ArticlesBreaking NewsLatest NewsPunjab

ਇੱਕ ਦੇਸ਼, ਇੱਕ ਚੋਣ: ਕੀ ਇਹ ਲੋਕਤੰਤਰ ਦੀਆਂ ਬਿਮਾਰੀਆਂ ਦਾ ਇਲਾਜ ਹੈ ਜਾਂ ਇੱਕ-ਪਾਰਟੀ ਰਾਜ ਵੱਲ ਕਦਮ?

ਇੰਡੀਆ।

 

ਲੇਖਕ: ਗੁਰਮੀਤ ਸਿੰਘ ਪਲਾਹੀ।

ਸਿਆਸੀ ਦਲਾਂ ਵੱਲੋਂ ਬੇਹਿਸਾਬ ਚੋਣ ਖ਼ਰਚਵੋਟਰਾਂ ਨੂੰ ਲੁਭਾਉਣ ਲਈ ਨਕਦੀ ਤੇ ਮੁਫ਼ਤ ਰੇਵੜੀਆਂ ਦੀ ਵੰਡਰਾਜਨੀਤੀ ਦਾ ਅਪਰਾਧੀਕਰਨ ਅਤੇ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂਇਹ ਭਾਰਤੀ ਲੋਕਤੰਤਰ ਵਿੱਚ ਅਜਿਹੀਆਂ ਗੰਭੀਰ ਬਿਮਾਰੀਆਂ ਬਣ ਚੁੱਕੀਆਂ ਹਨਜਿਨ੍ਹਾਂ ਨੂੰ ਦੂਰ ਕਰਨਾ ਦਿਨ-ਪ੍ਰਤੀ-ਦਿਨ ਅਸੰਭਵ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਇਹ ਵੱਡਾ ਸਵਾਲ ਉੱਠਦਾ ਹੈ ਕਿ ਇੱਕ ਦੇਸ਼ਇੱਕ ਚੋਣ ਜੇਕਰ ਸਿਰਫ਼ ਇੱਕ ਚੋਣ ਕੈਲੰਡਰ ਬਦਲਣ ਦੀ ਕਵਾਇਦ ਹੈਤਾਂ ਕੀ ਇਹ ਬਿਮਾਰੀਆਂ ਆਪੇ-ਆਪ ਦੂਰ ਹੋ ਜਾਣਗੀਆਂ, ਜੋ ਲੋਕਤੰਤਰ ਨੂੰ ਘੁਣ ਵਾਂਗਰ ਖਾ ਰਹੀਆਂ ਹਨ।

ਦਰਅਸਲਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਮੌਜੂਦਾ ਸੱਤਾਧਾਰੀ ਧਿਰ ਦੀ ਸਿਆਸੀ ਮਨਸ਼ਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪਿਛਲੇ 12-13 ਸਾਲਾਂ ਤੋਂ ਦੇਸ਼ ਤੇ ਰਾਜ ਕਰ ਰਹੀ ਸੱਤਾਧਾਰੀ ਧਿਰ ਹਰ ਹੱਥਕੰਡਾ ਵਰਤ ਕੇ ਭਵਿੱਖ ਦੇ ਹਰ ਛੋਟੇ-ਵੱਡੇ ਚੋਣਵੇਂ ਦੌਰ ਤੇ ਆਪਣੀ ਪਕੜ ਬਣਾਈ ਰੱਖਣਾ ਚਾਹੁੰਦੀ ਹੈ। ਉਸ ਦਾ ਨਿਸ਼ਾਨਾ ਖੇਤਰੀ ਪਾਰਟੀਆਂ ਦੀ ਆਵਾਜ਼ ਨੂੰ ਦਬਾਉਣਾਵਿਰੋਧੀ ਧਿਰਾਂ ਦਾ ਅਸਰ ਖਤਮ ਕਰਨਾ ਅਤੇ ਦੇਸ਼ ਵਿੱਚ ਇੱਕ ਪਾਰਟੀ ਦਾ ਰਾਜ ਸਥਾਪਿਤ ਕਰਨਾ ਹੈ। ਉਸ ਵੱਲੋਂ ਏਕਾਤਮਕ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਕੇ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਅਤੇ ਸੰਘੀ ਵਿਵਸਥਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਵਾਇਦ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨਹੀਂਸਗੋਂ ਹੌਲੀ-ਹੌਲੀ ਇੱਕ-ਪੁਰਖੀ ਜਾਂ ਇੱਕ-ਪਾਰਟੀ ਡਿਕਟੇਟਰਸ਼ਿਪ ਵੱਲ ਵਧਣ ਦਾ ਸਬੱਬ ਬਣ ਰਹੀ ਹੈ।

