Bollywood

ਕੌਮੀ ਫ਼ਿਲਮ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ – ਸਰਕਾਰ ਨੇ ਅੱਜ 70ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ। ਨਿਤਿਆ ਮੈਨਨ ਨੂੰ ਤਿਰੂਚਿੱਤਰੰਬਲਮ ਤੇ ਮਾਨਸੀ ਪਾਰੇਖ ਨੂੰ ਕੱਛ ਐਕਸਪ੍ਰੈਸ ਲਈ ਸਾਂਝੇ ਤੌਰ ’ਤੇ ਸਰਵੋਤਮ ਅਭਿਨੇਤਰੀਆਂ ਚੁਣਿਆ ਗਿਆ ਹੈ। ਮਲਿਆਲਮ ਫਿਲਮ ਅੱਟਮ: ਦਿ ਪਲੇਅ’ ਸਰਵੋਤਮ ਫੀਚਰ ਫਿਲਮ ਐਲਾਨਿਆ ਗਿਆ ਹੈ। ਕੰਨੜ ਫਿਲਮ ‘ਕੰਤਾਰਾ’ ਲਈ ਰਿਸ਼ਭ ਸ਼ੈੱਟੀ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ, ਜਦ ਕਿ ਸੂਰਜ ਆਰ. ਬੜਜਾਤਿਆ ਨੂੰ ਉੱਚਾਈ ਲਈ ਮਿਲਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਨੀਨਾ ਗੁਪਤਾ ਨੂੰ ਫਿਲਮ ਉੱਚਾਈ ਲਈ ਸਰਵੋਤਮ ਸਹਾਇਕ ਅਦਾਕਾਰਾ ਅਤੇ ਪਵਨ ਮਲਹੋਤਰਾ ਨੂੰ ਹਰਿਆਣੀ ਫਿਲਮ ਫੌਜਾ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ। ਸ਼ਰਮੀਲਾ ਟੈਗੋਰ ਅਤੇ ਮਨੋਜ ਬਾਜਪਾਈ ਦੀ ਫਿਲਮ ਗੁਲਮੋਹਰ ਨੇ ਹਿੰਦੀ ਫਿਲਮ ਲਈ ਐਵਾਰਡ ਜਿੱਤਿਆ।

Related posts

ਫਿਲਮ ‘Kalki 2898 AD’ ਦੇਖਣ ਤੋਂ ਬਾਅਦ ਦੀਪਿਕਾ ਪਾਦੂਕੋਣ ਦੇ ਫੈਨ ਹੋਏ ਰਣਵੀਰ ਸਿੰਘ

Bunty

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਪੋਲੀਵੁੱਡ ਅਤੇ ਬਾਲੀਵੁੱਡ ਦੋਵੇਂ ਖੇਤਰਾਂ ਵਿੱਚ ਵੱਡੇ ਨਾਂਅ ਵਜੋਂ ਉਭਾਰਿਆ- ਦਕਸ਼ ਅਜੀਤ ਸਿੰਘ 

Bunty