Health & FitnessArticlesPunjab

ਸ਼ੂਗਰ (ਡਾਇਬੀਟੀਜ਼) ਦਾ ਇਲਾਜ – ਭਾਗ 1

ਬਿਮਾਰੀ ਤੁਹਾਡੇ ਸਰੀਰ ਵਿੱਚ ਇੱਕ ਅਸੰਤੁਲਨ ਹੈ, ਜੋ ਸਭ ਤੋਂ ਪਹਿਲਾਂ ਤੁਹਾਡੀ ਪ੍ਰਾਣਿਕ ਪਰਤ (etheric layer) ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਫਿਰ ਸਰੀਰਕ ਰੂਪ ਵਿੱਚ ਪ੍ਰਗਟ ਹੁੰਦਾ ਹੈ।
ਲੇਖਕ: ਅਸ਼ਵਨੀ ਗੁਰੂਜੀ, ਧਿਆਨ ਫਾਊਂਡੇਸ਼ਨ।

ਬਿਮਾਰੀ ਕੀ ਹੈ?

ਬਿਮਾਰੀ ਤੁਹਾਡੇ ਸਰੀਰ ਵਿੱਚ ਇੱਕ ਅਸੰਤੁਲਨ ਹੈ, ਜੋ ਸਭ ਤੋਂ ਪਹਿਲਾਂ ਤੁਹਾਡੀ ਪ੍ਰਾਣਿਕ ਪਰਤ (etheric layer) ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਫਿਰ ਸਰੀਰਕ ਰੂਪ ਵਿੱਚ ਪ੍ਰਗਟ ਹੁੰਦਾ ਹੈ। ਬਿਮਾਰੀ ਤੁਹਾਡੇ ਕਰਮਾਂ ਦਾ ਨਤੀਜਾ ਹੈ। ਇੱਕ ਕਲੈਅਰਵਾਇੰਟ (clairvoyant) ਇਸ ਨੂੰ ਸਰੀਰਕ ਲੱਛਣ ਆਉਣ ਤੋਂ ਬਹੁਤ ਪਹਿਲਾਂ, ਪ੍ਰਾਣਿਕ ਸਰੀਰ ਵਿੱਚ ਹੀ ਦੇਖ ਸਕਦਾ ਹੈ।

ਤੁਹਾਡੀ ਚੇਤਨਾ ਲਗਾਤਾਰ ਗਤੀ ਵਿੱਚ ਰਹਿੰਦੀ ਹੈ, ਜਿਸ ਕਾਰਨ ਤੁਸੀਂ ਸਮੁੱਚੀ ਸ੍ਰਿਸ਼ਟੀ ਤੋਂ ਊਰਜਾ ਖਿੱਚਦੇ ਹੋ। ਤੁਹਾਡੇ ਸਰੀਰ ਵਿੱਚ ਊਰਜਾ ਦੇ ਵਿਸ਼ੇਸ਼ ਕੇਂਦਰ ਹਨ ਜਿਨ੍ਹਾਂ ਨੂੰ ਚੱਕਰ ਕਿਹਾ ਜਾਂਦਾ ਹੈ। ਇਹ ਚੱਕਰ, ਰੀਸੈਪਟਰਾਂ ਵਾਂਗ ਕਾਰਜ ਕਰਦੇ ਹੋਏ, ਆਲੇ-ਦੁਆਲੇ ਦੀਆਂ ਤਰੰਗਾਂ (frequencies) ਨੂੰ ਗ੍ਰਹਿਣ ਕਰਦੇ ਹਨ ਅਤੇ ਫਿਰ ਉਹਨਾਂ ਨੂੰ ਸਰੀਰਕ ਪੱਧਰ ‘ਤੇ ਅਨੁਵਾਦ ਕਰਦੇ ਹਨ। ਇਸ ਤਰ੍ਹਾਂ, ਤੁਸੀਂ ਆਪਣੀਆਂ ਇੱਛਾਵਾਂ ਅਤੇ ਮੌਜੂਦਾ ਮਾਨਸਿਕ ਅਵਸਥਾ ਦੇ ਆਧਾਰ ‘ਤੇ, ਆਪਣੇ ਆਲੇ-ਦੁਆਲੇ ਤੋਂ ਲੋੜੀਂਦੀ ਊਰਜਾ ਪ੍ਰਾਪਤ ਕਰਦੇ ਹੋ:

