Food and DrinksFoodArticlesAustralia & New Zealand

ਭੁੱਖਮਰੀ ਵਾਲੇ ਦੇਸ਼ ਨੂੰ ਰਾਹਤ ਪਹੁੰਚਾਏਗੀ ‘ਗਰੇਨ ਆਫ਼ ਹੋਪ’ !

ਆਸਟ੍ਰੇਲੀਅਨ ਫਾਰਮ।

ਰੌਬ ਹੌਟਨ ਆਸਟ੍ਰੇਲੀਆ ਦੇ ਵਿੱਚ ਇੱਕ ਤੀਜੀ ਪੀੜ੍ਹੀ ਦਾ ਕਿਸਾਨ ਹੈ ਜਿਸਦਾ ਨਿਊ ਸਾਊਥ ਵੇਲਜ਼, ਰਿਵਰੀਨਾ ਦੇ ਲੀਟਨ ਵਿੱਚ ਫਾਰਮ ਹੈ। ਉਥੇ ਉਹ ਕਣਕ, ਕਪਾਹ, ਕਣਕ ਅਤੇ ਕਦੇ-ਕਦੇ ਮੂੰਗੀ ਦਾਲ ਆਦਿ ਦੀਆਂ ਫਸਲਾਂ ਉਗਾਉਂਦਾ ਹੈ। ਰੌਬ ਹੌਟਨ ਦਾ ਇੱਕ ਦੋਸਤ ਕੇਨ ਡਾਚੀ ਹੈ ਜੋ ਗੈਰ-ਮੁਨਾਫ਼ਾ ਸੰਸਥਾ ਵੈਲਕਮਿੰਗ ਆਸਟ੍ਰੇਲੀਆ ਲਈ ਕੰਮ ਕਰਦਾ ਹੈ ਜੋ ਵਿਭਿੰਨਤਾ ਅਤੇ ਸਮਾਜਿਕ ਮੇਲ-ਜੋਲ ਨੂੰ ਉਤਸ਼ਾਹਿਤ ਕਰਦੀ ਹੈ। ਇਹ ਦੋਨੋਂ ਦੋਸਤ ਅਕਸਰ ਫਾਰਮ ‘ਤੇ ਇਕੱਠੈ ਖਾਣਾ ਖਾਂਦੇ ਹੋਏ ਆਮ ਤੌਰ ‘ਤੇ ਵਿਸ਼ਵ ਮੁੱਦੇ, ਪਾਲੀਟਿਕਸ ਅਤੇ ਇਤਿਹਾਸ ਸਭ ‘ਤੇ ਚਰਚਾ ਕਰਦੇ ਹਨ। ਜਦੋਂ ਕੇਨ ਡਾਚੀ ਨੇ ਮੂੰਗੀ ਦੀ ਦਾਲ ਦੀ ਫਸਲ ਨੂੰ ਪਛਾਣਿਆ, ਜਿਸਨੂੰ ਉਸਦੇ ਜੱਦੀ ਦੇਸ਼ ਕੀਨੀਆ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ ਤਾਂ ਇਹ ਦੋਨੋਂ ਦੋਸਤ ਲੀਟਨ ਤੋਂ ਸੁਡਾਨ ਨੂੰ ਅਨਾਜ ਭੇਜਣ ਦੀ ਯੋਜਨਾ ਬਣਾਉਂਦੇ ਹਨ।

