ਮਾਨਸਾ – ਸਥਾਨਕ ਸੈਂਟਰ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਆਉਣ ਵਾਲੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਪਾਰਕ ਵਿੱਚ ਬੈਠਣ ਲਈ ਵਧੀਆ ਕਿਸਮ ਦੇ ਬੈਂਚ ਲਗਾਏ ਜਾਣ। ਲੋਕਾਂ ਦੀ ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਾਰਕ ਕਮੇਟੀ ਵੱਲੋਂ 24 ਨਵੇਂ ਬੈਂਚ ਲਗਾਏ ਗਏ ਹਨ।
ਸਰਪੰਚ ਮੇਜਰ ਸਿੰਘ ਗਿੱਲ ਦੀ ਅਗਵਾਈ ਹੇਠ ਸਮੁੱਚੀ ਪਾਰਕ ਕਮੇਟੀ ਨੇ ਇਹ ਮੰਗ ਬੀਬੀ ਹਰਸਿਮਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ ਹਲਕਾ ਬਠਿੰਡਾ, ਕੋਲ ਰੱਖੀ। ਬੀਬੀ ਹਰਸਿਮਰਤ ਕੌਰ ਬਾਦਲ ਨੇ ਕਮੇਟੀ ਦੀ ਮੰਗ ਨੂੰ ਸਵੀਕਾਰ ਕਰਦਿਆਂ 1 ਲੱਖ ਰੁਪਏ ਦੀ ਲਾਗਤ ਨਾਲ 24 ਵਧੀਆ ਕਿਸਮ ਦੇ ਬੈਂਚ ਪਾਰਕ ਨੂੰ ਮੁਹੱਈਆ ਕਰਵਾਏ।
ਪਾਰਕ ਵਿੱਚ ਨਵੇਂ ਬੈਂਚ ਲੱਗਣ ਨਾਲ ਸਵੇਰੇ-ਸ਼ਾਮ ਸੈਰ ਕਰਨ ਅਤੇ ਪਾਰਕ ਵਿੱਚ ਸਮਾਂ ਬਿਤਾਉਣ ਲਈ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਸਥਾਨਕ ਲੋਕਾਂ ਨੇ ਨਵੇਂ ਬੈਂਚ ਲਗਾਉਣ ਦੇ ਕੰਮ ਦੀ ਸ਼ਲਾਘਾ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਪਾਰਕ ਕਮੇਟੀ ਦਾ ਧੰਨਵਾਦ ਕੀਤਾ।
ਪਾਰਕ ਕਮੇਟੀ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪਾਰਕ ਦੀ ਸਾਂਭ-ਸੰਭਾਲ ਵਿੱਚ ਸਹਿਯੋਗ ਦੇਣ ਅਤੇ ਇਸ ਨੂੰ ਹੋਰ ਸੁੰਦਰ ਬਣਾਉਣ ਲਈ ਕਮੇਟੀ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ।
