Breaking NewsLatest NewsPunjab

ਗੁਰਦੁਆਰਾ ਸੁਧਾਰ ਲਹਿਰ 2 ਤਹਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਗਈ ਅਰਦਾਸ

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਗੁਰਦੁਆਰਾ ਸੁਧਾਰ ਲਹਿਰ 2 ਤਹਿਤ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿੱਚ ਅਰਦਾਸ ਕੀਤੀ ਗਈ।

ਸ੍ਰੀ ਅਨੰਦਪੁਰ ਸਾਹਿਬ – ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਸ਼ੁਰੂ ਕੀਤੀ ਗਈ ਗੁਰਦੁਆਰਾ ਸੁਧਾਰ ਲਹਿਰ 2 ਤਹਿਤ ਜੋ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਨ ਦਾ ਸਿਲਸਿਲਾ ਆਰੰਭ ਕੀਤਾ ਸੀ, ਉਸ ਮੁਤਾਬਕ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿੱਚ ਅਰਦਾਸ ਕੀਤੀ ਗਈ। ਕਿਉਂਕਿ ਇਹ ਘਿਨਾਉਣਾ ਕਾਂਡ ਇਸੇ ਪਵਿੱਤਰ ਅਸਥਾਨ ‘ਤੇ ਵਾਪਰਿਆ ਸੀ। ਜਿਲ੍ਹਾ ਰੋਪੜ ਦੇ ਪ੍ਰਧਾਨ ਸ ਗੁਰਮੀਤ ਸਿੰਘ ਮਕੜੌਨਾ ਅਤੇ ਮੁਹਾਲੀ ਦੇ ਪ੍ਰਧਾਨ ਸ ਜੋਰਾ ਸਿੰਘ ਚੱਪੜਚਿੜੀ ਦੀ ਅਗਵਾਈ ਹੇਠ ਵੱਡਾ ਜਥਾ ਸ੍ਰੀ ਆਨੰਦਪੁਰ ਸਾਹਿਬ ਪਹੁੰਚਿਆ।

ਇਸ ਜਥੇ ਵਿੱਚ ਸ਼ਾਮਲ ਪਾਰਟੀ ਦੇ ਜਨਰਲ ਸਕੱਤਰ ਸ ਹਰਬੰਸ ਸਿੰਘ ਕੰਧੋਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇਕ ਬਹੁਤ ਹੀ ਘਿਨਾਉਣੀ ਸਾਜਿਸ਼ ਰਚੀ ਗਈ ਜਿਸ ਦਾ ਮਕਸਦ ਦੋ ਦਸੰਬਰ ਦੇ ਹੁਕਮਨਾਮਿਆ ਵਿੱਚ ਸ਼ਾਮਲ ਸਿੰਘ ਸਹਿਬਾਨ ਦੀ ਕਿਰਦਾਰਕੁਸ਼ੀ ਕਰਨਾ ਸੀ। ਇਹ ਇਕ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਅਤੇ ਆਜਾਦ ਹਸਤੀ ਤੇ ਹਮਲਾ ਸੀ ਜਿਸ ਦੇ ਦੋਸ਼ੀਆਂ ਨੂੰ ਨੰਗਾ ਕਰਕੇ ਮਿਸਾਲੀ ਸਜਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਮੁੜ ਕੇ ਕੋਈ ਛੋਟੀ ਸੋਚ ਵਾਲਾ ਸਨਕੀ ਆਦਮੀ ਅਜਿਹੀ ਜੁਰਅਤ ਨਾ ਕਰ ਸਕੇ। ਸ ਕੰਧੋਲਾ ਨੇ ਦੱਸਿਆ ਕਿ ਅਸੀਂ ਗੁਰੂ ਪਾਤਸ਼ਾਹ ਅੱਗੇ ਵੀ ਇਹੋ ਅਰਦਾਸ ਕੀਤੀ ਹੈ ਕਿ ਹੇ ਸੱਚੇ ਪਾਤਸ਼ਾਹ! ਰਾਜਨੀਤਿਕ ਲਾਹਾ ਲੈਣ ਵਾਸਤੇ ਤੇਰੇ ਤਖਤਾਂ ਦੀ ਸ਼ਾਨ ਰੋਲਣ ਵਾਲਿਆਂ ਦਾ ਮੂੰਹ ਦੋਹੀਂ ਜਹਾਨੀ ਕਾਲਾ ਹੋਵੇ। ਸਾਨੂੰ ਪੂਰੀ ਉਮੀਦ ਹੈ ਕਿ ਬਾਜਾਂ ਵਾਲੇ ਸਤਿਗੁਰੂ ਆਪਣੇ ਪੰਥ ਦੀ ਅਰਦਾਸ ਜਰੂਰ ਸੁਣਨਗੇ। ਸ ਕੰਧੋਲਾ ਨੇ ਸਰਕਾਰੀ ਧਿਰ ਉੱਤੇ ਵੀ ਦੋਸ਼ ਲਾਇਆ ਕਿ ਉਹਨਾਂ ਦਾ ਬੁਲਾਰਾ ਨਿੱਤ ਦਿਨ ਪ੍ਰੈੱਸ ਵਿੱਚ ਆਣ ਕੇ ਸਿਰਫ  ਸਵਾਦ ਲੈਣ ਲਈ ਇਲਜ਼ਾਮ ਦਰਾਜੀ ਕਰ ਰਿਹਾ ਹੈ। ਜਦਕਿ ਸਾਡੀ ਪਾਰਟੀ ਦੇ ਆਗੂ ਮੁੱਖ ਮੰਤਰੀ, ਗਵਰਨਰ ਅਤੇ ਡੀ ਜੀ ਪੀ ਨੂੰ ਮਿਲ ਕੇ ਸਿੱਟ ਰਾਹੀਂ ਨਿਰਪੱਖ ਜਾਂਚ ਬਾਰੇ ਕਹਿ ਚੁੱਕੇ ਹਨ ਜਿਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ।

