ਤੁਹਾਨੂੰ ਇਹ ਸੁਣਕੇ ਬੜੀ ਹੈਰਾਨੀ ਹੋਵੇਗੀ ਕਿ ਯੂ ਕੇ ਦੇ ਕਾਰ ਚਾਲਕ ਦਿਨ-ਬ- ਦਿਨ ਆਲ਼ਸੀ ਹੁੰਦੇ ਜਾ ਰਹੇ ਹਨ । ਏ ਏ ਨਾਮ ਦੀ ਪੁਰਾਣੀਆਂ ਕਾਰਾਂ ਦੀ ਵਿਕਰੀ ਤੇ ਰੋਡ ਰਿਕਵਰੀ ਵਾਲੀ ਏਜੰਸੀ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇ ਮੁਤਾਬਿਕ ਯੂ ਕੇ ਦੇ ਕਾਰ ਚਾਲਕ ਹੁਣ ਹੱਥ ਨਾਲ ਗੇਅਰ ਪਾਉਣ ਵਾਲ਼ੀਆਂ ਕਾਰਾਂ ਖਰੀਦਣ ਦੀ ਬਜਾਏ ਸਵੈਚਾਲਤ ਗੇਅਰ ਵਾਲ਼ੀਆਂ ਕਾਰਾ ਨੂੰ ਖਰੀਦਣ ਦੀ ਪਹਿਲ ਦੇ ਰਹੇ ਹਨ ।
ਸਰਵੇ ਮੁਕਾਬਿਕ 2014 ਤੋਂ 2018 ਤੱਕ ਦੇ ਸਮੇਂ ਦੋਰਾਨ ਆਟੋਮੈਟਿਕ ਕਾਰਾਂ ਖਰੀਦਣ ਵਾਲੇ ਚਾਲਕਾਂ ਦੀ ਗਿਣਤੀ ਇਹਨਾ ਪੰਜਾਂ ਸਾਲਾਂ ਦੌਰਾਨ ਦੁਗਣੀ ਹੋ ਚੁੱਕੀ ਹੈ । ਰਿਪੋਰਟ ਚ ਖੁਲਾਸਾ ਕੀਤਾ ਗਿਆ ਹੈ ਕਿ 2014 ਚ ਜਿੱਥੇ ਸਿਰਫ 9.9 ਫੀਸਦੀ ਕਾਰ ਚਾਲਕ ਆਟੋਮੈਟਿਕ ਕਾਰਾ ਖਰੀਦਣ ਨੂੰ ਪਹਿਲ ਦੇਂਦੇ ਸਨ, ਹੁਣ ਇਹ ਦਰ ਵਧਕੇ 18.6 ਫੀਸਦੀ ਹੋ ਗਈ ਹੈ ।
20000 ਕਾਰ ਚਾਲਕਾਂ ਦੇ ਅਧਾਰ ‘ਤੇ ਕੀਤੇ ਗਏ ਇਸ ਸਰਵੇ ਚ ਬਹੁ ਗਿਣਤੀ ਚਾਲਕਾਂ ਦਾ ਕਹਿਣਾ ਕਿ ਆਟੋਮੈਟਿਕ ਕਾਰਾਂ ਨੂੰ ਚਲਾਉਣਾ ਜਿੱਥੇ ਬਹੁਤ ਅਸਾਨ ਹੈ ਉੱਥੇ ਬਹੁਤ ਅਰਾਮਦਾਇਕ ਵੀ ਹੈ । ਭੀੜ ਭਾੜ ਜਾਂ ਟ੍ਰੈਫ਼ਿਕ ਜਾਮ ਵੇਲੇ ਵਾਰ ਗੇਅਰ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ । ਕਈਆਂ ਨੇ ਆਟੋਮੈਟਿਕ ਕਾਰਾਂ ਨੂੰ ਤੇਲ ਦੀ ਬੱਚਤ ਦਾ ਚੰਗਾ ਜਰੀਆ ਦੱਸਦਿਆਂ ਕਾਰਾਂ ਖਰੀਦਣ ਸਮੇਂ ਇਹਨਾਂ ਨੂੰ ਪਹਿਲੀ ਪਸੰਦ ਵਜੋਂ ਪੇਸ਼ ਕੀਤਾ ।
ਸਰਵੇ ਕਰਾਉਣ ਵਾਲੀ ਏਜੰਸੀ ਨੇ ਆਪਣੇ ਸਰਵੇ ਚ ਇਕ ਅਹਿਮ ਇੰਕਸਾਫ ਇਹ ਵੀ ਕੀਤਾ ਕਿ ਉਸ ਨੇ ਆਪਣੀਆਂ ਪੁਰਾਣੀਆਂ ਕਾਰਾਂ ਦੀ ਵਿਕਰੀ ਵਾਲੇ ਸਟੌਕ ਚ ਹੁਣ ਆਟੋਮੈਟਿਕ ਕਾਰਾਂ ਨੂੰ ਵੱਡੀ ਗਿਣਤੀ ਚ ਸ਼ਾਮਿਲ ਕਰ ਲਿਆ ਹੈ ਤੇ ਉਕਤ ਦਰ ਜੋ 2014 ਚ 23.4 ਫੀਸਦੀ ਸੀ ਉਹ ਹੁਣ 32.6 ਫੀਸਦੀ ਕਰ ਦਿੱਤੀ ਗਈ ਹੈ ।
