ArticlesAustralia & New ZealandBreaking NewsLatest News

ਸੰਸਦ ਮੈਂਬਰ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਲਿਥਗੋ ਦਾ ਵਿਅਕਤੀ ਗ੍ਰਿਫ਼ਤਾਰ

ਫੈਡਰਲ ਸੰਸਦ ਮੈਂਬਰ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਦੇ ਦੋਸ਼ ਹੇਠ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਸਿਡਨੀ – ਨਿਊ ਸਾਊਥ ਵੇਲਜ਼ ਦੇ ਲਿਥਗੋ ਸ਼ਹਿਰ ਦੇ ਇੱਕ 39 ਸਾਲਾ ਵਿਅਕਤੀ ਨੂੰ ਫੈਡਰਲ ਸੰਸਦ ਮੈਂਬਰ ਨੂੰ ਸੋਸ਼ਲ ਮੀਡੀਆ ਰਾਹੀਂ ਕਥਿਤ ਧਮਕੀ ਦੇਣ ਅਤੇ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਮੁਤਾਬਕ, ਸਤੰਬਰ 2026 ਵਿੱਚ ਇੱਕ ਸੰਸਦ ਮੈਂਬਰ ਨੂੰ ਔਨਲਾਈਨ ਧਮਕੀ ਦਿੱਤੇ ਜਾਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਮੰਗਲਵਾਰ, 27 ਅਕਤੂਬਰ ਨੂੰ ਪੁਲਿਸ ਨੇ ਲਿਥਗੋ ਸਥਿਤ ਇੱਕ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਇੱਕ ਮੋਬਾਈਲ ਫੋਨ, ਲਗਭਗ ਇੱਕ ਗ੍ਰਾਮ ਚਿੱਟੇ ਰੰਗ ਦਾ ਕ੍ਰਿਸਟਲ ਵਰਗਾ ਪਦਾਰਥ, ਜਿਸ ਨੂੰ ਪੁਲਿਸ ਨੇ ਨਿਯੰਤਰਿਤ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਜਤਾਇਆ ਹੈ, ਅਤੇ ਨਸ਼ਿਆਂ ਨਾਲ ਸਬੰਧਤ ਹੋਰ ਸਾਮਾਨ ਬਰਾਮਦ ਕੀਤਾ ਗਿਆ। ਵਿਅਕਤੀ ’ਤੇ ਸੰਚਾਰ ਸੇਵਾ ਦੀ ਵਰਤੋਂ ਕਰਕੇ ਧਮਕਾਉਣ ਜਾਂ ਪਰੇਸ਼ਾਨ ਕਰਨ ਅਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਲਗਾਏ ਗਏ ਹਨ।

ਇਹਨਾਂ ਮਾਮਲਿਆਂ ਦੇ ਵਿੱਚ ਪਹਿਲੇ ਦੋਸ਼ ਲਈ ਵੱਧ ਤੋਂ ਵੱਧ ਪੰਜ ਸਾਲ ਅਤੇ ਦੂਜੇ ਦੋਸ਼ ਲਈ ਵੱਧ ਤੋਂ ਵੱਧ ਦੋ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੂੰ 29 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। AFP ਮੁਤਾਬਕ, ਕੌਮੀ ਸੁਰੱਖਿਆ ਜਾਂਚ ਟੀਮਾਂ ਦਾ ਮਕਸਦ ਆਸਟ੍ਰੇਲੀਆ ਦੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਅਤੇ ਗਰੁੱਪਾਂ ਦੀ ਜਾਂਚ ਕਰਨਾ ਹੈ।

Related posts

ਪ੍ਰਦੂਸ਼ਣ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ ?

admin

ਆਟੋ-ਰਿਕਸ਼ਾ ਅਤੇ ਟੈਕਸੀ ਡਰਾਈਵਰਾਂ ਨੂੰ ਮਰਾਠੀ ਸਿੱਖਣ ਲਈ 365 ਦਿਨਾਂ ਦਾ ਸਮਾਂ

admin

ਭਾਰਤੀ ਸੰਵਿਧਾਨ ਦੀ ਧਾਰਾ 142 ਕੀ ਹੈ ਜਿਸਨੂੰ ਉਪ-ਰਾਸ਼ਟਰਪਤੀ ਨੇ ‘ਪ੍ਰਮਾਣੂ ਮਿਜ਼ਾਈਲ’ ਕਿਹਾ ?

admin