ਕੇਨ ਡਾਚੀ ਅਤੇ ਉਸਦੀ ਪਤਨੀ ਸੇਕਾਈ ਮੂਲ ਰੂਪ ਵਿੱਚ ਕੀਨੀਆ ਅਤੇ ਜ਼ਿੰਬਾਬਵੇ ਤੋਂ ਹਨ ਜੋ 2019 ਦੇ ਵਿੱਚ ਯੂਨਾਈਟਿਡ ਕਿੰਗਡਮ ਤੋਂ ਨਿਊ ਸਾਊਥ ਵੇਲਜ਼ ਦੇ ਲੀਟਨ ਵਿੱਚ ਆ ਕੇ ਵਸ ਗਏ। ਜਿੱਥੇ ਕੇਨ ਨੇ ਕਈ ਸਾਲਾਂ ਤੱਕ ਅੰਤਰਰਾਸ਼ਟਰੀ ਵਿਕਾਸ ਵਿੱਚ ਕੰਮ ਕੀਤਾ। ਇਥੇ ਰੌਬ ਹੌਟਨ ਅਤੇ ਕੇਨ ਡਾਚੀ ਦੀ 2025 ਦੇ ਵਿੱਚ ਦੋਸਤੀ ਹੋ ਗਈ ਅਤੇ ਉਹ ਭੋਜਨ ਪ੍ਰਣਾਲੀ ਅਤੇ ਆਸਟ੍ਰੇਲੀਅਨ ਖੇਤੀ ਆਪਣੀਆਂ ਸਰਹੱਦਾਂ ਤੋਂ ਬਾਹਰ ਕੀ ਕਰ ਸਕਦੀ ਹੈ, ਇਸ ਵਾਰੇ ਲੰਬੀਆਂ ਗੱਲਾਂ ਕਰਨ ਲੱਗੇ। ਕੇਨ ਨੇ ਰੌਬ ਨੂੰ ਸੂਡਾਨ ਵਿੱਚ ਵੱਧ ਰਹੇ ਸੰਕਟ ਬਾਰੇ ਦੱਸਣਾ ਸ਼ੁਰੂ ਕੀਤਾ। ਇੱਕ ਘਰੇਲੂ ਯੁੱਧ ਨੇ ਸੁਡਾਨ ਵਿੱਚ 11.5 ਮਿਲੀਅਨ ਤੋਂ ਵੱਧ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਕਰ ਦਿੱਤਾ ਹੈ। ਵਿਸ਼ਵ ਖੁਰਾਕ ਪ੍ਰੋਗਰਾਮ ਦਾ ਅੰਦਾਜ਼ਾ ਹੈ ਕਿ 19 ਮਿਲੀਅਨ ਲੋਕ ਜਾਂ ਪੰਜ ਵਿੱਚੋਂ ਦੋ ਸੁਡਾਨੀ ਗੰਭੀਰ ਭੋਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਰੌਬ ਹੁਟਨ ਕਹਿੰਦੇ ਹਨ ਕਿ ਮੈਨੂੰ ਕਦੇ ਇਹ ਸਮਝ ਨਹੀਂ ਆਇਆ ਕਿ ਦੁਨੀਆ ਦੇ ਵਿੱਚ ਭੁੱਖਮਰੀ ਕਿਉਂ ਹੈ ਜਦੋਂ ਕਿ ਅਸੀਂ ਦੁਨੀਆ ਦੇ ਇਸ ਹਿੱਸੇ ਵਿੱਚ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਇੰਨਾ ਜ਼ਿਆਦਾ ਅਨਾਜ ਪੈਦਾ ਕਰਦੇ ਹਾਂ। ਰੌਬ ਦਾ ਵਿਚਾਰ ਸਧਾਰਨ ਸੀ। ਸਥਾਨਕ ਖੇਤਾਂ ਤੋਂ ਅਨਾਜ ਦਾਨ ਕਰੋ, ਫਿਰ ਲੋੜਵੰਦਾਂ ਨੂੰ ਭੇਜੋ। ਆਸਟ੍ਰੇਲੀਆ ਦੀ ਵਿਦੇਸ਼ੀ ਸਹਾਇਤਾ ਹੁਣ ਕੁੱਲ ਰਾਸ਼ਟਰੀ ਆਮਦਨ ਦਾ ਸਿਰਫ਼ 0.18% ਹੈ ਅਤੇ 32 ਅਮੀਰ ਦੇਸ਼ਾਂ ਵਿੱਚ ਆਸਟ੍ਰੇਲੀਆ ਦਾ 28ਵਾਂ ਸਥਾਨ ਹੈ। ਰੌਬ ਅਤੇ ਕੇਨ ਨੇ ਕੁੱਝ ਹਫ਼ਤਿਆਂ ਦੇ ਅੰਦਰ ਇੱਕ ਛੋਟਾ ਕਾਰਜ ਸਮੂਹ “ਗਰੇਨ ਆਫ਼ ਹੋਪ’ ਬਣਾਇਆ। ਇਸ ਸੰਸਥਾ ਦਾ ਮੰਤਵ ਵਿਸ਼ਵਵਿਆਪੀ ਭੁੱਖਮਰੀ ਸੰਕਟ ਦਾ ਜਵਾਬ ਦੇਣਾ ਹੈ। ਇਸ ਨੂੰ ਅਫਰੀਕਾ ਵਿੱਚ ਭੁੱਖਮਰੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ, ਖਾਸ ਕਰਕੇ ਸੁਡਾਨ ਵਿੱਚ ਜਿੱਥੇ ਰਿਫੀਊਜ਼ੀ ਕੈਂਪਾਂ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਜਿਥੇ ਲੋਕ ਗੰਭੀਰ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ, ਜਿਥੇ ਲੋਕਾਂ ਨੂੰ ਸੱਤ ਤੋਂ 10 ਦਿਨਾਂ ਤੱਕ ਪਤਾ ਨਹੀਂ ਹੁੰਦਾ ਕਿ ਅਗਲਾ ਭੋਜਨ ਕਿੱਥੋਂ ਆਵੇਗਾ।”