ਮਣਿਪੂਰਕ ਚੱਕਰ ਸੱਤਾ ਜਾਂ ਸ਼ਕਤੀ ਨਾਲ ਸੰਬੰਧਿਤ ਵਿਚਾਰਾਂ ਨੂੰ ਖਿੱਚਦਾ ਹੈ, ਅਨਾਹਤ ਚੱਕਰ ਪਿਆਰ ਨਾਲ ਸੰਬੰਧਿਤ ਊਰਜਾ ਨੂੰ, ਅਤੇ ਵਿਸ਼ੁੱਧੀ ਚੱਕਰ ਰਚਨਾਤਮਕ (ਕ੍ਰਿਏਟਿਵਿਟੀ) ਊਰਜਾ ਨੂੰ ਖਿੱਚਦਾ ਹੈ।

ਚੱਕਰ ਊਰਜਾ ਦਾ ਇੱਕ ਘੁੰਮਦਾ ਹੋਇਆ ਚੱਕਰਵਾਤ (vortex) ਹੈ ਜੋ ਘੜੀ ਦੀ ਦਿਸ਼ਾ ਅਤੇ ਉਲਟ ਦਿਸ਼ਾ ਵਿੱਚ ਘੁੰਮਦਾ ਹੈ। ਇਹ ਸਰੀਰ ਵਿੱਚੋਂ ਵਰਤੇ ਗਏ ਪ੍ਰਾਣ ਨੂੰ ਬਾਹਰ ਕੱਢਦਾ ਹੈ ਅਤੇ ਲੋੜੀਂਦੇ ਤਾਜ਼ੇ ਪ੍ਰਾਣ ਨੂੰ ਅੰਦਰ ਖਿੱਚਦਾ ਹੈ। ਜਦੋਂ ਕੋਈ ਬਿਮਾਰੀ ਸਰੀਰਕ ਰੂਪ ਵਿੱਚ ਪ੍ਰਗਟ ਹੁੰਦੀ ਹੈ, ਇਸਦਾ ਮਤਲਬ ਹੈ ਕਿ ਇਸਨੇ ਪਹਿਲਾਂ ਹੀ ਪ੍ਰਾਣਿਕ ਪਰਤ ਅਤੇ ਸੰਬੰਧਿਤ ਚੱਕਰਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ।

ਆਓ ਡਾਇਬੀਟੀਜ਼ ਦੀ ਉਦਾਹਰਣ ਲਈਏ। ਮਣੀਪੂਰਕ ਚੱਕਰ ਦੀ ਖਰਾਬੀ ਸਿੱਧੇ ਤੌਰ ‘ਤੇ ਡਾਇਬੀਟੀਜ਼ ਲਈ ਜ਼ਿੰਮੇਵਾਰ ਹੈ। ਇਹ ਸਰੀਰਕ ਤੌਰ ‘ਤੇ ਪੈਨਕ੍ਰੀਆਸ ਨੂੰ ਪ੍ਰਭਾਵਿਤ ਕਰਦਾ ਹੈ, ਜਿਸਦੇ ਨਤੀਜੇ ਵਜੋਂ ਸਰੀਰ ਵਿੱਚ ਸ਼ੂਗਰ ਦਾ ਪੱਧਰ ਬੇਕਾਬੂ ਹੋ ਕੇ ਵਧ ਜਾਂਦਾ ਹੈ।

