ArticlesAustralia & New ZealandBreaking NewsLatest News

Coalition ਨੇ ਜੂਏਬਾਜ਼ੀ ਸਬੰਧੀ ਹੋਰ ਸਖ਼ਤ ਸੁਧਾਰ ਯਕੀਨੀ ਕਰਵਾਏ – ਹੈਂਡਰਸਨ

ਸਾਰਾਹ ਹੈਂਡਰਸਨ, ਆਸਟ੍ਰੇਲੀਆ ਦੀ ਸ਼ੈਡੋ ਕਮਿਊਨਿਕੇਸ਼ਨ ਅਤੇ ਡਿਜ਼ੀਟਲ ਸੇਫ਼ਟੀ ਮੰਤਰੀ ਅਤੇ ਵਿਕਟੋਰੀਆ ਦੀ ਲਿਬਰਲ ਸੈਨੇਟਰ।

ਗੈਂਬਲਿੰਗ ਸਬੰਧੀ ਨਵੇਂ  ਸੁਧਾਰ ਉਨ੍ਹਾਂ ਲੱਖਾਂ ਆਸਟ੍ਰੇਲੀਅਨ ਲੋਕਾਂ ਦੀ ਨਿੱਜੀ ਪਸੰਦ ਅਤੇ ਜ਼ਿੰਮੇਵਾਰੀ ਦਾ ਵੀ ਸਤਿਕਾਰ ਕਰਦੇ ਹਨ ਜੋ ਜੂਆ ਜ਼ਿੰਮੇਵਾਰੀ ਨਾਲ ਖੇਡਦੇ ਹਨ। ਨਵੇਂ ਨਿਯਮ ਬੱਚਿਆਂ ਅਤੇ ਜੂਏਬਾਜ਼ੀ ਦੇ ਨੁਕਸਾਨ ਦੇ ਖਤਰੇ ਵਾਲੇ ਲੋਕਾਂ ਲਈ ਵਧੇਰੇ ਸੁਰੱਖਿਆ ਦੇਣਗੇ।

ਸੈਨੇਟਰ ਸਾਰਾਹ ਹੈਂਡਰਸਨ ਨੇ ਗੈਂਬਲਿੰਗ ਨਾਲ ਸਬੰਧਤ ਕਾਨੂੰਨਾਂ ਵਿੱਚ ਕੀਤੇ ਗਏ ਹੋਰ ਮਜ਼ਬੂਤ ਸੁਧਾਰਾਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਬੱਚਿਆਂ ਅਤੇ ਜੂਏਬਾਜ਼ੀ ਨਾਲ ਨੁਕਸਾਨ ਦੇ ਵੱਧ ਖਤਰੇ ਵਾਲੇ ਆਸਟ੍ਰੇਲੀਅਨ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਇਹ ਸੁਧਾਰ Interactive Gambling Amendment (Gambling Reform) Bill 2026 ਦੇ ਪਾਸ ਹੋਣ ਨਾਲ ਲਾਗੂ ਹੋਏ ਹਨ। ਗੱਠਜੋੜ ਦੇ ਸਮਰਥਨ ਅਤੇ ਸੋਧਾਂ ਤੋਂ ਬਾਅਦ ਬਿੱਲ ਵਿੱਚ ਆਨਲਾਈਨ ਜੂਏ ਦੇ ਇਸ਼ਤਿਹਾਰਾਂ ਅਤੇ ਗਾਹਕਾਂ ਨੂੰ ਜੂਏ ਵੱਲ ਖਿੱਚਣ ਵਾਲੀਆਂ ਪੇਸ਼ਕਸ਼ਾਂ ’ਤੇ ਹੋਰ ਸਖ਼ਤ ਨਿਯਮ ਸ਼ਾਮਲ ਕੀਤੇ ਗਏ ਹਨ।