ਆਸਟ੍ਰੇਲੀਅਨ ਕਿਸਾਨ ਰੌਬ ਹੌਟਨ ਦਾ ਅੰਦਾਜ਼ਾ ਹੈ ਕਿ ਇੱਕ ਮੀਟ੍ਰਿਕ ਟਨ ਕਣਕ ਇੱਕ ਮਹੀਨੇ ਲਈ ਲਗਭਗ 90 ਲੋਕਾਂ ਨੂੰ ਭੋਜਨ ਦੇ ਸਕਦੀ ਹੈ। 500-ਟਨ ਦੀ ਸ਼ਿਪਮੈਂਟ ਲਗਭਗ 45,000 ਲੋਕਾਂ ਨੂੰ ਭੋਜਨ ਦੇ ਸਕਦੀ ਹੈ। ਰੋਬ ਨੇ ਰਿਵਰੀਨਾ ਦੇ ਆਪਣ ਸਾਥੀ ਕਿਸਾਨਾਂ ਨੂੰ ਆਪਣੀ ਫਸਲ ਦਾ ਇੱਕ ਹਿੱਸਾ ਦਾਨ ਕਰਨ ਲਈ ਕਿਹਾ ਅਤੇ ਹਰ ਕਿਸਾਨ ਕਣਕ ਦਾ ਇੱਕ ਟਰੱਕ ਦੇ ਕੇ ਖੁਸ਼ ਹੈ। ਰੌਬ ਕਹਿੰਦਾ ਹੈ ਕਿ ਤੁਸੀਂ ਹੈਰਾਨ ਹੋਵੋਗੇ ਕਿ ਕਿੰਨੇ ਲੋਕ ਪੈਸੇ ਕਮਾਉਣ ਤੋਂ ਇਲਾਵਾ ਕੁੱਝ ਹੋਰ ਕਰਨਾ ਚਾਹੁੰਦੇ ਹਨ। ਜਦੋਂ ਟੀਮ ਨੇ ਢੋਆ-ਢੁਆਈ, ਸ਼ਿਪਿੰਗ, ਮਿਲਿੰਗ ਅਤੇ ਵੰਡ ਲਈ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਕਣਕ ਕੁੱਲ ਲਾਗਤ ਦਾ ਸਿਰਫ 10 ਫੀਸਦੀ ਹੈ। ਇਸ 500 ਟਨ ਅਨਾਕ ਨੂੰ ਸੁਡਾਨ ਭੇਜਣ ਲਈ ਲਈ ਲਗਭਗ 1.3 ਮਿਲੀਅਨ ਡਾਲਰ ਦੀ ਲਾਗਤ ਆਵੇਗੀ। ਫਾਰਮਾਂ ਤੋਂ ਪੋਰਟ ਮੈਲਬੌਰਨ ਤੱਕ ਆਵਾਜਾਈ ਲਈ 275,000 ਡਾਲਰ ਅਤੇ ਬੇਸ ਤੱਕ ਭੇਜਣ ਲਈ 1.1 ਮਿਲੀਅਨ ਡਾਲਰ। ਸੁਡਾਨ ਨੂੰ ਕਣਕ ਭੇਜਣ ਦਾ ਵਾਅਦਾ ਕੀਤਾ ਗਿਆ ਹੈ ਪਰ ਇਸਨੂੰ ਨੂੰ ਭੇਜਣ ਦੇ ਲਈ ਬਹੁਤ ਸਾਰੀਆਂ ਰੁਕਾਵਟਾਂ ਹਨ। ਖਾਸ ਕਰਕੇ ਮੱਧ ਪੂਰਬ ਵਿੱਚ ਜੰਗ ਜਿਸ ਨੇ ਮੁਸ਼ਕਲਾਂ ਅਤੇ ਲਾਗਤਾਂ ਨੂੰ ਵਧਾ ਦਿੱਤਾ ਹੈ। ਇਸਨੇ ਅਨਾਜ ਨੂੰ ਟਰੱਕਾਂ ਦੇ ਨਾਲ-ਨਾਲ ਜਹਾਜ਼ਾਂ ਅਤੇ ਫਿਰ ਟਰੱਕਾਂ ਵਿੱਚ ਵਾਪਸ ਲਿਜਾਣ ਦੀ ਲਾਗਤ ਬਦਲ ਦਿੱਤੀ ਹੈ। ਗ੍ਰੇਨ ਆਫ਼ ਹੋਪ ਸੰਸਥਾ ਇੱਕ ਰਜਿਸਟਰਡ ਚੈਰਿਟੀ, ਮਾਈਰਿਅੇਡ ਆਸਟ੍ਰੇਲੀਆ ਰਾਹੀਂ ਸ਼ਿਪਿੰਗ ਲਾਗਤਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯੋਜਨਾ ਇਹ ਹੈ ਕਿ ਕਣਕ ਨੂੰ ਟਰੱਕ ਰਾਹੀਂ ਮੈਲਬੌਰਨ ਬੰਦਰਗਾਹ ‘ਤੇ ਲਿਜਾਇਆ ਜਾਵੇਗਾ ਫਿਰ ਕੰਟੇਨਰਾਂ ਵਿੱਚ ਲੋਡ ਕਰਕੇ ਪਰਥ ਤੇ ਸਿੰਗਾਪੁਰ ਰਾਹੀਂ ਜਿਬੂਤੀ ਅਤੇ ਫਿਰ ਇਥੋਪੀਆ ਭੇਜਿਆ ਜਾਵੇਗਾ। ਇਹ ਇੱਕ ਇੱਕ ਲੰਬੀ ਯਾਤਰਾ ਹੈ ਜਿਸ ਵਿੱਚ ਲਗਭਗ 45 ਦਿਨ ਲੱਗਣਗੇ। ਗ੍ਰੇਨ ਆਫ਼ ਹੋਪ ਨੂੰ ਉਮੀਦ ਹੈ ਕਿ ਅਨਾਜ ਦੀ ਸ਼ਿਪਿੰਗ ਜੂਨ ਦੇ ਅਖੀਰ ਵਿੱਚ ਭੇਜ ਪਾਉਣਗੇ।