ਸਰਕਾਰ ਇਸ ਖਾਸ ਏਜੰਡੇ ਅਤੇ ਸੀਮਾਬੰਦੀ ਵਰਗੇ ਦੂਰਗਾਮੀ ਪ੍ਰਭਾਵ ਵਾਲੇ ਕਾਨੂੰਨਾਂ ਨੂੰ ਆਪਣੇ ਹਿਸਾਬ ਨਾਲ ਲਾਗੂ ਕਰਨਾ ਚਾਹੁੰਦੀ ਹੈਪਰ ਸੰਸਦ ਵਿੱਚ 2/3 ਦੋ-ਤਿਹਾਈ ਬਹੁਮਤ ਨਾ ਹੋਣ ਕਰਕੇ ਉਸ ਨੂੰ ਅੜਚਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਹੋਰਨਾਂ ਪਾਰਟੀਆਂ ਨਾਲ ਜੋੜ-ਤੋੜ ਕਰਕੇ ਜਾਂ ਹੋਰ ਰਾਜਨੀਤਿਕ ਜੋੜ-ਤੋੜ ਲਗਾ ਕੇ ਇਸ ਬਿਲ ਨੂੰ ਪਾਸ ਕਰਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈਜੋ ਕਿ ਕਿਸੇ ਵੀ ਹਾਲਤ ਵਿੱਚ ਲੋਕ-ਹਿੱਤ ਵਿੱਚ ਨਹੀਂ ਹੈ।

ਜੇਕਰ ਸਰਕਾਰ ਲੋਕਤੰਤਰ ਦੀਆਂ ਅਸਲੀ ਬਿਮਾਰੀਆਂ ਨੂੰ ਦੂਰ ਕਰਨ ਲਈ ਸੰਜੀਦਾ ਹੁੰਦੀਤਾਂ ਚੋਣ ਸੁਧਾਰਾਂ ਦੀ ਸ਼ੁਰੂਆਤ ਅਪਰਾਧੀਆਂ ਨੂੰ ਰਾਜਨੀਤੀ ਤੋਂ ਬਾਹਰ ਕਰਨ ਨਾਲ ਹੁੰਦੀ। ਮੌਜੂਦਾ ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਸੰਸਦ ਵਿੱਚ ਵੱਡਾ ਦਾਅਵਾ ਕੀਤਾ ਸੀ ਕਿ ਅਪਰਾਧਿਕ ਮਾਮਲਿਆਂ ਵਿੱਚ ਲਿਪਤ ਸੰਸਦ ਮੈਂਬਰਾਂ ਦੇ ਕੇਸਾਂ ਦਾ ਤੇਜ਼ੀ ਨਾਲ ਨਿਪਟਾਰਾ ਕਰਕੇ ਉਨ੍ਹਾਂ ਨੂੰ ਸੰਸਦ ਵਿੱਚੋਂ ਬਾਹਰ ਕੀਤਾ ਜਾਵੇਗਾ। ਪਰ ਨਤੀਜਾ ਬਿਲਕੁਲ ਉਲਟ ਰਿਹਾ ਹੈ।

ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼ ਅਤੇ ਨੈਸ਼ਨਲ ਇਲੈਕਸ਼ਨ ਵਾਚ ਦੀਆਂ ਹਾਲੀਆ ਰਿਪੋਰਟਾਂ ਅਨੁਸਾਰਸੰਸਦ (ਲੋਕ ਸਭਾ) ਦੇ ਲਗਭਗ 45 ਫੀਸਦੀ ਚੁਣੇ ਹੋਏ ਮੈਂਬਰਾਂ ਤੇ ਅਪਰਾਧਿਕ ਮਾਮਲੇ ਦਰਜ ਹਨਜਿਨ੍ਹਾਂ ਵਿੱਚੋਂ ਕਈਆਂ ਉੱਤੇ ਗੰਭੀਰ ਧਾਰਾਵਾਂ ਹਨ। ਸਰਕਾਰ ਨੇ ਇਨ੍ਹਾਂ ਅਪਰਾਧਿਕ ਮਾਮਲਿਆਂ ਵਿੱਚ ਫਸੇ ਨੇਤਾਵਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਕੋਈ ਠੋਸ ਕਾਨੂੰਨ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।

ਇਸ ਤੋਂ ਇਲਾਵਾਲੋਕ ਸਭਾ ਵਿੱਚ ਇੱਕ ਦੇਸ਼-ਇੱਕ ਚੋਣ ਸਬੰਧੀ ਪੇਸ਼ ਕੀਤੇ ਗਏ ਸੰਵਿਧਾਨ (129ਵੀਂ ਸੋਧ) ਬਿਲ, 2024 ਦੀ ਸਮੀਖਿਆ ਕਰ ਰਹੀ 39-ਮੈਂਬਰੀ ਸੰਯੁਕਤ ਪਾਰਲੀਮੈਂਟ ਕਮੇਟੀ ਦੀਆਂ ਬੈਠਕਾਂ ਵਿੱਚ ਵੀ ਕਾਫੀ ਹੰਗਾਮਾ ਅਤੇ ਗੰਭੀਰ ਚਰਚਾ ਹੋ ਚੁੱਕੀ ਹੈ। ਕਈ ਮੀਟਿੰਗਾਂ ਦੌਰਾਨ ਸੰਵਿਧਾਨਕ ਮਾਹਰਾਂ ਨੇ ਇਸ ਬਿਲ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਹੈ। ਜੇਪੀਸੀ ਸਾਹਮਣੇ ਪੇਸ਼ ਹੁੰਦਿਆਂ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਠੋਸ ਦਲੀਲਾਂ ਨਾਲ ਇਸ ਪ੍ਰਸਤਾਵ ਨੂੰ “ਅਸੰਵਿਧਾਨਕ” ਅਤੇ “ਸੰਵਿਧਾਨਕ ਕੁਰੂਪਤਾ” ਕਰਾਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ 5 ਸਾਲ ਦੇ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਹੀ ਅਵਿਸ਼ਵਾਸ ਮਤੇ ਨਾਲ ਕੋਈ ਰਾਜ ਸਰਕਾਰ ਡਿੱਗ ਜਾਂਦੀ ਹੈਤਾਂ ਬਾਕੀ ਰਹਿੰਦੇ ਸਮੇਂ ਲਈ ਕੀ ਕੀਤਾ ਜਾਵੇਗਾਕੀ ਰਾਜਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਕਾਰਜਕਾਲ ਜ਼ਬਰਦਸਤੀ ਛੋਟਾ ਕਰ ਦਿੱਤਾ ਜਾਵੇਗਾ?