ਨਵੇਂ ਕਾਨੂੰਨਾਂ ਤਹਿਤ ਆਸਟ੍ਰੇਲੀਅਨ ਲੋਕ AdStop ਰਜਿਸਟਰ ਰਾਹੀਂ ਸਾਰੀਆਂ ਆਨਲਾਈਨ ਜੂਏ ਦੀਆਂ ਇਸ਼ਤਿਹਾਰਾਂ ਤੋਂ ਬਾਹਰ ਹੋਣ ਦੀ ਚੋਣ ਕਰ ਸਕਣਗੇ। ਇਸ ਨਾਲ ਲੋਕਾਂ ਨੂੰ ਇਹ ਕੰਟਰੋਲ ਮਿਲੇਗਾ ਕਿ ਉਹ ਕਿਹੜੀਆਂ ਜੂਏਬਾਜ਼ੀ ਦੇ ਇਸ਼ਤਿਹਾਰ ਦੇਖਣਾ ਚਾਹੁੰਦੇ ਹਨ। ਜੂਏਬਾਜ਼ੀ ਦੇ ਵੱਧ ਖਤਰੇ ਵਾਲੇ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਲੁਭਾਉਣ ਵਾਲੀਆਂ ਪੇਸ਼ਕਸ਼ਾਂ ’ਤੇ ਵੀ ਰੋਕ ਲਗਾਈ ਗਈ ਹੈ। ਨਵੇਂ ਖਾਤੇ ਖੋਲ੍ਹਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਅਜਿਹੀਆਂ ਪੇਸ਼ਕਸ਼ਾਂ ਨਹੀਂ ਦਿੱਤੀਆਂ ਜਾ ਸਕਣਗੀਆਂ। BetStop ਤੋਂ ਦੁਬਾਰਾ ਰਜਿਸਟਰ ਹੋਣ ਵਾਲੇ ਲੋਕਾਂ ਲਈ ਤਿੰਨ ਮਹੀਨਿਆਂ ਦੀ ‘ਕੂਲਿੰਗ ਆਫ’ ਮਿਆਦ ਵੀ ਰੱਖੀ ਗਈ ਹੈ। ਬੱਚਿਆਂ ਦੀ ਸੁਰੱਖਿਆ ਲਈ ਵੀ ਨਵੇਂ ਕਦਮ ਚੁੱਕੇ ਗਏ ਹਨ। ਬੱਚਿਆਂ ਦੇ ਪ੍ਰੋਗਰਾਮਾਂ ਦੌਰਾਨ ਜੂਏ ਦੀਆਂ ਇਸ਼ਤਿਹਾਰਾਂ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਸਵੇਰੇ 5 ਵਜੇ ਤੋਂ ਰਾਤ 8.30 ਵਜੇ ਤੱਕ ਲਾਈਵ ਖੇਡਾਂ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਵੀ ਜੂਏ ਦੀਆਂ ਇਸ਼ਤਿਹਾਰਾਂ ਲਈ ਬਲੈਕਆਉਟ ਸਮਾਂ ਹੋਵੇਗਾ। ਸੁਧਾਰਾਂ ਵਿੱਚ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਗੈਰ-ਕਾਨੂੰਨੀ ਜੂਏ ਦੇ ਇਸ਼ਤਿਹਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਜੂਏਬਾਜ਼ੀ ਕੰਪਨੀਆਂ ਦੇ ਕਰਮਚਾਰੀਆਂ ਅਤੇ ਐਫੀਲੀਏਟਸ ਨੂੰ ਗਾਹਕਾਂ ਦੀਆਂ ਗਤੀਵਿਧੀਆਂ ਨਾਲ ਜੁੜੇ ਕਮਿਸ਼ਨ ਦੇਣ ’ਤੇ ਰੋਕ ਵੀ ਸ਼ਾਮਲ ਹੈ।

ਸਾਰਾਹ ਹੈਂਡਰਸਨ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਗੱਠਜੋੜ (Coalition) ਨੇ ਜੂਏਬਾਜ਼ੀ ਨਾਲ ਜੁੜੇ ਕਾਨੂੰਨਾਂ ਵਿੱਚ ਹੋਰ ਸਖ਼ਤ ਸੁਧਾਰ ਯਕੀਨੀ ਬਣਾਏ ਹਨ। ਇਨ੍ਹਾਂ ਸੁਧਾਰਾਂ ਦਾ ਮਕਸਦ ਬੱਚਿਆਂ ਅਤੇ ਜੂਏਬਾਜ਼ੀ ਨਾਲ ਨੁਕਸਾਨ ਦੇ ਖਤਰੇ ਵਾਲੇ ਲੋਕਾਂ ਦੀ ਸੁਰੱਖਿਆ ਕਰਨਾ, ਗਲਤ ਤਰੀਕੇ ਨਾਲ ਗਾਹਕਾਂ ਨੂੰ ਜੂਏ ਵੱਲ ਖਿੱਚਣ ਵਾਲੇ ਤਰੀਕਿਆਂ ’ਤੇ ਰੋਕ ਲਗਾਉਣਾ ਅਤੇ ਗੈਰ-ਕਾਨੂੰਨੀ ਜੂਏ ਦੇ ਇਸ਼ਤਿਹਾਰਬਾਜ਼ੀ ਨੂੰ ਨਿਸ਼ਾਨਾ ਬਣਾਉਣਾ ਹੈ।