ਡਾਇਬੀਟੀਜ਼ ਦੇ ਸ਼ੁਰੂਆਤੀ ਲੱਛਣ ਹਨ — ਆਲਸ, ਥਕਾਵਟ ਤੇ ਊਰਜਾ ਦੀ ਕਮੀ। ਜਦੋਂ ਕੋਈ ਬਿਮਾਰੀ ਸ਼ਰੀਰ ਵਿੱਚ ਆ ਜਾਂਦੀ ਹੈ, ਤਾਂ ਇਸਦਾ ਅਰਥ ਹੈ ਕਿ ਉਹ ਵਿਚਾਰ ਜਾਂ ਊਰਜਾ ਜੋ ਤੁਸੀਂ ਵਾਤਾਵਰਣ ਤੋਂ ਖਿੱਚੀ ਸੀ, ਹੁਣ ਸ਼ਰੀਰ ਵਿੱਚ ਰੂਪ ਧਾਰ ਚੁੱਕੀ ਹੈ।

ਇਸ ਹਾਲਤ ਵਿੱਚ ਇੱਕ ਚੰਗੇ ਵੈਦ ਜਾਂ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ। ਇਸਦੇ ਨਾਲ ਹੀ, ਤੁਸੀਂ ਬਿਮਾਰੀ ਤੋਂ ਪ੍ਰਭਾਵਿਤ ਖਾਸ ਅੰਗ ਲਈ ਕੁਝ ਯੋਗ ਆਸਣਾਂ ਦਾ ਅਭਿਆਸ ਕਰ ਸਕਦੇ ਹੋ ਅਤੇ ਸਮੱਸਿਆ ਨੂੰ ਘੱਟ ਕਰਨ ਜਾਂ ਪੂਰੀ ਤਰ੍ਹਾਂ ਠੀਕ ਕਰਨ ਲਈ ਜ਼ਰੂਰੀ ਉਪਾਅ ਅਪਣਾ ਸਕਦੇ ਹੋ।

ਆਯੁਰਵੈਦਿਕ ਇਲਾਜ

4–5 ਟੁਕੜੇ ਜਾਮੁਨ ਦੇ ਦਰੱਖਤ ਦੀ ਛਾਲ ਲਵੋ। ਉਹਨਾਂ ਨੂੰ ਮਿੱਟੀ ਦੇ ਬਰਤਨ ਵਿੱਚ ਕੋਇਲੇ ਦੇ ਉੱਪਰ ਮਿੱਟੀ ਵਿੱਚ ਦੱਬ ਕੇ ਗਰਮ ਕਰੋ। ਜਦੋਂ ਦਹਿਕਣ (combustion) ਸ਼ੁਰੂ ਹੋਵੇ ਤੇ ਛਾਲ ਸੁਆਹ ਬਣਨ ਤੋਂ ਪਹਿਲਾਂ ਹੀ ਇਸਨੂੰ ਬਾਹਰ ਕੱਢ ਲਓ, ਪੀਸੋ ਤੇ ਸੰਭਾਲ ਕੇ ਰੱਖੋ। ਇਸ ਪਾਊਡਰ ਦੀ 2 ਛੋਟੇ ਚਮਚ ਮਾਤਰਾ, ਦਿਨ ਵਿੱਚ ਤਿੰਨ ਵਾਰੀ, ਗਰਮ ਪਾਣੀ ਨਾਲ ਖਾਓ। (ਇਸ ਤਰ੍ਹਾਂ ਦੇ ਹੋਰ ਆਯੁਰਵੈਦਿਕ ਉਪਚਾਰਾਂ ਲਈ ਤੁਸੀਂ ਕਿਤਾਬ ‘ਦਿ ਏਜਲੈੱਸ ਡਾਇਮੈਂਸ਼ਨ’ ਵੇਖ ਸਕਦੇ ਹੋ)।

ਇਹ ਉਪਚਾਰ ਪੈਂਕਰੀਅਸ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਡਾਇਬੀਟੀਜ਼ ਕਾਬੂ ਵਿੱਚ ਆਉਣ ਵਿੱਚ ਮਦਦ ਮਿਲਦੀ ਹੈ।

