ArticlesPunjabPollywood

ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ‘ਤੇ ਧੋਖਾਧੜੀ : ਮਾਸਟਰਮਾਈਂਂਡ ਗ੍ਰਿਫਤਾਰ

ਦਿਲਜੀਤ ਦੋਸਾਂਝ, ਪੰਜਾਬੀ ਗਾਇਕ ਅਤੇ ਅਦਾਕਾਰ।

ਗੁਰੂਗ੍ਰਾਮ – ਗੁਰੂਗ੍ਰਾਮ ਪੁਲੀਸ ਨੇ ਇੱਕ ਵੈੱਬ ਡਿਜ਼ਾਈਨਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਕੰਸਰਟ ਦੀਆਂ ਟਿਕਟਾਂ ਇੱਕ ਨਕਲੀ ਜ਼ੋਮੈਟੋ ਵੈੱਬਸਾਈਟ ‘ਤੇ ਵੇਚਣ ਦਾ ਦੋਸ਼ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 22 ਸਾਲਾ ਪ੍ਰਿਯਾਂਸ਼ੂ ਕੁਸ਼ਵਾਹਾ ਵਜੋਂ ਹੋਈ ਹੈ, ਜੋ ਕਿ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ। ਉਸਨੂੰ 11 ਮਈ ਨੂੰ ਗੁਰੂਗ੍ਰਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਨੇ ਸਿਰਫ਼ 5,000 ਰੁਪਏ ਵਿੱਚ ਨਕਲੀ ਜ਼ੋਮੈਟੋ ਵੈੱਬਸਾਈਟ ਤਿਆਰ ਕੀਤੀ ਸੀ।

ਜ਼ੋਮੈਟੋ ਨੇ 17 ਸਤੰਬਰ 2024 ਨੂੰ ਸਾਈਬਰ ਪੁਲੀਸ ਸਟੇਸ਼ਨ ਸਾਊਥ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਧੋਖੇਬਾਜ਼ਾਂ ਨੇ ਜ਼ੋਮੈਟੋ ਨਾਲ ਮਿਲਦੀ-ਜੁਲਦੀ ਇੱਕ ਨਕਲੀ ਵੈੱਬਸਾਈਟ ਅਤੇ ਇੰਸਟਾਗ੍ਰਾਮ ਪੇਜ ਬਣਾਇਆ ਸੀ ਅਤੇ ਉਹ ਗੈਰ-ਕਾਨੂੰਨੀ ਤਰੀਕੇ ਨਾਲ ਦਿਲਜੀਤ ਦੇ ਕੰਸਰਟ ਦੀਆਂ ਟਿਕਟਾਂ ਵੇਚ ਰਹੇ ਸਨ। ਸਾਈਬਰ ਅਪਰਾਧੀਆਂ ਨੇ ਜ਼ੋਮੈਟੋ ਦੇ ਨਾਮ ਦੀ ਵਰਤੋਂ ਕਰਕੇ ਜਾਅਲੀ ਵੈੱਬਸਾਈਟਾਂ ਅਤੇ ਈਮੇਲ ਪਤੇ ਬਣਾਏ। ਇਨ੍ਹਾਂ ਧੋਖਾਧੜੀ ਵਾਲੇ ਪਲੇਟਫਾਰਮਾਂ ਦੀ ਵਰਤੋਂ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ “ਦਿਲ-ਲੁਮਿਨਾਤੀ” ਇੰਡੀਆ ਟੂਰ ਲਈ ਜਾਅਲੀ ਟਿਕਟਾਂ ਆਨਲਾਈਨ ਵੇਚਣ ਲਈ ਕੀਤੀ ਗਈ ਸੀ। ਹਾਲਾਂਕਿ, ਸਿਰਫ਼ ਜ਼ੋਮੈਟੋ ਹੀ ਕੰਸਰਟ ਲਈ ਟਿਕਟਾਂ ਵੇਚਣ ਵਾਲਾ ਇਕਲੌਤਾ ਅਧਿਕਾਰਤ ਅਥਾਰਟੀ ਸੀ। ਇਸ ਧੋਖਾਧੜੀ ਕਾਰਨ ਕੰਪਨੀ ਅਤੇ ਪ੍ਰਸ਼ੰਸਕਾਂ ਦੋਵਾਂ ਦਾ ਨੁਕਸਾਨ ਹੋਇਆ।

ਗੁਰੂਗ੍ਰਾਮ ਪੁਲੀਸ ਨੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨਿਤਿਨ ਅਤੇ ਵਿਸ਼ਨੂੰ ਨੂੰ ਗ੍ਰਿਫ਼ਤਾਰ ਕੀਤਾ ਅਤੇ ਜਾਂਚ ਦੌਰਾਨ ਪੁਲੀਸ ਨੇ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਜੋ ਇੱਕ ਵੈੱਬ ਡਿਜ਼ਾਈਨਰ ਹੈ। ਮੁਲਜ਼ਮ ਦੀ ਪਛਾਣ ਪ੍ਰਿਆਂਸ਼ੂ ਕੁਸ਼ਵਾਹ (22) ਵਜੋਂ ਹੋਈ ਹੈ, ਜੋ ਕਿ ਉਧਮ ਸਿੰਘ ਨਗਰ, ਉੱਤਰਾਖੰਡ ਦਾ ਰਹਿਣ ਵਾਲਾ ਹੈ। ਉਸਨੇ 2024 ਵਿੱਚ ਗਾਜ਼ੀਆਬਾਦ ਤੋਂ ਬੀਸੀਏ ਪੂਰੀ ਕੀਤੀ ਸੀ ਅਤੇ ਮੌਜੂਦਾ ਸਮੇਂ ਵਿੱਚ ਦੇਹਰਾਦੂਨ ਵਿੱਚ ਇੱਕ ਫ੍ਰੀਲਾਂਸ ਵੈੱਬਸਾਈਟ ਡਿਜ਼ਾਈਨਰ ਵਜੋਂ ਕੰਮ ਕਰ ਰਿਹਾ ਸੀ। ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ, “ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਦੋਸਤ ਨਿਤਿਨ ਦੇ ਕਹਿਣ ‘ਤੇ ਨਕਲੀ ਵੈੱਬਸਾਈਟ ਬਣਾਈ ਸੀ, ਜਿਸ ਲਈ ਉਸਨੂੰ ਸਿਰਫ਼ 5,000 ਰੁਪਏ ਮਿਲੇ ਸਨ। ਅਸੀਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਾਂ।”

Related posts

ਸੱਚ ਜਾਂ ਝੂਠ : ਪੰਜਾਬੀ ਗਾਇਕ ਦਿਲਜੀਤ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕੰਗ ਦੇ ਘਰ ‘ਤੇ ਗੋਲੀਬਾਰੀ ?

admin

ਆਸਟ੍ਰੇਲੀਆਨ ਬਜਟ 2026 : ਸੁਧਾਰਾਂ ‘ਤੇ ਫ਼ੋਕਸ ਕਰਨ ਵਾਲਾ !

admin

ਪੰਜਾਬ ਕੈਬਨਿਟ ਵਿੱਚ ਫੇਰਬਦਲ : ਤਿੰਨ ਮੰਤਰੀਆਂ ਨੂੰ ਨਵੇਂ ਵਿਭਾਗ ਸੌਂਪੇ

admin