ਮੁੱਖ ਸੁਧਾਰਾਂ ਵਿੱਚ ਇਹ ਸ਼ਾਮਲ ਹਨ:

  • AdStop ਰਜਿਸਟਰ: ਆਸਟ੍ਰੇਲੀਅਨ ਲੋਕ ਇੱਕ ਥਾਂ ਰਾਹੀਂ ਆਨਲਾਈਨ ਜੂਏ ਦੇ ਸਾਰੇ ਇਸ਼ਤਿਹਾਰਾਂ ਤੋਂ ਬਾਹਰ ਹੋਣ ਦੀ ਚੋਣ ਕਰ ਸਕਣਗੇ।
  • ਲੁਭਾਉਣ ਵਾਲੀਆਂ ਪੇਸ਼ਕਸ਼ਾਂ ’ਤੇ ਰੋਕ: ਜੂਏਬਾਜ਼ੀ ਦੇ ਵੱਧ ਖਤਰੇ ਵਾਲੇ ਗਾਹਕਾਂ ਨੂੰ ਨਿਸ਼ਾਨਾ ਬਣਾ ਕੇ ਦਿੱਤੀਆਂ ਜਾਣ ਵਾਲੀਆਂ ਖਾਸ ਪੇਸ਼ਕਸ਼ਾਂ ’ਤੇ ਪਾਬੰਦੀ ਹੋਵੇਗੀ। BetStop ਤੋਂ ਦੁਬਾਰਾ ਰਜਿਸਟਰ ਹੋਣ ਵਾਲਿਆਂ ਲਈ ਤਿੰਨ ਮਹੀਨਿਆਂ ਦੀ ‘ਕੂਲਿੰਗ ਆਫ’ ਮਿਆਦ ਹੋਵੇਗੀ ਅਤੇ ਨਵੇਂ ਖਾਤੇ ਖੋਲ੍ਹਣ ਵਾਲਿਆਂ ਨੂੰ 14 ਦਿਨਾਂ ਤੱਕ ਅਜਿਹੀਆਂ ਪੇਸ਼ਕਸ਼ਾਂ ਨਹੀਂ ਦਿੱਤੀਆਂ ਜਾ ਸਕਣਗੀਆਂ।
  • ਕਮਿਸ਼ਨ ’ਤੇ ਰੋਕ: ਬੈਟਿੰਗ ਕੰਪਨੀਆਂ ਦੇ ਕਰਮਚਾਰੀਆਂ ਅਤੇ ਐਫੀਲੀਏਟਸ ਨੂੰ ਗਾਹਕਾਂ ਦੀਆਂ ਗਤੀਵਿਧੀਆਂ, ਖਾਸ ਕਰਕੇ ਜੂਏ ਵਿੱਚ ਹੋਏ ਨੁਕਸਾਨ, ਨਾਲ ਜੁੜੇ ਕਮਿਸ਼ਨ ਦੇਣ ’ਤੇ ਰੋਕ ਲਗਾਈ ਜਾਵੇਗੀ।
  • ਬੱਚਿਆਂ ਦੀ ਸੁਰੱਖਿਆ: ਬੱਚਿਆਂ ਦੇ ਪ੍ਰੋਗਰਾਮਾਂ ਦੌਰਾਨ ਜੂਏ ਦੇ ਇਸ਼ਤਿਹਾਰਾਂ ’ਤੇ ਸਪੱਸ਼ਟ ਪਾਬੰਦੀ ਹੋਵੇਗੀ। ਸਵੇਰੇ 5 ਵਜੇ ਤੋਂ ਰਾਤ 8.30 ਵਜੇ ਤੱਕ ਲਾਈਵ ਖੇਡਾਂ ਤੋਂ 15 ਮਿੰਟ ਪਹਿਲਾਂ ਵੀ ਜੂਏ ਦੇ ਇਸ਼ਤਿਹਾਰਾਂ ਲਈ ਬਲੈਕਆਉਟ ਸਮਾਂ ਹੋਵੇਗਾ।
  • ਗੈਰ-ਕਾਨੂੰਨੀ ਜੂਏ ਦੇ ਇਸ਼ਤਿਹਾਰਾਂ ’ਤੇ ਰੋਕ: ਸੋਸ਼ਲ ਮੀਡੀਆ ’ਤੇ ਗੈਰ-ਕਾਨੂੰਨੀ ਜੂਏ ਦੇ ਇਸ਼ਤਿਹਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
  • ਸੁਤੰਤਰ ਸਮੀਖਿਆ: ਤਿੰਨ ਸਾਲਾਂ ਬਾਅਦ ਇੱਕ ਸੁਤੰਤਰ ਕਾਨੂੰਨੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਨਵੇਂ ਕਾਨੂੰਨ ਕਿੰਨੇ ਪ੍ਰਭਾਵਸ਼ਾਲੀ ਸਾਬਤ ਹੋਏ ਹਨ।

Coalition ਨੇ ਇਨ੍ਹਾਂ ਬਦਲਾਵਾਂ ਨੂੰ ਵਿਹਾਰਕ ਅਤੇ ਲੋਕਾਂ ਦੀ ਆਮ ਸਮਝ ਅਨੁਸਾਰ ਸੁਧਾਰ ਦੱਸਿਆ ਹੈ। Coalition ਦਾ ਕਹਿਣਾ ਹੈ ਕਿ ਨਵੇਂ ਨਿਯਮ ਬੱਚਿਆਂ ਅਤੇ ਜੂਏਬਾਜ਼ੀ ਦੇ ਨੁਕਸਾਨ ਦੇ ਖਤਰੇ ਵਾਲੇ ਲੋਕਾਂ ਲਈ ਵਧੇਰੇ ਸੁਰੱਖਿਆ ਦੇਣਗੇ। ਨਾਲ ਹੀ, Coalition ਮੁਤਾਬਕ ਇਹ ਸੁਧਾਰ ਉਨ੍ਹਾਂ ਲੱਖਾਂ ਆਸਟ੍ਰੇਲੀਅਨ ਲੋਕਾਂ ਦੀ ਨਿੱਜੀ ਪਸੰਦ ਅਤੇ ਜ਼ਿੰਮੇਵਾਰੀ ਦਾ ਵੀ ਸਤਿਕਾਰ ਕਰਦੇ ਹਨ ਜੋ ਜੂਆ ਜ਼ਿੰਮੇਵਾਰੀ ਨਾਲ ਖੇਡਦੇ ਹਨ। ਗੱਠਜੋੜ ਨੇ ਕਿਹਾ ਕਿ ਉਸ ਨੇ ਲੇਬਰ ਦੇ ਬਿੱਲ ਵਿੱਚ ਸੁਧਾਰ ਕਰਨ ਲਈ ਰਚਨਾਤਮਕ ਢੰਗ ਨਾਲ ਕੰਮ ਕੀਤਾ ਹੈ ਅਤੇ ਇਸ ਰਾਹੀਂ ਇੱਕ ਹੋਰ ਮਜ਼ਬੂਤ, ਨਿਆਂਪੂਰਨ ਅਤੇ ਅਮਲ ਵਿੱਚ ਲਿਆਉਣ ਯੋਗ ਕਾਨੂੰਨ ਤਿਆਰ ਕਰਨ ਵਿੱਚ ਯੋਗਦਾਨ ਪਾਇਆ ਹੈ।

Related posts

ਕਸ਼ਮੀਰ ’ਚ ਧਾਰਮਿਕ ਸਥਾਨਾਂ ’ਚ ਇਬਾਦਤ ਕਰਦੀ ਦਿਖੀ ਸਾਰਾ ਅਲੀ ਖ਼ਾਨ

Bunty

ਅਫਗਾਨਿਸਤਾਨ ਦੇ ਆਜ਼ਾਦੀ ਦਿਹਾੜੇ ’ਤੇ ਤਾਲਿਬਾਨ ਨੂੰ ਨਵੀਂ ਚੁਣੌਤੀ, ਅਫਗਾਨ ਪੈਕੇਜ ਆਰਥਿਕ ਮਦਦ ਦੀ ਘਾਟ, ਹਥਿਆਰਾਂ ਨਾਲ ਵਿਰੋਧ ਸ਼ੁਰੂ

Bunty

Less Paperwork Means More Cops on the Beat

admin