ਬੇਸ਼ੱਕ ਅਨਾਜ ਦੀ ਬਜਾਏ ਚੈੱਕ ਦੁਆਰਾ ਪੈਸੇ ਭੇਜਣਾ ਆਸਾਨ ਹੈ ਪਰ ਇਸ ਵਾਰੇ ਰੌਬ ਹੌਟਨ ਦਾ ਮੰਨਣਾ ਹੈ ਕਿ ਇਹ ਆਮ ਮੁੱਦਾ ਨਹੀਂ ਹੈ, ਨਾ ਹੀ ਇਹ ਸਿਰਫ਼ ਭੋਜਨ ਬਾਰੇ ਹੈ। ਇਹ ਪ੍ਰੋਜੈਕਟ ਇੰਨਾ ਫਾਇਦੇਮੰਦ ਹੈ ਇਸ ਬਾਰੇ ਸੋਚਣਾ ਵੀ ਫਲਦਾਇਕ ਹੈ। ਜਦੋਂ ਮੈਂ ਰਾਤ ਨੂੰ ਆਪਣੀਆਂ ਅੱਖਾਂ ਬੰਦ ਕਰਦਾ ਹਾਂ ਤਾਂ ਮੈਂ ਸੋਚਦਾ ਹਾਂ ਕਿ ਇਹ ਕਿੰਨਾ ਸ਼ਾਨਦਾਰ ਪ੍ਰੋਜੈਕਟ ਹੈ। ਮੈਂ ਕਿੰਨਾ ਖੁਸ਼ਕਿਸਮਤ ਹਾਂ ਕਿ ਮੈਂ ਆਪਣੇ ਦੋਸਤ ਕੇਨ ਦੇ ਨਾਲ ਮਿਲ ਕੇ ਇਸ ਨੂੰ ਸ਼ੁਰੂ ਕੀਤਾ। ਇਸਨੂੰ ਪੂਰਾ ਕਰਨ ਲਈ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦਕਿ ਚੈੱਕ ਲਿਖਣਾ ਇੰਨਾ ਫਲਦਾਇਕ ਨਹੀਂ ਹੈ ਜਿੰਨਾ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਸੰਤੁਸ਼ਟੀ ਮਿਲਦੀ ਹੈ। ਰੌਬ ਹੌਟਨ ਅਤੇ ਕੇਨ ਡਾਚੀ ਨੂੰ ਉਮੀਦ ਹੈ ਕਿ ਗ੍ਰੇਨਜ਼ ਆਫ ਹੋਪ ਅਨਾਜ ਦੀ 100-ਟਨ ਸ਼ਿਪਮੈਂਟ ਤੋਂ ਅੱਗੇ ਵਧੇਗਾ। ਇਹ ਦੁਨੀਆ ਭਰ ਦੇ ਦੂਜੇ ਲੋਕਾਂ ਦੇ ਲਈ ਵੀ ਇੱਕ ਮਾਡਲ ਬਣ ਜਾਵੇਗਾ ਅਤੇ ਉਹਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ। ਅਸੀਂ ਇਹ ਦਿਖਾਉਣ ਦੀ ਉਮੀਦ ਕਰਦੇ ਹਾਂ ਕਿ ਆਮ ਲੋਕ ਵੀ ਆਪਣੀ ਭੂਮਿਕਾ ਨਿਭਾਅ ਸਕਦੇ ਹਨ ਅਤੇ ਸਮੱਸਿਆ ਨੂੰ ਘਟਾ ਸਕਦੇ ਹਨ।

Related posts

ਅਲੋਪ ਹੋ ਗਈ ਦਾਣੇ ਭੁੰਨਣ ਵਾਲੀ ਭੱਠੀ !

admin

ਪਿੰਡਾਂ ਵਾਲਾ ਰੰਗਲਾ ਬਚਪਨ

admin

Australian PM Anthony Albanese Greets Indian Community on Diwali

admin