Health & FitnessAustralia & New ZealandBreaking NewsLatest News

ਅਪਾਹਜ ਵਿਅਕਤੀਆਂ ਦੀ ਅਗਵਾਈ, ਸਮਾਨਤਾ ਅਤੇ ਅਧਿਕਾਰਾਂ ਲਈ ਕੰਮ ਕਰਨ ਵਾਲਿਆਂ ਨੂੰ ਮਿਲੇਗੀ ਰਾਸ਼ਟਰੀ ਪਛਾਣ

ਮਾਈਕਾ ਫਿਲਿਪਸ, ਜਿਸਨੂੰ ਗਰੀਨ ਵਜੋਂ ਵੀ ਜਾਣਿਆ ਜਾਂਦਾ ਹੈ।

ਕੈਨਬਰਾ – ਆਸਟ੍ਰੇਲੀਆ ਵਿੱਚ ਅਪਾਹਜ ਲੋਕਾਂ ਦੇ ਅਧਿਕਾਰਾਂ, ਸਮਾਨਤਾ ਅਤੇ ਸਮਾਜਿਕ ਸ਼ਮੂਲੀਅਤ ਲਈ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ National Awards for Disability Leadership ਦੇ 2026 ਦੇ ਫਾਈਨਲਿਸਟਾਂ ਦਾ ਐਲਾਨ ਕੀਤਾ ਗਿਆ ਹੈ।

ਇਸ ਵਾਰ ਸੱਤ ਸ਼੍ਰੇਣੀਆਂ ਵਿੱਚ ਕੁੱਲ 19 ਫਾਈਨਲਿਸਟ ਚੁਣੇ ਗਏ ਹਨ। ਇਨ੍ਹਾਂ ਵਿੱਚ ਅਜਿਹੇ ਲੋਕ ਸ਼ਾਮਲ ਹਨ ਜੋ ਡਿਜੀਟਲ ਤਕਨੀਕ ਤੱਕ ਅਪਾਹਜ ਲੋਕਾਂ ਦੀ ਪਹੁੰਚ ਵਧਾ ਰਹੇ ਹਨ, First Nations ਭਾਈਚਾਰੇ ਵਿੱਚ ਸਥਾਨਕ ਭਾਸ਼ਾ ਦੀ ਸਿੱਖਿਆ ਨੂੰ ਆਸਾਨ ਬਣਾ ਰਹੇ ਹਨ ਅਤੇ ਕਲਾ ਰਾਹੀਂ ਅਪਾਹਜ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਲੋਕਾਂ ਸਾਹਮਣੇ ਲਿਆ ਰਹੇ ਹਨ। ਕੁਝ ਫਾਈਨਲਿਸਟਾਂ ਨੇ ਅਪਾਹਜ ਲੋਕਾਂ ਲਈ ਆਵਾਜਾਈ ਅਤੇ ਡਰਾਈਵਿੰਗ ਦੀਆਂ ਸਹੂਲਤਾਂ ਬਿਹਤਰ ਬਣਾਉਣ ਲਈ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕਾਰਪੋਰੇਟ ਕੰਪਨੀਆਂ ਵਿੱਚ ਅਪਾਹਜ ਕਰਮਚਾਰੀਆਂ ਦੀ ਬਰਾਬਰ ਭਾਗੀਦਾਰੀ ਅਤੇ ਕਾਰਜ ਸਥਾਨਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਵਾਲੇ ਆਗੂ ਵੀ ਸ਼ਾਮਲ ਹਨ।

ਸੱਤ ਪੁਰਸਕਾਰ ਸ਼੍ਰੇਣੀਆਂ

  • The Arts
  • Change Making
  • Rights Activism
  • Innovation
  • Social Impact
  • Inclusion
  • Lesley Hall Award for Lifetime Achievement

ਇਨ੍ਹਾਂ ਪੁਰਸਕਾਰਾਂ ਦੀ ਇੱਕ ਖ਼ਾਸ ਗੱਲ ਇਹ ਹੈ ਕਿ ਇਹ ਪੂਰੀ ਤਰ੍ਹਾਂ ਅਪਾਹਜ ਵਿਅਕਤੀਆਂ ਦੀ ਮਲਕੀਅਤ ਅਤੇ ਪ੍ਰਬੰਧ ਹੇਠ ਚਲਾਏ ਜਾਂਦੇ ਹਨ। ਸਾਰੇ ਨਾਮਜ਼ਦ ਵਿਅਕਤੀ ਅਪਾਹਜ ਹਨ ਅਤੇ ਪੁਰਸਕਾਰਾਂ ਨਾਲ ਜੁੜੇ ਸਾਰੇ ਪ੍ਰਬੰਧਕ ਵੀ ਅਪਾਹਜ ਭਾਈਚਾਰੇ ਨਾਲ ਸਬੰਧਤ ਹਨ। ਇਨ੍ਹਾਂ ਐਵਾਰਡਾਂ ਦਾ ਮਕਸਦ ਅਪਾਹਜ ਲੋਕਾਂ ਵੱਲੋਂ ਆਪਣੇ ਅਧਿਕਾਰਾਂ, ਸਮਾਨਤਾ ਅਤੇ ਸਮਾਜ ਵਿੱਚ ਬਰਾਬਰ ਹਿੱਸੇਦਾਰੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਾਨਤਾ ਦੇਣਾ ਹੈ।

Related posts

ਸਿਆਸੀ ਪਾਰਟੀਆਂ ਖ਼ੁਦ ਵਿਗਾੜ ਰਹੀਆਂ ਮਾਹੌਲ : ਰਾਜੇਵਾਲ

Bunty

ਸੂਬਿਆਂ ’ਚ ਅੰਦਰੂਨੀ ਘਮਾਸਾਨ ਬਣਿਆ ਕਾਂਗਰਸ ਲੀਡਰਸ਼ਿਪ ਲਈ ਚੁਣੌਤੀ

Bunty

ਮੈਲਬੌਰਨ – ਅਮਰੀਕਾ ਫਲਾਈਟ ‘ਚ ਅਟੈਂਡੈਂਟ ਨੂੰ ਵੱਢਣ ਅਤੇ ਫਲਾਈਟ ‘ਚ ਭੜਥੂ ਪਾਏ ਜਾਣ ਦੀ ਕਹਾਣੀ !

admin