ਅਗਲੇ ਲੇਖ ਵਿੱਚ ਅਸੀਂ ਸਨਾਤਨ ਕ੍ਰਿਆ ਵਿੱਚ ਦਰਸਾਏ ਗਏ ਕੁਝ ਆਸਨਾਂ ਬਾਰੇ ਜਾਣਾਂਗੇ ਜੋ ਡਾਇਬੀਟੀਜ਼ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ, ਅਤੇ ਉਸ ਮੰਤਰ ਬਾਰੇ ਵੀ ਜੋ ਮਣਿਪੂਰਕ ਚੱਕਰ ਨੂੰ ਮਜ਼ਬੂਤ ਬਣਾਉਂਦਾ ਹੈ।

ਜੇ ਤੁਸੀਂ ਯੋਗ ਸਹੀ ਢੰਗ ਨਾਲ ਕਰ ਰਹੇ ਹੋ, ਤਾਂ ਤੁਸੀਂ ਡਾਇਬੀਟੀਜ਼ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣ ਦੇ ਯੋਗ ਹੋ ਸਕਦੇ ਹੋ।

ਯਾਦ ਰੱਖੋ — ਕੋਈ ਵੀ ਯੋਗਿਕ ਕ੍ਰਿਆ ਹਮੇਸ਼ਾਂ ਆਪਣੇ ਗੁਰੂ ਦੀ ਰਹਿਨੁਮਾਈ ਵਿੱਚ ਹੀ ਕਰਨੀ ਚਾਹੀਦੀ ਹੈ ਤਾਂ ਜੋ ਇਸ ਵਿਗਿਆਨ ਦੀ ਅਸਲ ਸ਼ਕਤੀ ਅਤੇ ਪ੍ਰਭਾਵ ਅਨੁਭਵ ਕੀਤੇ ਜਾ ਸਕਣ।

ਅਸ਼ਵਿਨੀ ਗੁਰੂ ਜੀ ਧਿਆਨ ਫਾਊਂਡੇਸ਼ਨ ਦੇ ਮਾਰਗਦਰਸ਼ਕ ਹਨ ਅਤੇ ਵੈਦਿਕ ਵਿਗਿਆਨ ਦੇ ਮਾਹਰ ਹਨ। ਉਨ੍ਹਾਂ ਦੀ ਕਿਤਾਬ, ‘ਸਨਾਤਨ ਕ੍ਰਿਆ, ਦਿ ਏਜਲੈੱਸ ਡਾਇਮੈਂਸ਼ਨ’ ਐਂਟੀ-ਏਜਿੰਗ ਉੱਤੇ ਇੱਕ ਪ੍ਰਸਿੱਧ ਖੋਜ-ਪੱਤਰ ਹੈ। ਹੋਰ ਜਾਣਕਾਰੀ ਲਈ www.dhyanfoundation.com ‘ਤੇ ਲੌਗ ਆਨ ਕਰੋ ਜਾਂ dhyan@dhyanfoundation.com ‘ਤੇ ਈਮੇਲ ਕਰੋ।

Related posts

ਪੰਜਾਬ ਸਰਕਾਰ 3 ਫਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ (ਮਿੰਨੀ ਗੋਆ) ਵਿਖੇ ਕਰਵਾਏਗੀ ਪ੍ਰਵਾਸੀ ਭਾਰਤੀ ਮਿਲਣੀ: ਕੁਲਦੀਪ ਸਿੰਘ ਧਾਲੀਵਾਲ

Bunty

ਮੁੱਖ ਮੰਤਰੀ ਵੱਲੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਬੱਸਾਂ ਸ਼ੁਰੂ ਕਰਨ ਦਾ ਐਲਾਨ ਕਿਹਾ, ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟੀ ਗਈ

Bunty

ਐਡਵੋਕੇਟ ਮੁਕੇਸ਼ ਅਤੇ ਐਡਵੋਕੇਟ ਅੰਸਾਰ ਇੰਦੌਰੀ ਖ਼ਿਲਾਫ਼ ਯੂਏਪੀਏ ਤਹਿਤ ਮਾਮਲਾ ਦਰਜ

Bunty