IndiaSport

ਭਾਰਤ ‘ਚ ਸ਼ਤਰੰਜ ਓਲੰਪਿਆਡ ਦਾ ਉਦਘਾਟਨ !

ਚੇਨਈ – ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਚੇਨਈ ਵਿੱਚ ਸ਼ਤਰੰਜ ਓਲੰਪੀਆਡ ਦਾ ਉਦਘਾਟਨ ਕੀਤਾ। ਸ਼ਤਰੰਜ ਓਲੰਪੀਆਡ ਦੇ ਉਦਘਾਟਨੀ ਸਮਾਰੋਹ ਲਈ ਨਹਿਰੂ ਇਨਡੋਰ ਸਟੇਡੀਅਮ ਨੂੰ ਲਾਈਟਾਂ ਨਾਲ ਰੁਸ਼ਨਾਇਆ ਗਿਆ। ਸ਼ਤਰੰਜ ਓਲੰਪੀਆਡ ਦੇ 44ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਦੇ ਮੁੱਖ ਖੇਤਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ। ਸਟੇਡੀਅਮ ਦੇ ਬਾਹਰ ਚਮਕਦਾਰ ਰੰਗੀਨ ਲਾਈਟਾਂ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਝੰਡਿਆਂ ਵਾਲਾ ਇੱਕ ਵਿਸ਼ਾਲ ਸ਼ਤਰੰਜ ਬੋਰਡ ਲਗਾਇਆ ਗਿਆ ਸੀ। ਪੀਐਮ ਮੋਦੀ ਨੇ ਕਿਹਾ ਕਿ ਤਾਮਿਲਨਾਡੂ ਦਾ ਸ਼ਤਰੰਜ ਨਾਲ ਡੂੰਘਾ ਇਤਿਹਾਸਕ ਸਬੰਧ ਹੈ। ਇਸੇ ਲਈ ਇਹ ਭਾਰਤ ਲਈ ਸ਼ਤਰੰਜ ਦਾ ਪਾਵਰਹਾਊਸ ਹੈ। ਇਸ ਨੇ ਭਾਰਤ ਦੇ ਕਈ ਸ਼ਤਰੰਜ ਗ੍ਰੈਂਡਮਾਸਟਰ ਪੈਦਾ ਕੀਤੇ ਹਨ।

ਪਹਿਲੀ ਵਾਰ ਭਾਰਤ ਵਿਚ ਹੋ ਰਹੇ ਸ਼ਤਰੰਜ ਓਲੰਪਿਆਡ ਦੇ ਉਦਘਾਟਨੀ ਸਮਾਗਮ ਵਿਚ ਇੱਥੇ ਦਾ ਨਹਿਰੂ ਸਟੇਡੀਅਮ ਰੋਸ਼ਨੀ ਨਾਲ ਜਗਮਗਾਇਆ ਰਿਹਾ। ਸਟੇਡੀਅਮ ਦੇ ਬਾਹਰ ਰੰਗ-ਬਿਰੰਗੀ ਰੋਸ਼ਨੀ ਨਾਲ ਵੱਡੇ ਆਕਾਰ ਦਾ ਸ਼ਤਰੰਜ ਬੋਰਡ ਤੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਝੰਡੇ ਲੱਗੇ ਸਨ। ਓਲੰਪਿਆਡ 10 ਅਗਸਤ ਤਕ ਹੋਵੇਗਾ। ਸਟੇਡੀਅਮ ਦੇ ਮੰਚ ‘ਤੇ ਵੱਡੇ ਸ਼ਤਰੰਜ ਦੀ ਖੇਡ ਵਿਚ ਇਸਤੇਮਾਲ ਹੋਣ ਵਾਲੇ ਕਿੰਗ, ਕੁਈਨ, ਰੂਕ, ਬਿਸ਼ਪ, ਨਾਈਟ ਤੇ ਪਾਂਸ ਨੂੰ ਵੱਡੇ ਵੱਡੇ ਆਕਾਰਾਂ ‘ਚ ਸਜਾਇਆ ਗਿਆ ਸੀ।

ਇਸ ਮੌਕੇ ‘ਤੇ ਖ਼ਾਸ ਨਾਚ-ਗੀਤ ਵਣੱਕਮ ਚੇਨਈ, ਵਣੱਕਮ ਸ਼ਤਰੰਜ’ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ‘ਤੇ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਇਤਿਹਾਸਕ ਸ਼ਹਿਰ ਮਾਮੱਲਾਪੁਰਮ ਦੀ ਰੇਤ-ਮੂਰਤੀਕਲਾ ਦੇ ਖ਼ਾਸ ਆਡੀਓ ਵਿਜ਼ੂਅਲ ਦਾ ਪ੍ਰਦਰਸ਼ਨ ਹੋਇਆ। ਇਸ ਮੌਕੇ ‘ਤੇ ‘ਜੈਅ ਹੋ’ ਦੀ ਧੁਨ ਤੇ ‘ਵੰਦੇ ਮਾਤਰਮ’ ਦੇ ਗੀਤ ਨੇ ਮੌਜੂਦ ਲੋਕਾਂ ਵਿਚ ਜੋਸ਼ ਭਰ ਦਿੱਤਾ। ਭਾਰਤੀ ਸ਼ਾਸਤਰੀ ਨਾਚ ਦੇ ਸਾਰੇ ਅੱਠ ਰੂਪਾਂ, ਕਥਕ, ਓਡੀਸੀ, ਕੁਚੀਪੁੜੀ, ਕਥਕਕਲੀ, ਮੋਹਿਨੀਅੱਟਮ, ਮਨੀਪੁਰੀ, ਸਤਿ੍ਆ ਤੇ ਭਰਤਨਾਟਿਅਮ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਦਘਾਟਨ ਮੌਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਵੀ ਮੌਜੂਦ ਰਹੇ। ਸਟਾਰ ਅਦਾਕਾਰ ਰਜਨੀ ਕਾਂਤ ਸਟਾਰ ਮਹਿਮਾਨਾਂ ਵਿਚ ਸ਼ਾਮਲ ਸਨ।

Related posts

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ

admin

ਗੂਗਲ ਦੇ ਸੀਈਓ ਵਲੋਂ ਏਆਈ ਦੇ ਵਿਕਾਸ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ

admin

ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਲੋਂ ‘ਵੇਵਜ਼ ਕ੍ਰਿਏਟਰਜ਼ ਕੋਰਨਰ’ ਦਾ ਉਦਘਾਟਨ

admin