ਵਿਧੀ ਸੈਂਟਰ ਫ਼ਾਰ ਲੀਗਲ ਪਾਲਿਸੀ ਵਰਗੀਆਂ ਆਜ਼ਾਦ ਅਤੇ ਵੱਕਾਰੀ ਕਾਨੂੰਨੀ ਸੰਸਥਾਵਾਂ ਨੇ ਵੀ ਇਸ ਬਿਲ ਦੀਆਂ ਡੂੰਘੀਆਂ ਕਾਨੂੰਨੀ ਖਾਮੀਆਂ ਨੂੰ ਉਜਾਗਰ ਕੀਤਾ ਹੈ। ਸੰਸਥਾ ਅਨੁਸਾਰਰਾਜ ਵਿਧਾਨ ਸਭਾਵਾਂ ਦੇ ਕਾਰਜਕਾਲ ਨੂੰ ਕੇਂਦਰ ਦੇ ਹੁਕਮਾਂ ਨਾਲ ਛੋਟਾ ਜਾਂ ਵੱਡਾ ਕਰਨਾ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਅਤੇ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਜੇਕਰ ਵਿਚਕਾਰ ਹੀ ਕੋਈ ਰਾਜ ਸਰਕਾਰ ਡਿੱਗ ਜਾਂਦੀ ਹੈਤਾਂ ਬਾਕੀ ਬਚੇ ਸਮੇਂ ਲਈ ਚੁਣੇ ਹੋਏ ਨੁਮਾਇੰਦਿਆਂ ਦੇ ਅਧਿਕਾਰਾਂ ਨੂੰ ਸੀਮਤ ਕਰਨਾ ਜਾਂ ਉੱਥੇ ਜ਼ਬਰਦਸਤੀ ਰਾਸ਼ਟਰਪਤੀ ਸ਼ਾਸਨ ਠੋਸਣਾ ਲੋਕਤੰਤਰੀ ਜਨਾਦੇਸ਼ ਦਾ ਅਪਮਾਨ ਹੋਵੇਗਾ। ਇਸ ਤੋਂ ਇਲਾਵਾਸੰਵਿਧਾਨ ਦੀਆਂ ਕਈ ਮੂਲ ਧਾਰਾਵਾਂ (ਜਿਵੇਂ ਧਾਰਾ 83, 85, 172 ਅਤੇ 174) ਵਿੱਚ ਰੱਦੋ-ਬਦਲ ਕਰਨ ਲਈ ਘੱਟੋ-ਘੱਟ ਅੱਧੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਮਨਜ਼ੂਰੀ ਲਾਜ਼ਮੀ ਹੈਪਰ ਸਰਕਾਰ ਰਾਜਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਕੇ ਸੁਪਰੀਮ ਕੋਰਟ ਦੇ ਸੰਵਿਧਾਨਕ ਫ਼ੈਸਲਿਆਂ ਦੀ ਉਲੰਘਣਾ ਕਰ ਰਹੀ ਹੈ।

ਦੂਜੇ ਪਾਸੇਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਮੇਟੀ ਨੇ ਦੋ-ਚਰਣੀ ਚੋਣਾਂ ਦੀ ਸਿਫਾਰਸ਼ ਕੀਤੀ ਗਈ ਹੈਪਹਿਲਾਂ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਅਤੇ 100 ਦਿਨਾਂ ਦੇ ਅੰਦਰ ਨਗਰ ਨਿਗਮਾਂ ਤੇ ਪੰਚਾਇਤਾਂ ਦੀਆਂ ਚੋਣਾਂ। ਕਮੇਟੀ ਦਾ ਦਾਅਵਾ ਹੈ ਕਿ ਇਸ ਨਾਲ ਦੇਸ਼ ਭਰ ਵਿੱਚ ਇੱਕੋ ਹੀ ਵੋਟਰ ਸੂਚੀ ਹੋਵੇਗੀ ਅਤੇ ਖਜ਼ਾਨੇ ਦੇ ਪੈਸੇ ਦੀ ਬੱਚਤ ਹੋਵੇਗੀ। ਕਮੇਟੀ ਨੇ 20,000 ਤੋਂ ਵੱਧ ਸੁਝਾਅ ਪ੍ਰਾਪਤ ਹੋਣ ਦਾ ਦਾਅਵਾ ਵੀ ਕੀਤਾਪਰ ਆਲੋਚਕਾਂ ਅਨੁਸਾਰ ਇਹ ਸਮੁੱਚੀ ਪ੍ਰਕਿਰਿਆ ਵਿਆਪਕ ਜਨ-ਭਾਗੀਦਾਰੀ ਤੋਂ ਬਿਨਾਂ ਮਹਿਜ਼ ਇੱਕਤਰਫ਼ਾ ਰਹੀ।

ਪੈਸੇ ਦੀ ਬੱਚਤ ਦੇ ਦਾਅਵਿਆਂ ਦੇ ਉਲਟਪ੍ਰਸ਼ਾਸਨਿਕ ਅਤੇ ਅਮਲੀ ਤੌਰ ਤੇ ਵੀ ਇਹ ਪ੍ਰਸਤਾਵ ਕਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰਦਾ ਹੈ।

