India

ਹੁਣ 6 ਕਰੋੜ ਦੀਦੀਆਂ ਨੂੰ ਕਰੋੜਪਤੀ ਬਣਾਉਣ ਦਾ ਟੀਚਾ – ਸ਼ਿਵਰਾਜ ਸਿੰਘ ਚੌਹਾਨ

ਸ਼ਿਵਰਾਜ ਸਿੰਘ ਚੌਹਾਨ, ਭਾਰਤ ਦੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ।

ਨਵੀਂ ਦਿੱਲੀ – ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਟੀਚਾ ਦੇਸ਼ ਦੀਆਂ ਵੱਧ ਤੋਂ ਵੱਧ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ ਨੂੰ ‘ਲਖਪਤੀ ਦੀਦੀ’ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ 3.4 ਕਰੋੜ ਦੀਦੀਆਂ ਕਰੋੜਪਤੀ ਬਣ ਚੁੱਕੀਆਂ ਹਨ, ਜਦਕਿ ਅਗਲਾ ਟੀਚਾ 6 ਕਰੋੜ ਦੀਦੀਆਂ ਨੂੰ ਕਰੋੜਪਤੀ ਬਣਾਉਣਾ ਹੈ।

ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ ਹੋਏ ਰੱਖੜੀ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੌਹਾਨ ਨੇ ਦੇਸ਼ ਦੀਆਂ ਔਰਤਾਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰ ਭੈਣ ਖੁਸ਼, ਖੁਸ਼ਹਾਲ ਅਤੇ ਤਰੱਕੀ ਕਰਦੀ ਰਹੇ, ਇਹੀ ਉਨ੍ਹਾਂ ਦੀ ਕਾਮਨਾ ਹੈ। ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਕਲਪ ਹੈ ਕਿ ਦੇਸ਼ ਦੀ ਹਰ ਭੈਣ ਆਪਣੇ ਪੈਰਾਂ ‘ਤੇ ਖੜ੍ਹੀ ਹੋਵੇ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਬਣੇ। ਇਸੇ ਮਕਸਦ ਤਹਿਤ ਔਰਤਾਂ ਨੂੰ ਸਵੈ-ਰੁਜ਼ਗਾਰ ਅਤੇ ਆਮਦਨ ਦੇ ਮੌਕੇ ਦੇਣ ਲਈ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 3.4 ਕਰੋੜ ਔਰਤਾਂ ਦਾ ਕਰੋੜਪਤੀ ਬਣਨਾ ਇੱਕ ਵੱਡੀ ਉਪਲਬਧੀ ਹੈ, ਪਰ ਸਰਕਾਰ ਇੱਥੇ ਰੁਕਣਾ ਨਹੀਂ ਚਾਹੁੰਦੀ। ਹੁਣ 6 ਕਰੋੜ ਔਰਤਾਂ ਨੂੰ ਕਰੋੜਪਤੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਰੱਖੜੀ ਸੰਮੇਲਨ ਦੌਰਾਨ ਇਸ ਟੀਚੇ ਨੂੰ ਜਲਦੀ ਹਾਸਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਆਰਥਿਕ ਤਰੱਕੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਮਜ਼ਬੂਤ ਹੁੰਦੇ ਹਨ, ਸਗੋਂ ਪੂਰੇ ਸਮਾਜ ਅਤੇ ਦੇਸ਼ ਦੀ ਆਰਥਿਕਤਾ ਨੂੰ ਵੀ ਫਾਇਦਾ ਹੁੰਦਾ ਹੈ।ਚੌਹਾਨ ਨੇ ਇਸ ਮੌਕੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੁਨਰ ਅਤੇ ਸਮਰੱਥਾ ਦਾ ਪੂਰਾ ਇਸਤੇਮਾਲ ਕਰਨ ਅਤੇ ਸਰਕਾਰ ਵੱਲੋਂ ਮਿਲ ਰਹੇ ਮੌਕਿਆਂ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣਾ ਦੇਸ਼ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ। ਰੱਖੜੀ ਦੇ ਤਿਉਹਾਰ ਮੌਕੇ ਦਿੱਤੇ ਆਪਣੇ ਸੰਦੇਸ਼ ਵਿੱਚ ਚੌਹਾਨ ਨੇ ਕਿਹਾ ਕਿ ਹਰ ਭੈਣ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਵੇ ਅਤੇ ਉਹ ਲਗਾਤਾਰ ਅੱਗੇ ਵਧਦੀ ਰਹੇ। ਉਨ੍ਹਾਂ ਨੇ ਔਰਤਾਂ ਦੀ ਆਰਥਿਕ ਤਰੱਕੀ ਨੂੰ ਦੇਸ਼ ਦੇ ਵਿਕਾਸ ਨਾਲ ਜੋੜਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਯਤਨ ਜਾਰੀ ਰਹਿਣਗੇ।

Related posts

ਮੋਦੀ ਨੂੰ ਆਪਣਾ ਇਤਿਹਾਸ ਪਤਾ ਨਹੀਂ, ਸ਼ਿਆਮਾ ਪ੍ਰਸਾਦ ਮੁਖਰਜੀ ਨੇ ਮੁਸਲਿਮ ਲੀਗ ਨਾਲ ਗੱਠਜੋੜ ਕੀਤਾ ਸੀ: ਕਾਂਗਰਸ

Bunty

ਦੇਸ਼ ’ਚ ਭਿਆਨਕ ਗਰਮੀ ਕਾਰਨ 110 ਲੋਕਾਂ ਦੀ ਮੌਤ, 40 ਹਜ਼ਾਰ ਤੋਂ ਵਧੇਰੇ ਲੋਕ ਹੀਟਵੇਵ ਦਾ ਬਣੇ ਸ਼ਿਕਾਰ

Bunty

ਇੰਦੌਰ ਅਗਨੀਕਾਂਡ ਦਾ ਦੋਸ਼ੀ ਗ੍ਰਿਫ਼ਤਾਰ, ਟੀਵੀ ‘ਤੇ ਖਬਰ ਦੇਖ ਹੋਇਆ ਹੈਰਾਨ, ਕਿਹਾ- ਕਰ ਦਿੱਤਾ ਬਹੁਤ ਵੱਡਾ ਕਾਂਡ

Bunty