ਰਿਪੋਰਟ ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਆਟੋਮੈਟਿਕ ਕਾਰਾਂ ਖਰੀਦਣ ਦਾ ਬਹੁਤਾ ਰੁਝਾਨ ਪਿਛਲੇ ਦੋ ਸਾਲਾਂ ਅਰਥਾਤ 2017 ਤੋਂ ਬਹੁਤ ਵਧਿਆ ਹੈ ।
ਆਪਣੇ ਦੁਆਰਾ ਕੀਤੇ ਗਏ ਸਰਵੇ ਚ ਏ ਏ ਨਾਮ ਦੀ ਕਾਰ ਵੇਚਣ ਅਤੇ ਰੋਡ ਰਿਕਵਰੀ ਸਰਵਿਸ ਪ੍ਰਦਾਨ ਵਾਲੀ ਕੰਪਨੀ ਨੇ ਯੂ ਕੇ ਦੇ ਉਹਨਾ ਦਸ ਦਸ ਅਜਿਹੇ ਸ਼ਹਿਰਾਂ ਦੀ ਵੀ ਪਹਿਚਾਣ ਕੀਤੀ ਹੈ ਜਿਹਨਾਂ ਚ ਆਟੋਮੈਟਿਕ ਕਾਰਾਂ ਦੀ ਮੰਗ ਪਿਛਲੇ ਸਾਲਾਂ ਚ ਬਹੁਤ ਵਧੀ ਹੈ ਤੇ ਵਿਕਰੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ । ਆਟੋਮੈਟਿਕ ਕਾਰਾ ਦੀ ਸਭ ਤੋਂ ਵੱਧ 61.4 ਫੀਸਦੀ ਵਿਕਰੀ ਚੈਮਸਫੋਰਡ, ਦੂਜੇ ਨੰਬਰ ‘ਤੇ ਲੰਡਨ ਜਿੱਥੇ ਪੁਰਾਣੀਆਂ ਆਟੋਮੈਟਿਕ ਕਾਰਾਂ ਪਿਛਲੇ ਚਾਰ ਪੰਜ ਸਾਲਾਂ ਚ 53.6 ਫੀਸਦੀ ਦਰ ਨਾਲ ਵਿਕੀਆਂ ਤੇ 42 ਫੀਸਦੀ ਵਾਧੇ ਦੀ ਦਰ ਨਾਲ ਯੌਰਕਸ਼ਾਇਰ ਆਟੋਮੈਟਿਕ ਕਾਰਾ ਦੀ ਵਿਕਰੀ ਚ ਤੀਜੇ ਨੰਬਰ ‘ਤੇ ਹੈ ।
ਉਕਤ ਤੋਂ ਇਲਾਵਾ ਸਰਵੇ ਰਿਪੋਰਟ ਵਿੱਚ ਯੂ ਕੇ ਦੇ ਅੱਠ ਅਜਿਹੇ ਸ਼ਹਿਰਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਹਨਾਂ ਚ ਆਟੋਮੈਟਿਕ ਕਾਰਾਂ ਦੀ ਵਿਕਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ । ਇਹਨਾਂ ਸ਼ਹਿਰਾਂ ਚ ਲੀਡਜ (42%), ਬਰੀ (39.5%), ਲੂਟਨ (39.6), ਲਿੰਕਨ (39.4), ਸ਼ੈਫੀਲਡ (38.7), ਬਰੈਡਫੋਰਡ (37.8) ਅਤੇ ਡੌਨਕਾਸਟਰ ਵਿੱਚ (35.4%) ਦੇ ਨਾਮ ਦਰਜ ਹੈ ।
ਸਰਵੇ ਚ ਦਸ ਅਜਿਹੇ ਸ਼ਹਿਰਾਂ ਦਾ ਵੀ ਜ਼ਿਕਰ ਹੈ ਜਿੱਥੇ ਆਟੋਮੈਟਿਕ ਕਾਰਾਂ ਦੀ ਵਿਕਰੀ ਬਹੁਤ ਘੱਟ ਦਰਜ ਕੀਤੀ ਗਈ ਹੈ । ਇਹਨਾਂ ਸ਼ਹਿਰਾਂ ਚ ਸਟੋਕ, ਪੈਸਿਲੇ, ਐਡਿਨਬਰੋ, ਗਲਾਸਗੋ, ਨਿਊ ਕਾਸਲ, ਰੌਦਰਮ, ਊਪੋਨ ਟਾਈਨ, ਨੌਟੀਨਗਮ, ਵੈਕਫੀਲਡ ਤੇ ਪਰੈਸਟੋਨ ਦਾ ਜ਼ਿਕਰ ਕੀਤਾ ਗਿਆ ਹੈ ।
previous post
next post