Bollywood

ਮੋਦੀ ਦੀ ਅਪੀਲ ‘ਤੇ ਬੱਬਲ ਰਾਏ ਨੇ ਮੋਮਬੱਤੀ ਜਗ੍ਹਾ ਕੇ ਖੋਲ੍ਹੀ ਸਰਕਾਰ ਦੀ ਪੋਲ

ਚੰਡੀਗੜ੍ਹ: ਦੁਨੀਆ ਭਰ ‘ਚ ਲੋਕ ਕੋਰੋਨਾ ਜਿਹੀ ਭਿਆਨਕ ਮਹਾਮਾਰੀ ਨਾਲ ਲੜ ਰਹੇ ਹਨ। ਦੇਸ਼ ‘ਚ ਵੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ‘ਚ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਲੌਕਡਾਊਨ ਕੀਤਾ ਹੋਇਆ ਹੈ ਪਰ ਇਸ ਨਾਲ ਆਮ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

ਇੰਨਾ ਹੀ ਨਹੀਂ ਮੈਡੀਕਲ ਸਹੂਲਤਾਂ ਪੱਖੋਂ ਵੀ ਕਈ ਮੁਸ਼ਕਲਾਂ ਆ ਰਹੀਆਂ ਹਨ। ਇਸ ਸਭ ਦਰਮਿਆਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਨੂੰ ਬੀਤੀ ਰਾਤ 9 ਵਜੇ 9 ਮਿੰਟ ਲਈ ਮੋਮਬੱਤੀਆਂ-ਦੀਵੇ ਬਾਲਣ ਲਈ ਕਿਹਾ ਗਿਆ। ਆਮ ਲੋਕਾਂ ਦੇ ਨਾਲ-ਨਾਲ ਸਿਤਾਰਿਆਂ ਵੱਲੋਂ ਵੀ ਪੀਐਮ ਮੋਦੀ ਦੀ ਇਸ ਅਪੀਲ ਨੂੰ ਮੰਨਿਆ ਗਿਆ।

 

 

ਪੰਜਾਬੀ ਗਾਇਕ ਬੱਬਲ ਰਾਏ ਨੇ ਅਪੀਲ ਨੂੰ ਮੰਨਣ ਦੇ ਨਾਲ-ਨਾਲ ‘ਜਾਗੋ ਆਈ ਆ’ ਗੀਤ ਰਾਹੀਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬੱਬਲ ਰਾਏ ਨੇ ਫੇਸਬੁੱਕ ਪੇਜ ‘ਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਨ੍ਹਾਂ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇ ਨਾਲ-ਨਾਲ ਸਰਕਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ।

Related posts

ਫਿਲਮ ਨਿਰਮਾਤਾ ਲੀਨਾ ਦਾ ਇਕ ਹੋਰ ਵਿਵਾਦਤ ਟਵੀਟ, ਸ਼ੇਅਰ ਕੀਤੀ ‘ਭਗਵਾਨ ਸ਼ਿਵ ਤੇ ਮਾਤਾ ਪਾਰਵਤੀ’ ਦੀ ਇਤਰਾਜ਼ਯੋਗ ਫੋਟੋ

Bunty

ਰਣਵੀਰ ਸਿੰਘ ਨੂੰ ਪਛਾੜ ਕੇ ਵਿਰਾਟ ਬਣੇ ਸਭ ਤੋਂ ਵੱਡੇ ਸੈਲੀਬਿ੍ਰਟੀ ਬ੍ਰਾਂਡ, ਸ਼ਾਹਰੁਖ ਖਾਨ ਤੀਜੇ ਸਥਾਨ ’ਤੇ

Bunty

ਬਲੈਕ ਫ੍ਰਾਈਡੇ ਦੇ ਅਦਾਕਾਰ ਜਤਿੰਦਰ ਸ਼ਾਸਤਰੀ ਦਾ ਹੋਇਆ ਦੇਹਾਂਤ

Bunty