਸੇ ਸ਼ਰਤ ਦੇ ਸਿੱਧੀ ਤਨਖ਼ਾਹ ਵਿੱਚ ਸ਼ਾਮਲ ਕੀਤੀ ਜਾਵੇ। ਇਸ ਦੇ ਨਾਲ ਹੀ Incentive Performa ਵਿੱਚ ਸੋਧ ਕਰਕੇ CHOs ਨੂੰ ਹੋ ਰਹੇ ਵਿੱਤੀ ਨੁਕਸਾਨ ਨੂੰ ਰੋਕਿਆ ਜਾਵੇ, CHO Cadre ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਲਾਗੂ ਕੀਤੀ ਜਾਵੇ ਅਤੇ Loyalty Bonus ਸਮੇਤ ਹੋਰ ਲੰਬਿਤ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ।
ਸਾਂਝਾ ਫਰੰਟ CHO ਪੰਜਾਬ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਵੀਆਂ ਗਾਈਡਲਾਈਨਾਂ ਤੁਰੰਤ ਵਾਪਸ ਨਾ ਲਈਆਂ ਗਈਆਂ ਅਤੇ CHO ਸਾਥੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਮਿਸ਼ਨ ਡਾਇਰੈਕਟਰ, NHM ਪੰਜਾਬ ਦੇ ਚੰਡੀਗੜ੍ਹ ਸਥਿਤ ਦਫ਼ਤਰ ਅੱਗੇ ਵਿਸ਼ਾਲ ਰੋਸ਼ ਧਰਨਾ ਦਿੱਤਾ ਜਾਵੇਗਾ। ਲੋੜ ਪੈਣ ਤੇ ਇਹ ਧਰਨਾ ਅਣਮਿੱਥੇ ਸਮੇਂ (ਅਨਿਸ਼ਚਿਤ ਕਾਲ) ਲਈ ਵੀ ਜਾਰੀ ਰੱਖਿਆ ਜਾ ਸਕਦਾ ਹੈ।
ਸਾਂਝਾ ਫਰੰਟ ਨੇ ਕਿਹਾ ਕਿ ਪੰਜਾਬ ਭਰ ਦੇ CHO ਸਾਥੀ ਪੂਰੀ ਏਕਤਾ ਨਾਲ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਅਤੇ ਜਦੋਂ ਤੱਕ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲਾ ਮਾਨਸਾ ਤੋਂ ਮਨਦੀਪ ਕੌਰ,ਅਮਨਦੀਪ ਕੌਰ,ਰਮਨਦੀਪ ਕੌਰ,ਰਾਜਵਿੰਦਰ ਕੌਰ ਰਾਧੇ ਸ਼ਯਾਮ ਮਨਦੀਪ ਕੌਰ ,ਗੁਰਵੀਰ ਕੌਰ,ਕਮਲਦੀਪ ਕੌਰ  ਸਾਥੀ ਮੌਜੂਦ ਸਨ |

Related posts

ਰੰਗਲਾ ਪੰਜਾਬ ਬਣਾਉਣ ਲਈ ਪਹਿਲਾਂ ਰੰਗਲੇ ਪਿੰਡ ਬਣਾਉਣਾ ਜਰੂਰੀ – ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ

Bunty

ਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !

admin

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

Bunty