CultureArticlesAustralia & New ZealandBreaking NewsLatest News

ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਵਲੋਂ ਦੀਵਾਲੀ ਦੀਆਂ ਮੁਬਾਰਕਾਂ

ਡਾ. ਐਨ ਐਲੀ ਆਸਟ੍ਰੇਲੀਆ ਦੇ ਛੋਟੇ ਕਾਰੋਬਾਰ, ਅੰਤਰਰਾਸ਼ਟਰੀ ਵਿਕਾਸ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ।

ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਵੱਲੋਂ ਸੰਦੇਸ਼ 

ਦੀਵਾਲੀ ਦੀਆਂ ਮੁਬਾਰਕਾਂ !

ਹਰ ਸਾਲ ਦੀਵਾਲੀ ਦਾ ਤਿਉਹਾਰ ਪਰਿਵਾਰਾਂ, ਦੋਸਤਾਂ ਅਤੇ ਭਾਈਚਾਰਿਆਂ ਨੂੰ ਰੌਸ਼ਨੀ, ਉਮੀਦ ਅਤੇ ਨਵੀਆਂ ਸ਼ੁਰੂਆਤਾਂ ਦੀ ਖੁਸ਼ੀ ਮਨਾਉਣ ਲਈ ਇਕੱਠਾ ਕਰਦਾ ਹੈ।

ਜਦੋਂ ਪਰਿਵਾਰ ਆਪਣੇ ਘਰਾਂ ਵਿੱਚ ਦੀਵੇ ਜਗਾਉਂਦੇ ਹਨ ਅਤੇ ਲੋਕ ਮਿਲ ਕੇ ਦੀਵਾਲੀ ਮਨਾਉਂਦੇ ਹਨ, ਤਾਂ ਇਹ ਤਿਉਹਾਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਔਖੇ ਤੋਂ ਔਖੇ ਸਮੇਂ ਵਿੱਚ ਵੀ ਉਮੀਦ ਦੀ ਕਿਰਨ ਹਮੇਸ਼ਾ ਮੌਜੂਦ ਹੁੰਦੀ ਹੈ। ਚੰਗਿਆਈ ਦੀ ਬੁਰਾਈ ਉੱਤੇ ਜਿੱਤ ਹੋ ਸਕਦੀ ਹੈ ਅਤੇ ਜਦੋਂ ਅਸੀਂ ਆਪਣੀਆਂ ਖੁਸ਼ੀਆਂ ਤੇ ਰੌਸ਼ਨੀ ਦੂਜਿਆਂ ਨਾਲ ਸਾਂਝੀ ਕਰਦੇ ਹਾਂ, ਤਾਂ ਇਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ।

ਆਸਟ੍ਰੇਲੀਆ ਭਰ ਵਿੱਚ ਦੀਵਾਲੀ ਹੁਣ ਸਾਡੇ ਬਹੁ-ਸੱਭਿਆਚਾਰਕ ਸਮਾਜ ਦਾ ਇੱਕ ਖਾਸ ਅਤੇ ਪਿਆਰਾ ਹਿੱਸਾ ਬਣ ਗਈ ਹੈ। ਇਹ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਇਕੱਠੇ ਹੋਣ, ਆਪਣੀਆਂ ਰਵਾਇਤਾਂ ਨੂੰ ਯਾਦ ਕਰਨ ਅਤੇ ਇਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਖਾਸ ਮੌਕਾ ਹੈ।

ਦੀਵਾਲੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਆਸਟ੍ਰੇਲੀਆ ਦਾ ਬਹੁ-ਸੱਭਿਆਚਾਰਕ ਸਮਾਜ ਸਿਰਫ਼ ਵੱਖ-ਵੱਖ ਦੇਸ਼ਾਂ ਤੋਂ ਲਿਆਂਦੀਆਂ ਰਵਾਇਤਾਂ ਅਤੇ ਸੱਭਿਆਚਾਰਾਂ ਤੱਕ ਹੀ ਸੀਮਤ ਨਹੀਂ ਹੈ। ਇਸ ਦਾ ਮਤਲਬ ਹੈ ਕਿ ਅਸੀਂ ਸਾਰੇ ਮਿਲ ਕੇ ਕਿਹੋ ਜਿਹਾ ਸਮਾਜ ਬਣਾਉਂਦੇ ਹਾਂ, ਕਿਵੇਂ ਦੋਸਤੀਆਂ ਪੈਦਾ ਕਰਦੇ ਹਾਂ, ਆਪਣੇ ਗੁਆਂਢੀਆਂ ਦਾ ਖਿਆਲ ਰੱਖਦੇ ਹਾਂ ਅਤੇ ਇੱਕ-ਦੂਜੇ ਨੂੰ ਆਪਣਾਪਣ ਮਹਿਸੂਸ ਕਰਵਾਉਂਦੇ ਹਾਂ।

ਮੇਰੀ ਕਾਮਨਾ ਹੈ ਕਿ ਇਹ ਦੀਵਾਲੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀਆਂ ਲੈ ਕੇ ਆਵੇ। ਉਮੀਦ ਹੈ ਕਿ ਇਹ ਤਿਉਹਾਰ ਪਿਆਰ, ਆਪਸੀ ਸਾਂਝ, ਖੁੱਲ੍ਹੇ ਦਿਲ ਅਤੇ ਮਿਲਵਰਤਣ ਨਾਲ ਭਰਿਆ ਹੋਵੇ। ਦੀਵਾਲੀ ਦੀ ਇਹ ਰੌਸ਼ਨੀ ਆਉਣ ਵਾਲੇ ਸਾਲ ਵਿੱਚ ਵੀ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਉਮੀਦ, ਏਕਤਾ ਅਤੇ ਚੰਗੇ ਭਵਿੱਖ ਦੀ ਆਸ ਜਗਾਉਂਦੀ ਰਹੇ।

ਆਪ ਸਭ ਨੂੰ ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ !

ਡਾ. ਐਨ ਐਲੀ, ਮੈਂਬਰ ਪਾਰਲੀਮੈਂਟ

  • ਛੋਟੇ ਕਾਰੋਬਾਰ ਮੰਤਰੀ
  • ਅੰਤਰਰਾਸ਼ਟਰੀ ਵਿਕਾਸ ਮੰਤਰੀ
  • ਬਹੁ-ਸੱਭਿਆਚਾਰਕ ਮਾਮਲਿਆਂ ਦੇ ਮੰਤਰੀ

Related posts

ਮਜਦੂਰਾਂ ਦੇ ਵੱਡੇ ਕਾਫਲਿਆਂ ‘ਚ ਪੈਦਲ ਜਾਣ ਲਈ ਜ਼ਿੰਮੇਵਾਰ ਕੌਣ?

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin

ਆਮਦਨ ਕਰ ਪੋਰਟਲ ਦੀਆਂ ਖਾਮੀਆਂ ਦੂਰ ਨਾ ਹੋਣ ‘ਤੇ ਸਰਕਾਰ ਸਖ਼ਤ

Bunty