ਨਵੀਂ ਦਿੱਲੀ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਆਗਾਮੀ ਟੀ-20 ਵਿਸ਼ਵ ਕੱਪ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਵਾਰ ਚੈਂਪੀਅਨ ਟੀਮ ਨੂੰ ਲਗਭਗ 1.6 ਮਿਲੀਅਨ ਡਾਲਰ ਦਾ ਇਨਾਮ ਮਿਲੇਗਾ, ਜੋ ਕਿ ਭਾਰਤੀ ਰੁਪਏ ਵਿੱਚ ਲਗਭਗ 13,05,35,440 ਹੋਵੇਗਾ। ਇਸ ਵਿੱਚੋਂ ਅੱਧੀ ਰਾਸ਼ੀ ਉਪ ਜੇਤੂ ਟੀਮ ਨੂੰ ਦਿੱਤੀ ਜਾਵੇਗੀ। ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਵਿਸ਼ਵ ਦਾ ਫਾਈਨਲ ਮੈਚ 13 ਨਵੰਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾਵੇਗਾ।
ਸੈਮੀਫਾਈਨਲ ‘ਚ ਪਹੁੰਚਣ ਵਾਲੀ ਟੀਮ ਨੂੰ ਲਗਭਗ 4-4 ਲੱਖ ਡਾਲਰ ਦਿੱਤੇ ਜਾਣਗੇ ਜੋ ਕਿ ਭਾਰਤੀ ਰੁਪਏ ‘ਚ ਲਗਭਗ 3,26,20,220 ਕਰੋੜ ਰੁਪਏ ਹਨ। ਸੁਪਰ 12 ਵਿੱਚ ਜੇਤੂ ਟੀਮ ਨੂੰ 32,62,022 ਰੁਪਏ ਦਿੱਤੇ ਜਾਣਗੇ ਜਦਕਿ ਸੁਪਰ 12 ਵਿੱਚ ਹਾਰਨ ਵਾਲੀ ਟੀਮ ਨੂੰ 57,08,013 ਰੁਪਏ ਦਿੱਤੇ ਜਾਣਗੇ। ਪਹਿਲੇ ਗੇੜ ਵਿੱਚ ਜੇਤੂ ਟੀਮ ਨੂੰ 32,62,022 ਰੁਪਏ ਤੇ ਹਾਰਨ ਵਾਲੀ ਟੀਮ ਨੂੰ 32,62,022 ਰੁਪਏ ਦਿੱਤੇ ਜਾਣਗੇ।