ਦੇਸ਼ ਭਰ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਕਰੋੜਾਂ ਦੀ ਗਿਣਤੀ ਵਿੱਚ ਨਵੀਆਂ ਈਵੀਐੱਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਲੋੜ ਪਵੇਗੀ। ਇਹਨਾਂ ਮਸ਼ੀਨਾਂ ਦੀ ਖਰੀਦਦਾਰੀ ਅਤੇ ਹਰ 15-20 ਸਾਲਾਂ ਬਾਅਦ ਇਹਨਾਂ ਨੂੰ ਬਦਲਣ ਉੱਤੇ ਸਰਕਾਰੀ ਖਜ਼ਾਨੇ ਤੇ ਅਰਬਾਂ ਰੁਪਏ ਦਾ ਵਾਧੂ ਬੋਝ ਪਵੇਗਾਜੋ ਬੱਚਤ ਦੇ ਦਾਅਵੇ ਨੂੰ ਨਕਾਰਦਾ ਹੈ।

ਇੱਕੋ ਸਮੇਂ ਪੂਰੇ ਦੇਸ਼ ਵਿੱਚ ਚੋਣਾਂ ਕਰਵਾਉਣ ਲਈ ਕੇਂਦਰੀ ਵੈਧਾਨਿਕ ਅਤੇ ਸੁਰੱਖਿਆ ਬਲਾਂ ਦੀ ਬਹੁਤ ਵੱਡੀ ਗਿਣਤੀ ਵਿੱਚ ਤੈਨਾਤੀ ਕਰਨੀ ਪਵੇਗੀ। ਇਸ ਨਾਲ ਦੇਸ਼ ਦੀਆਂ ਸਰਹੱਦਾਂ ਅਤੇ ਅੰਦਰੂਨੀ ਸੁਰੱਖਿਆ ਨਾਲ ਸਮਝੌਤਾ ਹੋਣ ਦਾ ਖਤਰਾ ਬਣਿਆ ਰਹੇਗਾ।

ਵੱਖ-ਵੱਖ ਸਮਿਆਂ ਤੇ ਹੁੰਦੀਆਂ ਚੋਣਾਂ ਸਰਕਾਰ ਨੂੰ ਆਮ ਜਨਤਾ ਅਤੇ ਸਥਾਨਕ ਮੁੱਦਿਆਂ ਪ੍ਰਤੀ ਲਗਾਤਾਰ ਜਵਾਬਦੇਹ ਰੱਖਦੀਆਂ ਹਨ। ਜੇਕਰ ਚੋਣਾਂ 5 ਸਾਲਾਂ ਵਿੱਚ ਸਿਰਫ਼ ਇੱਕ ਵਾਰ ਹੀ ਹੋਣਗੀਆਂਤਾਂ ਚੁਣੀਆਂ ਹੋਈਆਂ ਸਰਕਾਰਾਂ ਪੰਜ ਸਾਲਾਂ ਲਈ ਜਨਤਕ ਸਮੱਸਿਆਵਾਂ ਅਤੇ ਮਹਿੰਗਾਈ ਵਰਗੇ ਮੁੱਦਿਆਂ ਤੋਂ ਬੇਫ਼ਿਕਰ ਹੋ ਕੇ ਮਨਮਰਜ਼ੀ ਕਰਨ ਲੱਗ ਪੈਣਗੀਆਂ।