ਇਸ ਜਥੇ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਵਾਲੇ ਉਪਰੋਕਤ ਆਗੂਆਂ ਤੋਂ ਇਲਾਵਾ ਸ ਪ੍ਰੀਤਮ ਸਿੰਘ ਸਲੋਮਾਜਰਾ, ਸ ਅਮਰਜੀਤ ਸਿੰਘ ਢਿੱਲੋਂ, ਸ ਤੇਜਪਾਲ ਸਿੰਘ ਸਿੱਧੂ, ਜਥੇਦਾਰ ਨਿਰਭੈ ਸਿੰਘ ਚਮਕੌਰ ਸਾਹਿਬ, ਬਾਬਾ ਹਰਦੀਪ ਸਿੰਘ ਰੋਪੜ, ਸ ਸੁਖਵਿੰਦਰ ਸਿੰਘ ਮੁੰਡੀਆ, ਸ ਜਗਵਿੰਦਰ ਸਿੰਘ ਜੱਗੀ ਪ੍ਰਧਾਨ ਯੂਥ ਵਿੰਗ ਰੋਪੜ, ਸ ਹਰਜਿੰਦਰ ਸਿੰਘ ਰੰਗੀਆਂ, ਪ੍ਰਿੰਸੀਪਲ ਮੋਹਣ ਸਿੰਘ, ਸ ਰਜਿੰਦਰ ਸਿੰਘ ਦੁੱਗਰੀ, ਪ੍ਰਿੰਸੀਪਲ ਜਗਦੀਪ ਸਿੰਘ ਮਾਵੀ, ਸ ਭਾਗ ਸਿੰਘ SC ਵਿੰਗ ਮੋਹਾਲੀ, ਸ ਕੁਲਵੰਤ ਸਿੰਘ ਭੁਰੜੇ, ਸ ਸ਼ੇਰ ਸਿੰਘ ਸੰਧੂ ਮੋਰਿੰਡਾ, ਸ ਗੁਰਦਰਸ਼ਨ ਸਿੰਘ ਅਰਨੋਲੀ, ਸ ਮਲਕੀਤ ਸਿੰਘ ਛੱਜਾ, ਸ ਹਰਜਿੰਦਰ ਸਿੰਘ ਕੁਲਗਰਾਂ, ਮਾਸਟਰ ਜਗਮੋਹਣ ਸਿੰਘ ਨੁਰਪੁਰ ਬੇਦੀ, ਸ ਗੁਰਬਖਸ ਸਿੰਘ ਭੁੱਲਰ, ਸ ਪਰਵਿੰਦਰਪਾਲ ਸਿੰਘ ਢੋਲਣਮਾਜਰਾ, ਸ ਗੁਰਚਰਨ ਸਿੰਘ ਮੁੰਡੀਆ, ਸ ਗੁਰਦੇਵ ਸਿੰਘ ਸਰਪੰਚ ਦੁੱਮਣਾ, ਸ ਸੁਰਿੰਦਰ ਸਿੰਘ ਮੋਰਿੰਡਾ, ਸ ਹਰਜਿੰਦਰ ਸਿੰਘ ਦੁੱਮਣਾ, ਸ ਹਰਜਿੰਦਰ ਸਿੰਘ ਮੋਰਿੰਡਾ, ਸ ਸੇਵਾ ਸਿੰਘ ਮੁੰਡੀਆ, ਸ ਪਰਮਿੰਦਰ ਸਿੰਘ ਭਿਊਰਾ, ਠੇਕੇਦਾਰ ਜਗਤਾਰ ਸਿੰਘ ਸੁਰਤਾਪੁਰ, ਸ ਸੋਹਣ ਸਿੰਘ ਦੁੱਮਣਾ, ਸ ਭਜਨ ਸਿੰਘ ਸ਼ੇਰਗਿੱਲ, ਸ ਜਗਜੀਤ ਸਿੰਘ ਗਿੱਲ, ਸ ਹਰਨਾਮ ਸਿੰਘ ਕੀੜੀ, ਸ ਭੁਪਿੰਦਰ ਸਿੰਘ ਬਜਰੂੜ ਸਮੇਤ ਭਾਰੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ ਜੋ ਇਸ ਜਥੇ ਵਿੱਚ ਸ਼ਾਮਲ ਸਨ।

Related posts

ਪਿਛਲੇ ਦੋ ਸਾਲਾਂ ਵਿੱਚ ਭਾਜਪਾ ਦੀ ਘਟੀਆ ਰਾਜਨੀਤੀ ਦਾ ਇੱਕ ਹੀ ਉਦੇਸ਼ ਹੈ, ਪੰਜਾਬ ਦੇ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣਾ: ਨੀਲ ਗਰਗ

Bunty

ਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾ

Bunty

ਹੜ੍ਹਾਂ ਪੀੜ੍ਹਤਾਂ ਲਈ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵੱਡੇ ਐਲਾਨ !

admin