ਇਤਿਹਾਸਕ ਤੌਰ ਤੇ 1951-52 ਤੋਂ 1967 ਤੱਕ ਦੇਸ਼ ਵਿੱਚ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਹੁੰਦੀਆਂ ਸਨਪਰ 1960 ਦੇ ਦਹਾਕੇ ਦੇ ਅਖੀਰ ਵਿੱਚ ਕਈ ਰਾਜਾਂ ਵਿੱਚ ਸਰਕਾਰਾਂ ਦੇ ਭੰਗ ਹੋਣ ਨਾਲ ਇਹ ਸਿਲਸਿਲਾ ਟੁੱਟ ਗਿਆ ਸੀ। ਅੱਜ ਭਾਰਤ ਦੀ ਰਾਜਨੀਤਿਕ ਸਥਿਤੀ ਬਹੁਤ ਵੱਖਰੀ ਹੈ। ਰਾਸ਼ਟਰੀ ਚੋਣਾਂ ਦੇ ਮੁੱਦੇ (ਵਿਦੇਸ਼ ਨੀਤੀਰਾਸ਼ਟਰੀ ਸੁਰੱਖਿਆ) ਅਤੇ ਰਾਜਾਂ ਦੀਆਂ ਚੋਣਾਂ ਦੇ ਮੁੱਦੇ (ਸਥਾਨਕ ਵਿਕਾਸਰੋਜ਼ਗਾਰ) ਬਿਲਕੁਲ ਵੱਖਰੇ ਹੁੰਦੇ ਹਨ। ਇੱਕੋ ਸਮੇਂ ਚੋਣਾਂ ਕਰਵਾਉਣ ਨਾਲ ਰਾਸ਼ਟਰੀ ਮੁੱਦਿਆਂ ਦੀ ਲਹਿਰ ਹੇਠ ਖੇਤਰੀ ਪਾਰਟੀਆਂ ਅਤੇ ਸਥਾਨਕ ਸਮੱਸਿਆਵਾਂ ਦੱਬ ਕੇ ਰਹਿ ਜਾਣਗੀਆਂ।

ਇਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਿਆ ਸੁਧਾਰਾਂ ਦੀਆਂ ਗੱਲਾਂ ਕਰਨ ਲਈ ਜੈਨ-ਜ਼ੈੱਡ‘ ਦੇ ਬਿੱਲੇ ਤੇ ਕਾਨੂੰਨ ਤਾਂ ਬਣਾ ਦਿੱਤੇਪਰ ਸਿੱਖਿਆ ਦੇ ਵਿੱਚ ਸਹੀ ਢੰਗ ਨਾਲ ਜਿਹੜੀ ਤਬਦੀਲੀ ਲਿਆਉਣੀ ਸੀਉਹਦੀ ਕੋਈ ਗੱਲ ਨਹੀਂ ਕੀਤੀ। ਇਹ ਸੱਤਾਧਾਰੀ ਧਿਰ ਜਲਜੰਗਲ ਅਤੇ ਜ਼ਮੀਨ ਦੇ ਮੁੱਦਿਆਂ ਨੂੰ ਛੱਡੀ ਬੈਠੀ ਹੈ। ਯੇਲ ਯੂਨੀਵਰਸਿਟੀ ਦੇ ‘ਵਾਤਾਵਰਨ ਪ੍ਰਦਰਸ਼ਨ ਸੂਚਕਾਂਕ (ਈਪੀਆਈ) ਅਨੁਸਾਰ 180 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਹੇਠਲੇ 176ਵੇਂ ਦਰਜੇ ਉੱਤੇ ਹੈ। ਵੰਦੇ ਮਾਤਰਮ ਵਿੱਚ ਜਿਨ੍ਹਾਂ ਨਦੀਆਂਹਵਾਵਾਂ ਅਤੇ ਹਰਿਆਵਲ ਦਾ ਗੁਣਗਾਣ ਕੀਤਾ ਜਾਂਦਾ ਹੈਅੱਜ ਸਾਡੇ ਸ਼ਹਿਰਪਿੰਡ ਅਤੇ ਨਦੀਆਂ ਜ਼ਹਿਰੀਲੀਆਂ ਹੋ ਚੁੱਕੀਆਂ ਹਨ। ਉਸ ਪ੍ਰਤੀ ਸਰਕਾਰ ਕਦੇ ਵੀ ਸੰਜੀਦਾ ਨਹੀਂ।

ਮੌਜੂਦਾ ਸਰਕਾਰ ਐਕਸਪ੍ਰੈੱਸ-ਵੇਅ ਦੀ ਤੇਜ਼ ਰਫ਼ਤਾਰ ਦੇ ਨਾਲ-ਨਾਲ ਕਤਾਰ ਵਿੱਚ ਖੜ੍ਹੇ ਆਖਰੀ ਇਨਸਾਨ ਦਾ ਹੱਥ ਫੜਨਾ ਭੁੱਲ ਚੁੱਕੀ ਹੈ। ਦੇਸ਼ ਦੀ ਉਡਾਣ ਲਈ ਕਾਰਖਾਨਿਆਂ ਦੀ ਜਿੰਨੀ ਜ਼ਰੂਰਤ ਹੈਉਤਨੀ ਹੀ ਜ਼ਰੂਰਤ ਅੰਨਦਾਤਿਆਂ ਦੇ ਚਿਹਰਿਆਂ ਉੱਤੇ ਸਕੂਨ ਦੇਖਣ ਦੀ ਵੀ ਹੈ। ਚਮਕਦੇ ਬੁਨਿਆਦੀ ਢਾਂਚੇ ਅਤੇ ਲਹਿਲਹਾਉਂਦੇ ਖੇਤਾਂ ਦੇ ਵਿਚਕਾਰ ਦਾ ਮਾਨਵੀ ਸੰਤੁਲਨ ਹੀ ਇੱਕ ਨਿਆਂਪੂਰਵਕ ਅਤੇ ਤਾਕਤਵਰ ਭਾਰਤ ਦੀ ਨੀਂਹ ਮਜ਼ਬੂਤ ਕਰ ਸਕਦਾ ਹੈ। ਪਰ ਸਰਕਾਰ ਇਹਨਾਂ ਮਸਲਿਆਂ ਪ੍ਰਤੀ ਚੁੱਪ ਹੈ।

ਨਿਰਸੰਦੇਹਲੋਕਤੰਤਰ ਦੀ ਅਸਲੀ ਮਜ਼ਬੂਤੀ ਚੋਣਾਂ ਦੀ ਤਾਰੀਖ਼ ਜਾਂ ਕੈਲੰਡਰ ਬਦਲਣ ਨਾਲ ਨਹੀਂਸਗੋਂ ਰਾਜਨੀਤੀ ਵਿੱਚੋਂ ਧਨ-ਬਲ ਤੇ ਅਪਰਾਧ ਨੂੰ ਬਾਹਰ ਕੱਢਣਸੰਘੀ ਢਾਂਚੇ ਨੂੰ ਬਚਾਉਣਖੇਤਰੀ ਆਵਾਜ਼ਾਂ ਦਾ ਸਤਿਕਾਰ ਕਰਨ ਅਤੇ ਆਮ ਨਾਗਰਿਕ ਨੂੰ ਇਨਸਾਫ਼ ਦੇਣ ਨਾਲ ਹੀ ਸੰਭਵ ਹੈ। ਪਰ ਜਦੋਂ ਲੋਕ ਹਿੱਤਾਂ ਦੇ ਉਲਟ ਕਾਨੂੰਨ ਬਣਨਗੇਉਦੋਂ ਲੋਕਤੰਤਰ ਵੀ ਕਮਜ਼ੋਰ ਹੋਏਗਾ ਅਤੇ ਆਮ ਆਦਮੀ ਨਿਆਂ ਤੋਂ ਸੱਖਣਾ ਹੋਏਗਾ।

Related posts

ਆਸਟ੍ਰੇਲੀਅਨ ਬਜਟ 2022 ਸਬੰਧੀ ਸਕੌਟ ਮੌਰਿਸਨ ਦੀ ਰਾਇ !

admin

ਅੰਮ੍ਰਿਤਸਰ ‘ਚ ਪਹਿਲੀ ਵਾਰ ਇਕ ਔਰਤ ਨੇ ਚਾਰ ਬੱਚਿਆਂ ਨੂੰ ਇਕੋ ਸਮੇ ਦਿੱਤਾ ਜਨਮ ਪੈਦਾ ਹੋਏ ਬੱਚਿਆਂ ‘ਚ ਦੋ ਲੜਕੇ ਤੇ ਦੋ ਲੜਕੀਆਂ

Bunty

ਸਿਆਸਤ ਵਿੱਚ ਜਵਾਬਦੇਹੀ, ਨੈਤਿਕਤਾ ਅਤੇ ਆਦਰਸ਼ਾਂ ਦਾ ਘਾਣ

admin